
ਫਗਵਾੜਾ 26 ਫਰਵਰੀ (ਸ਼ਿਵ ਕੌੜਾ) ਮਹਾਸ਼ਿਵਰਾਤਰੀ ਮੌਕੇ ਫਗਵਾੜਾ ਦੇ ਨਜਦੀਕੀ ਪਿੰਡ ਵਜੀਦੋਵਾਲ ਵਿਖੇ ਮਾਤਾ ਚਿੰਤਪੁਰਨੀ ਮੰਦਿਰ ਦੀ ਪ੍ਰਬੰਧਕ ਕਮੇਟੀ ਵਲੋਂ ਸ਼ੋਭਾ ਯਾਤਰਾ ਦਾ ਆਯੋਜਨ ਸਮੂਹ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਮੌਕੇ ਬੈਂਡ ਬਾਜਿਆਂ ਦੇ ਨਾਲ ਭਗਵਾਨ ਭੋਲੇ ਸ਼ੰਕਰ ਅਤੇ ਮਾਤਾ ਪਾਰਵਤੀ ਜੀ ਦੀ ਬਰਾਤ ਦੇ ਦ੍ਰਿਸ਼ ਨੂੰ ਦਰਸਾਉਂਦੀ ਛੋਟੇ-ਛੋਟੇ ਬੱਚਿਆਂ ਦੀ ਝਾਂਕੀ ਵਿਸ਼ੇਸ਼ ਖਿੱਚ ਦਾ ਕੇਂਦਰ ਸੀ। ਸ਼ੋਭਾ ਯਾਤਰਾ ਮੰਦਿਰ ਤੋਂ ਸ਼ੁਰੂ ਹੋ ਕੇ ਪਿੰਡ ਦੀ ਪਰਿਕ੍ਰਮਾ ਕਰਨ ਉਪਰੰਤ ਵਾਪਸ ਮੰਦਿਰ ਵਿਖੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਦਾ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਪੁੱਜਣ ਤੇ ਪ੍ਰਬੰਧਕ ਕਮੇਟੀ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਸੰਗਤ ਵਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ। ਭਗਵਾਨ ਭੋਲੇ ਨਾਥ ਦੇ ਜੈਕਾਰਿਆਂ ਨਾਲ ਮਾਹੌਲ ਪੂਰੀ ਤਰ੍ਹਾਂ ਨਾਲ ਭਗਤੀ ਰੰਗ ਵਿਚ ਰੰਗਿਆ ਗਿਆ। ਮੰਦਿਰ ਕਮੇਟੀ ਦੇ ਪ੍ਰਧਾਨ ਰਾਜਕੁਮਾਰ ਅਤੇ ਸਰਪੰਚ ਰਿੰਪਲ ਕੁਮਾਰ ਨੇ ਸਮੂਹ ਪਿੰਡ ਵਾਸੀਆਂ ਨੂੰ ਮਹਾਸ਼ਿਵਰਾਤਰੀ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਭਗਵਾਨ ਭੋਲੇ ਨਾਥ ਅੱਗੇ ਵਿਸ਼ਵ ਸ਼ਾਂਤੀ ਅਤੇ ਸੁੱਖ ਸਮਰਿੱਧੀ ਲਈ ਪ੍ਰਾਰਥਨਾ ਕੀਤੀ। ਪ੍ਰਬੰਧਕਾਂ ਵਲੋਂ ਸਹਿਯੋਗੀਆਂ ਅਤੇ ਸੇਵਾਦਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਰਿਟਾ. ਇੰਸਪੈਕਟਰ ਰਮਨ ਕੁਮਾਰ, ਵਿਕਾਸ ਭਾਰਦਵਾਜ, ਪੰਡਿਤ ਨਵੀਨ ਕੁਮਾਰ, ਧਰਮਿੰਦਰ ਕੁਮਾਰ, ਭੁਪਿੰਦਰ ਕੁਮਾਰ, ਰਾਕੇਸ਼, ਮੁਕੇਸ਼, ਸੁਖਵਿੰਦਰ, ਕੁਲਵਿੰਦਰ ਕੁਮਾਰ, ਨਰਿੰਦਰ ਪਾਲ, ਸਾਬੀ, ਨੀਰਜ, ਰਿੱਕੀ, ਅਮਰਜੀਤ, ਸੋਹਨ ਲਾਲ, ਸਾਬਕਾ ਸਰਪੰਚ ਓਮ ਪ੍ਰਕਾਸ਼ ਵਜੀਦੋਵਾਲ, ਹੈੱਪੀ, ਸੁਧੀਰ ਕੁਮਾਰ ਢੰਡਾ, ਸੋਮਨਾਥ ਤੇ ਸਤੀਸ਼ ਕੁਮਾਰ ਨੰਬਰਦਾਰ, ਰਾਕੇਸ਼ ਕੁਮਾਰ ਕੇਸ਼ਾ, ਗੁਰਮੇਲ ਰਾਮ, ਸੁਰਿੰਦਰ ਕੁਮਾਰ, ਅਸ਼ਵਨੀ ਕੁਮਾਰ, ਰਾਜਕੁਮਾਰ, ਚੰਦਰ ਮੋਹਨ, ਪੰਡਿਤ ਅਸ਼ੋਕ ਕੁਮਾਰ, ਰਵੀ ਦੱਤ, ਬਲਰਾਮ ਕੁਮਾਰ, ਬਲਿਹਾਰ ਲਾਲ, ਚਮਨ ਲਾਲ, ਸੌਰਵ ਸ਼ਰਮਾ ਤੋਂ ਇਲਾਵਾ ਪਿੰਡ ਦੀਆਂ ਸੰਗਤਾਂ ਹਾਜਰ ਸਨ।