ਫਗਵਾੜਾ 1 ਫਰਵਰੀ (ਸ਼ਿਵ ਕੋੜਾ) ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਚੇਅਰਮੈਨ ਕੇ.ਕੇ. ਸਰਦਾਨਾ ਦੀ ਸਰਪ੍ਰਸਤੀ ਹੇਠ ਚਲਾਏ ਜਾ ਰਹੇ ਬਲੱਡ ਬੈਂਕ ‘ਚ ਮਾਤਾ ਠਾਕੁਰ ਦੇਵੀ ਅਤੇ ਨਾਨਕ ਚੰਦ ਸੇਠੀ ਦੀ ਯਾਦ ਵਿਚ 398ਵਾਂ ਦੰਦਾਂ ਦੀਆਂ ਬਿਮਾਰੀਆਂ ਅਤੇ ਜਬਾੜਿਆਂ ਦਾ ਫਰੀ ਕੈਂਪ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਲਗਾਇਆ ਗਿਆ। ਜਿਸਦਾ ਉਦਘਾਟਨ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਐਸ.ਐਮ.ਓ. ਫਗਵਾੜਾ ਡਾ. ਲੈਂਬਰ ਰਾਮ ਵਲੋਂ ਕੀਤਾ ਗਿਆ। ਉਹਨਾਂ ਦੇ ਨਾਲ ਜਨਰਲ ਸਰਜਨ ਡਾ. ਰਵੀ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮੁੱਖ ਮਹਿਮਾਨ ਡਾ. ਲੈਂਬਰ ਰਾਮ ਨੇ 6 ਨਵੇਂ ਤਿਆਰ ਕੀਤੇ ਜਬਾੜੇ ਲੋੜਵੰਦਾਂ ਨੂੰ ਵੰਡਦੇ ਹੋਏ ਬਲੱਡ ਬੈਂਕ ਵਲੋਂ ਸਮਾਜ ਸੇਵਾ ਵਿਚ ਪਾਏ ਜਾ ਰਹੇ ਵਢਮੁੱਲੇ ਯੋਗਦਾਨ ਅਤੇ ਸੀ.ਐਮ.ਸੀ. ਹਸਪਤਾਲ ਦੇ ਮਾਹਿਰ ਡਾਕਟਰਾਂ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਮਹੀਨੇ ਵਿਚ ਦੋ ਵਾਰ ਲਗਾਇਆ ਜਾ ਰਿਹਾ ਇਹ ਕੈਂਪ ਖਾਸ ਤੌਰ ਤੇ ਬਜੁਰਗਾਂ ਲਈ ਬਹੁਤ ਲਾਹੇਵੰਦ ਹੈ। ਕੈਂਪ ਦੌਰਾਨ ਸੀ.ਐਮ.ਸੀ. ਲੁਧਿਆਣਾ ਦੀ 25 ਮੈਂਬਰੀ ਟੀਮ ਨੇ ਡਾ. ਰੀਚਰਡ ਗਿਲ ਦੀ ਅਗਵਾਈ ਹੇਠ 114 ਮਰੀਜਾਂ ਦੇ ਦੰਦਾਂ ਅਤੇ ਜਬਾੜਿਆਂ ਦਾ ਮੁਆਇਨਾ ਕੀਤਾ। ਡਾਕਟਰਾਂ ਵਲੋਂ ਲੋੜਵੰਦਾਂ ਦੇ ਦੰਦਾ ਦੀ ਸਫਾਈ ਤੇ ਭਰਾਈ ਤੋਂ ਇਲਾਵਾ ਮਰੀਜਾਂ ਦੇ ਖਰਾਬ ਦੰਦਾਂ ਨੂੰ ਬਾਹਰ ਕੱਢਿਆ ਗਿਆ। ਲੋੜਵੰਦਾਂ ਨੂੰ ਫਰੀ ਦਵਾਈਆਂ ਵੀ ਦਿੱਤੀਆਂ ਗਈਆਂ। 15 ਮਰੀਜਾਂ ਦੇ ਨਵੇਂ ਜਬਾੜੇ ਲਗਾਉਣ ਦੀ ਪਹਿਲੀ ਪ੍ਰਕ੍ਰਿਆ ਪੂਰੀ ਕੀਤੀ ਗਈ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਅਗਲਾ ਕੈਂਪ 15 ਫਰਵਰੀ ਨੂੰ ਲਗਾਇਆ ਜਾਵੇਗਾ। ਇਸ ਮੌਕੇ ਵਿਸ਼ਵਾ ਮਿੱਤਰ ਸ਼ਰਮਾ, ਕ੍ਰਿਸ਼ਨ ਕੁਮਾਰ, ਮੋਹਨ ਲਾਲ ਤਨੇਜਾ, ਗੁਲਸ਼ਨ ਕਪੂਰ, ਗੁਲਾਬ ਸਿੰਘ ਠਾਕੁਰ, ਕੁਲਦੀਪ ਦੁੱਗਲ, ਸੁਧਾ ਬੇਦੀ, ਨਰਿੰਦਰ ਸਿੰਘ ਸੈਣੀ, ਰੂਪ ਲਾਲ, ਅਮਰਜੀਤ ਕੁਮਾਰ, ਅਮਰਜੀਤ ਡਾਂਗ, ਰਮਨ ਨਹਿਰਾ ਤੇ ਪਰਮਜੀਤ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।