ਜਲੰਧਰ( ) ਕੰਗਨਾ ਰਨੋਤ ਦੀ ਵਿਵਾਦਿਤ ਫਿਲਮ ਐਮਰਜੰਸੀ, ਜਿਸ ਨੂੰ ਕਿ ਪਿਛਲੇ ਦਿਨਾਂ ਵਿੱਚ ਪੰਜਾਬ ਵਿੱਚ ਲੱਗਣ ਤੋਂ ਰੋਕਿਆ ਗਿਆ ਸੀ। ਹੁਣ ਜਦ ਕਿ ਕੰਗਨਾ ਵੱਲੋਂ ਇਹ ਫਿਲਮ ਸ਼ੁਕਰਵਾਰ ਮਿਤੀ 17 ਜਨਵਰੀ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਹੈ ।ਇਸ ਸਬੰਧ ਵਿੱਚ ਜਲੰਧਰ ਦੀ ਸਿਰਮੌਰ ਸੰਸਥਾ ਸਿੱਖ ਤਾਲਮੇਲ ਕਮੇਟੀ ਅਤੇ ਵੱਖ ਵੱਖ ਜਥੇਬੰਦੀਆਂ ਵਲੋਂ ਇਕ ਮੰਗ ਪੱਤਰ ਏ ਡੀ ਸੀ ਪੀ ਅੰਕੁਰ ਗੁਪਤਾ ਨੂੰ ਦਿੱਤਾ ਗਿਆ, ਅਤੇ ਇਸ ਫਿਲਮ ਦੀ ਰਿਲੀਜ਼ ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ।ਇਸ ਤੋਂ ਬਾਦ ਜਥੇਬੰਦੀਆਂ ਐਮ ਬੀ ਡੀ ਮਾਲ ਦੇ ਪੀਵੀਆਰ ਸਿਨੇਮਾ ਵਿੱਚ ਮੈਨੇਜਰ ਕ੍ਰਿਸ਼ਨ ਨੂੰ ਮਿਲਿਆ ਗਿਆ, ਅਤੇ ਇਸ ਫਿਲਮ ਦੇ ਰਿਲੀਜ਼ ਨੂੰ ਰੋਕਣ ਨੂੰ ਮੰਗ ਕੀਤੀ ਗਈ, ਅਤੇ ਉਹਨਾਂ ਵਲੋ ਹਾਂ ਪੱਖੀ ਹੁੰਗਾਰਾ ਦਿੱਤਾ ਗਿਆ।ਇਸ ਮੌਕੇ ਬੋਲਦੇਆਂ ਸਿੱਖ ਤਾਲਮੇਲ ਕਮੇਟੀ ਦੇ ਹਰਪਾਲ ਸਿੰਘ ਚੱਡਾ , ਤਜਿੰਦਰ ਸਿੰਘ ਪਰਦੇਸੀ ,ਹਰਪ੍ਰੀਤ ਸਿੰਘ ਨੀਟੂ ਨੇ ਕਿਹਾ ਕਿ ਜਲੰਧਰ ਵਿਚ ਇਸ ਫਿਲਮ ਨੂੰ ਕਦੇ ਵੀ ਚੱਲਣ ਨਹੀਂ ਦਿੱਤਾ ਜਾਵੇਗਾ। ਉੱਥੇ ਹੀ ਆਗਾਜ਼ ਟੀਮ ਅਤੇ ਸ਼ਹੀਦ ਊਧਮ ਸਿੰਘ ਕਲੱਬ ਤੋਂ ਪਰਮਪ੍ਰੀਤ ਸਿੰਘ ਬਿੱਟੀ ਅਤੇ ਜੇ ਇਸ ਬੱਗਾ ਨੇ ਕਿਹਾ ਕਿ ਕੰਗਨਾ ਦੀ ਸੋਚ ਹਮੇਸ਼ਾ ਪੰਜਾਬ ਪ੍ਰਤੀ ਮਾੜੀ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਜਿੰਦਰ ਸਿੰਘ ਸੰਤ ਨਗਰ ,ਮੀਡੀਆ ਇੰਚਾਰਜ ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ ਪਾਲੀ, ਬਲਵਿੰਦਰ ਸਿੰਘ, ਜੋਗਿੰਦਰ ਪਾਲ ਸਿੰਘ ਆਦੀ ਹਾਜ਼ਰ ਸਨ ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।