ਮੇਹਰ ਚੰਦ ਪੌਲੀਟੈਕਨਿਕ ਕਾਲਜ ਜਲੰਧਰ ਵੱਲੋਂ ਓ.ਬੀ.ਈ. ਅਤੇ ਇਸਦੀ ਪ੍ਰਣਾਲੀ ਨੂੰ ਪੌਲੀਟੈਕਨਿਕ ਸਿਸਟਮ ਵਿੱਚ ਲਾਗੂ ਕਰਨ ਬਾਰੇ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਿਨਰਿੰਗ ਐਂਡ ਟੈਕਨੋਲੋਜੀ ਵੱਲੋਂ ਅੀਛਠਓ, ਨਵੀਂ ਦਿੱਲੀ ਦੇ ਮਾਰਗਦਰਸ਼ਨ ਅਧੀਨ ਕਰਵਾਈ ਗਈ। ਇਸ ਦੋ ਦਿਨਾਂ ਪ੍ਰੋਗਰਾਮ ਵਿੱਚ ਮਾਹਿਰਾਂ ਵੱਲੋਂ ਨਤੀਜਾ ਆਧਾਰਿਤ ਸਿੱਖਿਆ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕੀਤੀ ਗਈ। ਡਾਕਟਰ ਅਜਾਤ ਸ਼ਤਰੂ ਅਰੋੜਾ, ਮੁੱਖ ਕੋਆਰਡੀਨੇਟਰ ਮਾਰਗਦਰਸ਼ਨ ਪ੍ਰੋਗਰਾਮ, ਸ਼ਲ਼ੀਓਠ , ਲੌਂਗੋਵਾਲ ਦੇ ਪ੍ਰੋਫੈਸਰ ਆਰ.ਕੇ. ਸਕਸੈਨਾ ਅਤੇ ਪ੍ਰੋਫੈਸਰ ਸੁਰਿਤਾ ਮੈਨੀ ਨੇ ਪੌਲੀਟੈਕਨਿਕ ਵਿੱਚ ਓ.ਬੀ.ਈ. ਨੂੰ ਲਾਗੂ ਕਰਨ ਲਈ ਵਿਜ਼ਨ, ਮਿਸ਼ਨ ਅਤੇ ਪ੍ਰੋਗਰਾਮ ਦੇ ਵਿਦਿਅਕ ਉਦੇਸ਼ਾਂ ਦੀ ਮਹੱਤਤਾ ‘ਤੇ ਵੱਖ-ਵੱਖ ਸੈਸ਼ਨ ਲਏ । ਵਰਕਸ਼ਾਪ ਦੇ ਦੂਜੇ ਦਿਨ ਸੈਸ਼ਨ ਨੂੰ ਗੁਰੂ ਨਾਨਕ ਦੇਵ ਇੰਜੀਨਰਿੰਗ ਕਾਲਜ, ਲੁਧਿਆਣਾ ਦੇ ਪ੍ਰੋ. ਅਕਸ਼ੇ ਗਿਰਧਰ ਨੇ ਓ.ਬੀ.ਈ. ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਕੋਰਸ ਦੇ ਉਦੇਸ਼ਾਂ ਅਤੇ ਪ੍ਰੋਗਰਾਮ ਦੇ ਉਦੇਸ਼ਾਂ ਨੂੰ ਤਿਆਰ ਕਰਨ ਦੇ ਉੱਤੇ ਸੈਸ਼ਨ ਲਿਆ।ਇਸ ਵਰਕਸ਼ਾਪ ਵਿੱਚ ਵੱਖ-ਵੱਖ ਵਿਭਾਗਾਂ ਦੇ 20 ਪ੍ਰਤੀਯੋਗੀਆਂ ਨੇ ਭਾਗ ਲਿਆ

 

ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵਿਦਿਆਰਥੀਆਂ ਦੇ ਮੁਲਾਂਕਣ ਲਈ ਨਤੀਜਾ ਅਧਾਰਿਤ ਸਿਖਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਅਜਿਹੀਆਂ ਵਰਕਸ਼ਾਪਾਂ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਰਾਜੀਵ ਭਾਟੀਆ ਨੂੰ ਇਸ ਵਰਕਸ਼ਾਪ ਦੇ ਸਫਲਤਾਪੂਰਵਕ ਆਯੋਜਨ ਲਈ ਵਧਾਈ ਦਿੱਤੀ।

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।