ਜਿਵੇਕਿ ਆਪ ਜੀ ਵੱਲੋਂ 15 ਅਕਤੂਬਰ 2024 ਨੂੰ ਪੰਜਾਬ ਅੰਦਰ ਪੰਚਾਇਤੀ ਚੋਣਾਂ ਹੋਈਆਂ ਤੈਅ ਹੋਈਆਂ ਹਨ, ਆਪ ਜੀ ਦੇ ਧਿਆਨ ਵਿੱਚ ਹੇਠ ਲਿਖੇ ਨੁਕਤੇ ਵਿਚਾਰਨ ਹਿਤ ਲਿਆਦੇ ਜਾਦੇ ਹਨ |
1. ਬਹੁਤ ਸਾਰੇ ਪਿੰਡਾ ਵਿੱਚ ਵੋਟਰ ਸੂਚੀਆਂ ਉਪਲੱਬਧ ਨਹੀ ਹਨ ਅਤੇ ਕਈ ਵੋਟਰਾਂ ਦੇ ਨਾਮ
ਵੋਟਰਾ ਸੂਚੀਆਂ ਵਿੱਚ ਨਹੀ ਹਨ ਜੋ ਜਾਣ ਬੂਝ ਕੱਟੇ ਗਏ ਜਾਪਦੇ ਹਨ | ਬਹੁਤੇ ਪਿੰਡਾਂ ਵਿੱਚ 2023 ਦੀਆਂ ਵੋਟਰ ਸੂਚੀਆਂ ਵਰਤੋਂ ਵਿੱਚ ਲਿਆਦੀਆਂ ਗਈਆਂ ਹਨ ਜੋ ਕਿ ਗੈਰ ਵਾਜਬ ਹਨ| 2. ਖਦਸ਼ਾ ਹੈ ਕਿ ਰੂਲਿੰਗ ਪਾਰਟੀ ਵੱਲੋਂ ਨਾਮਜ਼ਾਦਗੀ ਕਾਗਜ਼ ਬਿਨਾ ਕਿਸੇ ਤਕਨੀਕੀ ਵਜ੍ਹਾ ਦੇ ਧੱਕੇ ਨਾਲ ਰੱਦ ਕੀਤੇ ਜਾ ਸਕਦੇ ਹਨ ਅਤੇ ਉਸ ਵੇਲੇ ਕਿਸੇ ਵੀ ਅਪੀਲ ਜਾ ਦਲੀਲ ਦਾ ਸਮਾਂ ਨਹੀ ਹੋਵੇਗਾ | ਇਸ ਲਈ ਸਮਾਂ ਰਹਿੰਦਿਆਂ ਪਾਰਦਰਸ਼ਤਾ ਅਤੇ ਇਨਸਾਫ ਨੂੰ ਮੁੱਖ ਰੱਖਦਿਆਂ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ|
3. ਅਜਿਹੇ ਕੇਸ ਧਿਆਨ ਵਿੱਚ ਆਏ ਹਨ ਕਿ ਕਈ ਪਿੰਡਾਂ ਵਿੱਚ ਲਗਾਤਾਰ ਜਾਂ ਤਾਂ ਪੰਚਾਇਤਾਂ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਕਰ ਦਿੱਤੀਆਂ ਗਈਆਂ ਹਨ ਜਾਂ ਲਗਾਤਾਰ ਜਨਰਲ ਵਰਗ ਲਈ ਨੋਟੀਫਾਈ ਕਰ ਦਿੱਤੀਆਂ ਗਈਆਂ ਹਨ | ਇਹ ਵੀ ਧਿਆਨ ਵਿੱਚ ਆਇਆ ਹੈ ਕਿ ਰਾਤੋ ਰਾਤ ਬਿਨਾ ਵਜ੍ਹਾ ਪੰਚਾਇਤਾਂ ਦੀ ਨੋਟੀਫਿਕੇਸ਼ਨ ਵਿੱਚ ਰਾਖਵੇਂਕਰਨ ਨੂੰ ਲੈ ਕੇ ਫੇਰ ਬਦਲ ਕੀਤਾ ਗਿਆ ਹੈ ਅਤੇ ਅੱਗੋਂ ਵੀ ਹੋਣ ਦਾ ਖਦਸ਼ਾ ਹੈ | ਇਸ ਨੂੰ ਸਖਤੀ ਨਾਲ ਰੋਕਿਆ ਜਾਵੇ|
ਅਮਰ ਸ਼ਹੀਦ ੩੦ ਸ਼ਿਆਮਾ ਪ੍ਰਸ਼ਾਦ ਮੁਖਰਜੀ ਸਮਾਰਕ ਭਵਨ, ਸੈਕਟਰ-37-ਏ, ਚੰਡੀਗੜ੍ਹ-160036 ਟੈਲੀਫੋਨ: 0172-2685858-2696636, ਟੈਲੀ ਵੈਕਸ: 2694382
ਭਾਰਤੀਯ ਜਨਤਾ ਪਾਰਟੀ भारतीय जनता पार्टी Bharatiya Janata Party ਪੰਜਾਬ ਪ੍ਰਦੇਸ਼ -ਸਂਥ ਵੇਲਾ
4. ਗ੍ਰਾਮ ਪੰਚਾਇਤ ਦੀਆਂ ਚੋਣਾਂ ਲੋਕਤੰਤਰ ਦੀ ਰੀਡ ਦੀ ਹੱਡੀ ਹਨ | ਉਮੀਦ ਕੀਤੀ ਜਾਦੀ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਇਹਨਾਂ ਚੋਣਾਂ ਵਿੱਚ ਨਹੀ ਹੋਣ ਦਿੱਤੀ ਜਾਵੇਗੀ |
ਆਪ ਜੀ ਨੂੰ ਬੇਨਤੀ ਕੀਤੀ ਜਾਦੀ ਹੈ ਕਿ ਗ੍ਰਾਮ ਪੰਚਾਇਤ ਚੋਣਾਂ ਨਿਰਪੱਖ ਅਤੇ ਇਮਾਨਦਾਰੀ, ਬਿਨਾ ਭੇਦਭਾਵ ਅਤੇ ਬਿਨਾ ਡਰ ਤੋਂ ਕਰਵਾਈਆਂ ਜਾਣ ਤਾਂ ਜੋ ਲੋਕਾਂ ਦਾ ਵਿਸ਼ਵਾਸ਼ ਲੋਕਤੰਤਰ ਵਿੱਚ ਬਣਿਆ ਰਹੇ |
ਪਾਰਟੀ, ਪੰਜਾਬ | ਕੇ.ਡੀ ਭੰਡਾਰੀ, ਰਾਜੇਸ਼ ਬਾਘਾ, ਐਸ.ਆਰ. ਲੱਧੜ, ਜਤਿੰਦਰ ਮਿੱਤਲ, ਜੈ ਇੰਦਰ ਕੌਰ,