ਜਲੰਧਰ :ਆਯੂਸ਼ਮਾਨ ਸਕੀਮ ਦੇ ਤਹਿਤ ਪੰਜਾਬ ਵਿਚ ਬੰਦ ਹੋਇਆ ਮਰੀਜਾਂ ਦਾ ਇਲਾਜ । ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਆਮ ਜਨਤਾ ਨੂੰ ਸਿਹਤ ਸੰਬੰਧੀ ਸਹੂਲਤਾਂ ਦੇਣ ਵਿਚ ਵੀ ਹੋਈ ਫੇਲ । ਆਮ ਆਦਮੀ ਪਾਰਟੀ ਜੋ ਕਿ ਚੋਣਾਂ ਤੋ ਪਹਿਲਾ ਵਡੇ ਵਡੇ ਵਾਅਦੇ ਕਰਦੀ ਸੀ ਕਿ ਅਸੀ ਸਿੱਖਿਆ ਅਤੇ ਸਿਹਤ ਸਹੂਲਤਾਂ ਵੱਲ ਵੱਧ ਧਿਆਨ ਦੇਵਾਂਗੇ ਪਰ ਅੱਜ ਕੁਝ ਦੇਖਣ ਨੂੰ ਕੁਝ ਹੋਰ ਹੀ ਮਿਲ ਰਿਹਾ ਹੈ । ਆਯੂਸ਼ਮਾਨ ਸਕੀਮ ਦੇ ਤਹਿਤ ਜੋ ਪੰਜਾਬ ਦੇ ਗਰੀਬੀ ਰੇਖਾ ਤੋ ਥੱਲੇ ਵਾਲੇ ਲੋਕਾਂ ਦਾ ਫ੍ਰੀ ਇਲਾਜ ਹੁੰਦਾ ਹੈ ਉਸ ਤੇ ਵੀ ਪ੍ਰਾਈਵੇਟ ਹਸਪਤਾਲਾਂ ਨੇ ਹੱਥ ਖੜੇ ਕਰ ਦਿਤੇ ਹਨ ਅਤੇ ਇਲਾਜ ਬੰਦ ਕਰ ਦਿੱਤਾ ਹੈ ਇਸ ਦਾ ਕਾਰਨ ਹੈ ਕਿ ਸਰਕਾਰ ਵਲੋ ਹਸਪਤਾਲਾਂ ਨੂੰ ਪੇਮੈਂਟ ਨਹੀ ਕੀਤੀ ਜਾ ਰਹੀ । ਪਰ ਇਹ ਬਹੁਤ ਹੀ ਗਲਤ ਹੈ । ਕਿਉਕਿ ਆਮ ਆਦਮੀ ਪਾਰਟੀ ਸਿੱਖਿਆ ਅਤੇ ਸਿਹਤ ਦੀਆਂ ਸਹੂਲਤਾਂ ਦਾ ਨਾਅਰਾ ਮਾਰ ਕੇ ਹੀ ਸੱਤਾ ਵਿਚ ਆਈ ਸੀ । ਇਸ ਸੰਸਥਾ ਦੇ ਪ੍ਰਮੁੱਖ ਨੇ ਕਹਿਣ ਮੁਤਾਬਕ ਇਸ ਯੋਜਨਾ ਦੇ ਤਹਿਤ ਸੂਬੇ ਦੇ ਲਗਭਗ 500 ਹਸਪਤਾਲ ਇਸ ਦੇ ਅਧੀਨ ਆਉਂਦੇ ਹਨ , ਪਰ ਸਰਕਾਰ ਵਲੋ ਪੇਮੈਂਟ ਨਹੀ ਹੋ ਰਹੀ । ਪੰਜਾਬ ਦੀ ਮੌਜੂਦਾ ਸਰਕਾਰ ਹਰ ਇਕ ਮੁੱਦੇ ਤੇ ਫੇਲ ਹੋ ਚੁੱਕੀ ਹੈ । ਆਮ ਆਦਮੀ ਕਲੀਨਿਕ ਵੀ ਬੁਰੀ ਤਰਾਂ ਨਾਲ ਫੇਲ ਹੋ ਗਏ ਹਨ , ਇਨਾਂ ਕਲੀਨਿਕਾ ਵਿਚ ਵੀ ਲੋਕਾਂ ਨੂੰ ਕੋਈ ਸੁਵਿਧਾ ਨਹੀ ਮਿਲ ਰਹੀ । ਜਿਨਾਂ ਪੈਸਾ ਸਰਕਾਰ ਨੇ ਮੁਹਲਾ ਕਲੀਨਿਕਾਂ ਦੇ ਚੱਕਰ ਵਿਚ ਆਪਣੀ ਮਸ਼ਹੂਰੀ ਕਰਨ ਤੇ ਲਗਾਇਆ , ਜੇਕਰ ਉਨਾਂ ਪੈਸਾ ਦਵਾਈਆਂ ਉੱਪਰ ਲਗਾਇਆ ਹੁੰਦਾ ਤਾਂ ਲੋਕਾਂ ਨੂੰ ਕੋਈ ਸਹੂਲਤ ਮਿਲ ਜਾਂਦੀ ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।