ਫਗਵਾੜਾ 31 ਜਨਵਰੀ (ਸ਼ਿਵ ਕੋੜਾ) ਪਿੰਡ ਬਬੇਲੀ ਵਿਖੇ ਸਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿ ਰਾਏ ਸਾਹਿਬ ਦੇ ਆਗਮਨ ਪੁਰਬ ਮੌਕੇ ਹਲਟਾਂ ਦੀਆਂ ਦੌੜਾਂ ਸ਼ਾਨੋ ਸ਼ੌਕਤ ਨਾਲ ਕਰਵਾਈਆਂ ਗਈਆਂ। ਦੌੜਾਂ ਦਾ ਸ਼ੁੱਭ ਆਰੰਭ ਹੈਡ ਗ੍ਰੰਥੀ ਲਖਵਿੰਦਰ ਸਿੰਘ ਵਲੋਂ ਅਰਦਾਸ ਉਪਰੰਤ ਹੋਇਆ। ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਸਤਵੀਂ ਪਾਤਸ਼ਾਹੀ ਦੇ ਗੁਰਪੁਰਬ ਮੌਕੇ ਇਹ ਹਲਟਾਂ ਦੀਆਂ ਦੌੜਾਂ ਕਰਵਾਈਆਂ ਜਾਂਦੀਆਂ ਹਨ। ਅੱਜ ਕਰਵਾਈਆਂ ਦੌੜਾਂ ‘ਚ 34 ਜੋੜੀਆਂ ਨੇ ਭਾਗ ਲਿਆ। ਪਹਿਲੇ ਇਨਾਮ ਵਜੋਂ 21 ਹਜਾਰ ਰੁਪਏ ਨਗਦ, ਇਕ ਟੀਨ ਦੇਸੀ ਘਿਓ ਅਤੇ ਇਕ ਬੋਰੀ ਬੜੇਵਿਆਂ ਦੀ ਭੇਂਟ ਕੀਤੀ ਗਈ। ਦੂਸਰੇ ਇਨਾਮ ਦੇ ਰੂਪ ਵਿਚ 10 ਹਜਾਰ ਰੁਪਏ ਨਗਦ ਰਾਸ਼ੀ, ਇਕ ਟੀਨ ਦੇਸੀ ਘਿਓ ਅਤੇ ਇਕ ਬੋਰਾ ਬੜੇਵਿਆਂ ਦਾ ਦਿੱਤਾ ਗਿਆ। ਇਸੇ ਤਰ੍ਹਾਂ ਤੀਸਰੇ ਨੰਬਰ ਦੀ ਟੀਮ ਨੂੰ 9 ਹਜਾਰ ਰੁਪਏ ਨਗਦ ਇਨਾਮ ਨਾਲ ਨਵਾਜਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਆਯੋਜਨ ਦਾ ਮਕਸਦ ਪੰਜਾਬ ਦੀਆਂ ਰਵਾਇਤੀ ਪੇਂਡੂ ਖੇਡਾਂ ਨੂੰ ਪ੍ਰਫੁੱਲਤ ਕਰਨਾ ਹੈ। ਪ੍ਰਬੰਧਕਾਂ ਡਿਪਟੀ ਰਾਏ ਭਬਿਆਣਾ, ਰਜਿੰਦਰ ਸਿੰਘ ਮੀਤ ਪ੍ਰਧਾਨ, ਸੋਢੀ ਸਿੰਘ ਉੱਚਾ ਪਿੰਡ, ਅਮਨਦੀਪ ਸਿੰਘ ਉੱਚਾ, ਰਸ਼ਪਾਲ ਸਿੰਘ ਪਾਲਾ ਅਤੇ ਰੇਸ਼ਮ ਸਿੰਘ ਅਮਰੀਕਾ, ਜੋਗਿੰਦਰ ਸਿੰਘ ਕਨੇਡਾ ਵਲੋਂ ਆਏ ਹੋਏ ਮਹਿਮਾਨਾ ਅਤੇ ਸਹਿਯੋਗੀਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਬਲਦੇਵ ਸਿੰਘ ਪ੍ਰਧਾਨ, ਕੁੰਦਨ ਸਿੰਘ, ਰਣਜੀਤ ਸਿੰਘ ਖਾਲਸਾ, ਕੁਲਦੀਪ ਸਿੰਘ ਸਾਬਕਾ ਸਰਪੰਚ ਬਬੇਲੀ, ਅਮਨਦੀਪ ਸਿੰਘ, ਅਵਤਾਰ ਸਿੰਘ ਮੰਗੀ, ਪਰਮਜੀਤ ਸਿੰਘ, ਮੇਜਰ ਸਿੰਘ, ਚਰਨਜੀਤ ਸਿੰਘ, ਅਮਨਾ ਦੁੱਗਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜਰ ਸਨ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।