ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੰਮੂ ਆਉਣ ਤੋਂ ਦੋ ਦਿਨ ਪਹਿਲਾਂ ਜੰਮੂ ਦੇ ਸੁੰਜਵਾਂ ਇਲਾਕੇ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ ਹੈ। ਇਸ ਮੁਕਾਬਲੇ ‘ਚ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਦੇ ਦੋ ਅੱਤਵਾਦੀ ਮਾਰੇ ਗਏ ਹਨ। ਇੱਕ ਜਵਾਨ ਵੀ ਕੁਰਬਾਨ ਹੋ ਗਿਆ ਹੈ, ਜਦੋਂ ਕਿ ਪੰਜ ਜਵਾਨ ਜ਼ਖ਼ਮੀ ਹੋ ਗਏ ਹਨ।

ਸੁੰਜਵਾਂ ‘ਚ ਚੱਲ ਰਹੇ ਮੁਕਾਬਲੇ ਤੋਂ ਬਾਅਦ ਜੰਮੂ ਸ਼ਹਿਰ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਸ਼ਹਿਰ ਦੇ ਅੰਦਰਲੇ ਤੇ ਬਾਹਰਲੇ ਖੇਤਰਾਂ ‘ਚ ਲੱਗੇ ਨਾਕਿਆਂ ਰਾਹੀਂ ਲੰਘਣ ਵਾਲੇ ਹਰ ਵਾਹਨ ਦੀ ਤਲਾਸ਼ੀ ਲਈ ਜਾ ਰਹੀ ਹੈ। ਸੁੰਜਵਾਂ ‘ਚ ਚੱਲ ਰਹੇ ਮੁਕਾਬਲੇ ‘ਚ ਸੀਆਈਐਸ ਦਾ ਇੱਕ ਏਐਸਆਈ ਐਸਪੀ ਪਾਟਿਲ ਸ਼ਹੀਦ ਹੋ ਗਿਆ ਹੈ। ਮੁਕਾਬਲੇ ‘ਚ ਜ਼ਖਮੀ ਹੋਏ 5 ਜਵਾਨਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਦੀ ਪਛਾਣ ਹੈੱਡ ਕਾਂਸਟੇਬਲ ਬਲਰਾਜ ਸਿੰਘ ਪੁੱਤਰ ਸੰਸਾਰ ਸਿੰਘ ਵਾਸੀ ਬਲੋਟ ਕਠੂਆ, ਐੱਸ.ਪੀ.ਓ ਸਾਹਿਲ ਸ਼ਾਮਰ ਪੁੱਤਰ ਰੋਮੇਸ਼ ਚੰਦਰ ਵਾਸੀ ਜਯੋਦੀਅਨ ਅਖਨੂਰ, ਹੈੱਡ ਕਾਂਸਟੇਬਲ ਪ੍ਰਮੋਦ ਪਾਤਰਾ ਪੁੱਤਰ ਲਕਸ਼ਮੀ ਧਰ ਪਾਤਰਾ ਵਾਸੀ ਉੜੀਸਾ, ਸੀ.ਆਈ.ਐੱਸ.ਐੱਫ. ਕਾਂਸਟੇਬਲ ਆਮਿਰ ਸੋਰਨ ਪੁੱਤਰ ਸੁਸ਼ੀਲ ਸੋਰਨ ਵਾਸੀ ਆਸਾਮ ਅਤੇ ਸੀਆਈਐਸਐਫ ਕਾਂਸਟੇਬਲ ਬਿੱਟਲ ਦੀ ਮੌਤ ਹੋ ਗਈ ਹੈ। ਸੁਰੱਖਿਆ ਕਾਰਨਾਂ ਕਰਕੇ ਸੁੰਜਵਾਂ ਇਲਾਕੇ ‘ਚ ਮੋਬਾਈਲ ਇੰਟਰਨੈੱਟ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ। ਸੁੰਜਵਾਂ ਤੇ ਆਸ-ਪਾਸ ਦੇ ਸਕੂਲਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।