ਫਗਵਾੜਾ 27 ਮਈ (ਸ਼ਿਵ ਕੋੜਾ) ਨਗਰ ਕੋਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਅੱਜ ਨਗਰ ਨਿਗਮ ਕਮਿਸ਼ਨਰ ਨਯਨ ਜੱਸਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਨੂੰ ਫਗਵਾੜਾ ਵਿਖੇ ਚਾਰਜ ਲੈਣ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਨਾਲ ਹੀ ਮੁਹੱਲਾ ਪ੍ਰੇਮ ਨਗਰ ਨੂੰ ਸਵੱਛ ਭਾਰਤ ਮਿਸ਼ਨ ਤਹਿਤ ਸ਼ਹਿਰ ਦਾ ਪਹਿਲਾਂ ਪਲਾਸਟਿਕ ਰਹਿਤ ਮੁਹੱਲਾ ਬਨਾਉਣ ਸਬੰਧੀ ਪ੍ਰਪੋਜਲ ਵੀ ਦਿੱਤਾ। ਰਘਬੋਤਰਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹਨਾਂ ਨੇ ਇਹੋ ਪ੍ਰਪੋਜਲ ਪਹਿਲੇ ਨਿਗਮ ਕਮਿਸ਼ਨ ਮੈਡਮ ਦਲਜੀਤ ਕੌਰ ਨੂੰ ਵੀ ਦਿੱਤਾ ਸੀ ਅਤੇ ਉਹਨਾਂ ਨੇ ਸਵੀਕਾਰਤਾ ਵੀ ਦਿੱਤੀ ਸੀ ਪਰ ਅਚਾਨਕ ਉਹਨਾਂ ਦਾ ਤਬਾਦਲਾ ਹੋਣ ਨਾਲ ਇਹ ਪ੍ਰੋਜੈਕਟ ਪੂਰਾ ਨਹੀਂ ਹੋ ਸਕਿਆ। ਉਹਨਾਂ ਨਿਗਮ ਕਮਿਸ਼ਨਰ ਨੂੰ ਦੱਸਿਆ ਕਿ ਜੇਕਰ ਪ੍ਰੇਮ ਨਗਰ ਦੇ ਵਸਨੀਕਾਂ ਅਤੇ ਕਾਰਪੋਰੇਸ਼ਨ ਦੇ ਸਫਾਈ ਕ੍ਰਮਚਾਰੀਆਂ, ਅਧਿਕਾਰੀਆਂ ਦੀ ਸਾਂਝੀ ਕਮੇਟੀ ਬਣਾ ਕੇ ਸਾਂਝੇ ਤੌਰ ਤੇ ਸਫਾਈ, ਡਸਟਬਿਨ ਵੰਡਣਾ, ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਡਸਟਬਿਨ ਵਿਚ ਇਕੱਠਾ ਕਰਕੇ ਸਫਾਈ ਸੇਵਕਾਂ ਨੂੰ ਚੁਕਵਾਉਣਾ, ਗਿੱਲੇ ਕੂੜੇ ਤੋਂ ਖਾਦ ਬਣਾ ਕੇ ਘਰ ਵਿਚ ਸਬਜੀਆਂ ਬੀਜ ਕੇ ‘ਤੇ ਬੂਟਿਆਂ ਨੂੰ ਖਾਦ ਪਾਉਣ ਦੀ ਵਿਧੀ ਦੱਸਦੇ ਹੋਏ ਪ੍ਰੇਰਿਤ ਕਰਨਾ, ਕਪੜੇ ਦੇ ਝੋਲੇ ਵੰਡਣਾ, ਮੁਹੱਲੇ ਦੇ ਵਸਨੀਕਾਂ ਨਾਲ ਹਰ ਮਹੀਨੇ ਮੀਟਿੰਗ ਕਰਕੇ ਇਸ ਪ੍ਰੋਗਰਾਮ ਨੂੰ ਹੋਰ ਸੁਚਾਰੂ ਤਰੀਕੇ ਨਾਲ ਚਲਾਉਣ ਦਾ ਯਤਨ ਕਰਨ ਵਰਗੇ ਉਪਰਾਲੇ ਕੀਤੇ ਜਾਣ ਤਾਂ ਪ੍ਰੇਮ ਨਗਰ ਨੂੰ ਪਲਾਸਟਿਕ ਮੁਕਤ ਮਾਡਲ ਮੁਹੱਲੇ ਵਜੋਂ ਵਿਕਸਿਤ ਕੀਤਾ ਜਾ ਸਕਦਾ ਹੈ ਅਤੇ ਇਹੋ ਵਿਧੀ ਦੂਸਰੇ ਮੁਹੱਲਿਆਂ ਵਿਚ ਵੀ ਲਾਗੂ ਕੀਤੀ ਜਾ ਸਕਦੀ ਹੈ। ਨਿਗਮ ਕਮਿਸ਼ਨਰ ਨਯਨ ਜੱਸਲ ਨੇ ਸ. ਰਘਬੋਤਰਾ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਇਕ ਕਾਰਗਰ ਰਣਨੀਤੀ ਤਹਿਤ ਇਸ ਪ੍ਰਪੋਜਲ ਨੂੰ ਅਮਲੀ ਰੂਪ ਦਿੱਤਾ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।