ਫਗਵਾੜਾ 2 ਸਤੰਬਰ (ਸ਼ਿਵ ਕੋੜਾ) ਮਾਂ ਚਿੰਤਪੁਰਨੀ ਮੰਦਿਰ ਪਿੰਡ ਲੱਖਪੁਰ ਵਿਖੇ ਮੰਦਿਰ ਸੁਸਾਇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 4 ਸਤੰਬਰ ਨੂੰ ਕਰਵਾਏ ਜਾ ਰਹੇ 24ਵੇਂ ਸਲਾਨਾ ਵਿਸ਼ਾਲ ਭਗਵਤੀ ਜਾਗਰਣ ਦੇ ਸਬੰਧ ਵਿਚ 3 ਸਤੰਬਰ ਦਿਨ ਸ਼ਨੀਵਾਰ ਨੂੰ ਸ਼ੋਭਾ ਯਾਤਰਾ ਦੁਪਿਹਰ 12 ਵਜੇ ਸਜਾਈ ਜਾ ਰਹੀ ਹੈ। ਮੰਦਿਰ ਦੇ ਸੇਵਾਦਾਰ ਅਸ਼ੋਕ ਪਾਲ ਨੇ ਦੱਸਿਆ ਕਿ ਸ਼ੋਭਾ ਯਾਤਰਾ ਪਿੰਡ ਦੀ ਪਰਿਕ੍ਰਮਾ ਕਰਦਿਆਂ ਵਾਪਸ ਮੰਦਿਰ ਵਿਖੇ ਸਮਾਪਤ ਹੋਵੇਗੀ। ਐਤਵਾਰ ਨੂੰ ਸਵੇਰੇ 11 ਵਜੇ ਝੰਡੇ ਦੀ ਰਸਮ ਅਤੇ ਹਵਨ ਤੋਂ ਉਪੰਰਤ ਦੁਪਿਹਰ 1.30 ਵਜੇ ਕੰਜਕ ਪੂਜਨ ਅਤੇ ਭੰਡਾਰਾ ਹੋਵੇਗਾ। ਭਗਵਤੀ ਜਾਗਰਣ ਦਾ ਸ਼ੁੱਭ ਆਰੰਭ ਰਾਤ 8.00 ਵਜੇ ਸ੍ਰੀ ਗਣੇਸ਼ ਵੰਦਨਾ ਅਤੇ ਚੁਨਰੀ ਚੜ੍ਹਾਉਣ ਦੀ ਰਸਮ ਦੇ ਨਾਲ ਕੀਤਾ ਜਾਵੇਗਾ। ਉਪੰਰਤ ਗਾਇਕਾ ਕਿਰਨ ਸ਼ਰਮਾ ਤੇ ਗਾਇਕ ਫਿਰੋਜ ਖਾਨ ਮਹਾਮਾਈ ਦੀ ਮਹਿਮਾ ਦਾ ਸੁੰਦਰ ਗੁਣਗਾਨ ਕਰਨਗੇ। ਤਾਰਾ ਰਾਣੀ ਦੀ ਕਥਾ ਮਾਂ ਛਿਨਮਸਤਿਕਾ ਜਾਗਰਣ ਗਰੁੱਪ ਲੱਖਪੁਰ ਵਲੋਂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਮਹਾਮਾਈ ਦੀ ਅੰਗਮ ਜੋਤ ਮਾਤਾ ਦੇਵੀ ਰੂਪ ਭਦ੍ਰਕਾਲੀ ਮੰਦਿਰ ਕੁਰੂਕਸ਼ੇਤਰ (ਹਰਿਆਣਾ) ਤੋਂ ਲਿਆਂਦੀ ਗਈ ਹੈ। ਸੇਵਾਦਾਰ ਅਸ਼ੋਕ ਪਾਲ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਵਿਸ਼ਾਲ ਭਗਵਤੀ ਜਾਗਰਣ ਅਤੇ ਸ਼ੋਭਾ ਯਾਤਰਾ ‘ਚ ਸ਼ਾਮਲ ਹੋ ਕੇ ਮਹਾਮਾਈ ਦਾ ਅਸ਼ੀਰਵਾਦ ਲੈਣ ਦੀ ਪੁਰਜੋਰ ਅਪੀਲ ਕੀਤੀ ਹੈ। ਇਸ ਮੌਕੇ ਸਰਪੰਚ ਨਿਰਮਲਜੀਤ, ਗਗਨ ਸੋਨੀ, ਬੀਬੀ ਨਰੇਸ਼ ਸ਼ਰਮਾ, ਗੌਰਵ ਸੋਨੀ, ਅਕਸ਼ੈ ਪਾਲ, ਰਿਸ਼ਭ, ਸਮੀਰ ਪਾਲ, ਸੋਢੀ ਰਾਮ, ਮਹਿੰਦਰ ਪਾਲ, ਦੀਪੂ ਹਲਵਾਈ, ਹਰਜਿੰਦਰ ਕੁਮਾਰ, ਪਵਨ ਕੁਮਾਰ, ਸੁਰਜੀਤ ਬਾਂਸਲ, ਸਤਪਾਲ ਬਾਂਸਲ, ਰੋਕੀ, ਬੰਟੀ, ਬਿੱਲਾ, ਅਵਿਨਾਸ਼ ਸ਼ਰਮਾ, ਗਿਆਨ ਕੌਰ, ਸ਼ਿਵ ਕੁਮਾਰ, ਰਵੀ ਮੁਹੰਮਦ, ਭਿੰਦਰ ਕੁਮਾਰ, ਸੰਜੀਵ ਕੁਮਾਰ ਆਦਿ ਤੋਂ ਇਲਾਵਾ ਪਿੰਡ ਦੇ ਪਤਵੰਤੇ ਹਾਜਰ ਸਨ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।