ਜਲੰਧਰ( )ਵਿਧਾਨ ਸਭਾ ਹਲਕਾ ਜਲੰਧਰ ਕੇਂਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ.ਸਰਬਜੀਤ ਸਿੰਘ ਮੱਕੜ ਵੱਲੋਂ ਬਾਕੀ ਉਮੀਦਵਾਰਾਂ ਨੂੰ ਪਛਾੜਦੇ ਹੋਏ ਆਪਣੀ ਚੋਣ ਮੁਹਿੰਮ ਜੰਗੀ ਪੱਧਰ ਤੇ ਚਲਾਈ ਜਾ ਰਹੀ ਹੈ।ਜਿਸ ਤਹਿਤ ਉਨ੍ਹਾਂ ਵੱਲੋਂ ਹਲਕੇ ਦੇ ਮੰਡਲ 12,ਵਿਖੇ ਮੰਡਲ ਪ੍ਰਧਾਨ ਅਮਰਜੀਤ ਸਿੰਘ ਗੋਲਡੀ,ਮੰਡਲ 13 ਵਿਖੇ ਮੰਡਲ ਪ੍ਰਧਾਨ ਸ਼ਿਵਦਰਸ਼ਨ ਅੱਬੀ ਤੇ ਮੰਡਲ 14 ਵਿਖੇ ਮੰਡਲ ਪ੍ਰਧਾਨ ਹਰਸ਼ ਭਰਦਵਾਜ ਦੇ ਸਹਿਯੋਗ ਨਾਲ ਹਲਕੇ ਦੇ ਪ੍ਰਮੁੱਖ ਬਾਜ਼ਾਰਾਂ ‘ਚ ਡੋਰ ਟੁ ਡੋਰ ਜਾਕੇ ਸਾਰੇ ਹੀ ਦੁਕਾਨਦਾਰ ਵੀਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਅਤੇ ਆਮ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ।ਉਨ੍ਹਾਂ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਹਲਕੇ ਦੇ ਲੋਕਾ ਨੇ ਪਿਛਲੇ ਪੰਜ ਸਾਲਾਂ ਵਿਚ ਕਾਂਗਰਸ ਹੁਣ ਨੇ ਕੁਰਸੀ ਦੀ ਲੜਾਈ ਤੇ ਲੋਕਾਂ ਨੂੰ ਲੁੱਟਣ ਤੋਂ ਸਿਵਾਏ ਕੋਈ ਕੰਮ ਨਹੀਂ ਕੀਤਾ।ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਮਾੜੀਆਂ ਤੇ ਭ੍ਰਿਸ਼ਟ ਨੀਤੀਆਂ ਕਾਰਨ ਅੱਜ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ ਅਤੇ ਜਿਸ ਦੀ ਬਦੌਲਤ ਪੰਜਾਬ ਸਿਰ ਤਿੱਨ ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੈ।ਇਸ ਲਈ ਪੰਜਾਬ ਨੂੰ ਮੋੜ ਤੋਂ ਤਰੱਕੀ ਦੀਆਂ ਲੀਹਾਂ ਤੇ ਲਿਜਾਣ ਲਈ ਭਾਜਪਾ ਦੀ ਡਬਲ ਇੰਜਣ ਸਰਕਾਰ ਨੂੰ ਇਕ ਮੌਕਾ ਜ਼ਰੂਰ ਦਿੱਤਾ ਜਾਵੇ।ਉਨ੍ਹਾਂ ਨੇ ਕਿਹਾ ਕਿ ਭਾਜਪਾ ਹੀ ਇੱਕਮਾਤਰ ਅਜਿਹਾ ਸੰਗਠਨ ਹੈ ਜੋ ਸਬਦਾ ਸਾਥ,ਸਬਦਾ ਵਿਕਾਸ ਦਾ ਸਿੱਧਾਂਤ ਲੈ ਕੇ ਚੱਲਦੀ ਹੈ।ਕੇਂਦਰ ਸਰਕਾਰ ਦੀ ਅਗਵਾਈ ਵਿੱਚ ਭਾਰਤ ਤਰੱਕੀ ਦੇ ਰਸਤੇ ਤੇ ਆਗੂ ਹੈ।ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੱਬਤੋਂ ਉੱਤਮ ਯੋਗਦਾਨ ਹੈ।ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੀ ਅਗਵਾਈ ਵੀ ਹਰ ਭਾਰਤਵਾਸੀ ਦਾ ਵਿਸ਼ਵਾਸ ਬਣਾਉਂਦਾ ਜਾ ਰਿਹਾ ਹੈ ਅਤੇ ਜਨਤਾ ਦੇ ਵਿੱਚ ਇੱਕ ਨਵੀਂ ਉਰਜਾ ਦਾ ਸੰਚਾਰ ਹੋ ਰਿਹਾ ਹੈ।ਇਹੀ ਕਾਰਨ ਹੈ ਕਿ ਅੱਜ ਅਸੀ ਸਾਰੇ ਲੋਕਾਂ ਦੇ ਚੇਹਰਿਆਂ ਤੇ ਆਸ ਅਤੇ ਤਰੱਕੀ ਦੀ ਮੁਸਕਾਨ ਵੇਖ ਸੱਕਦੇ ਹਾਂ।ਉਨ੍ਹਾਂ ਨੇ ਕਿਹਾ ਕਿ ਭਾਜਪਾ ਨੀਤੀਆਂ ਅਤੇ ਸਿੱਧਾਂਤਾਂ ਤੇ ਚੱਲਣ ਵਾਲੀ ਪਾਰਟੀ ਹੈ।ਉਨ੍ਹਾਂ ਕਿਹਾ ਕਿ ਸਮੁੱਚੇ ਹਲਕੇ ਦੇ ਲੋਕਾਂ ਅੰਦਰ ਭਾਜਪਾ ਪ੍ਰਤੀ ਚੰਗਾ ਹੁੰਗਾਰਾ ਮਿਲ ਰਿਹਾ ਹੈ ਤੇ ਲੋਕਾਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਇਸ ਵਾਰ ਹਲਕਾ ਜਲੰਧਰ ਕੇਂਟ ਤੋਂ ਜਿੱਤ ਪ੍ਰਾਪਤ ਕਰਕੇ ਲੋਕਾ ਨੂੰ ਮਜਬੂਤ ਸਰਕਾਰ ਦਿੱਤੀ ਜਾਵੇਗੀ।ਲੋਕਾਂ ਤੋਂ ਮਿਲ ਰਹੇ ਸਮਰਥਨ ਅਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਸ.ਮੱਕੜ ਨੇ ਕਿਹਾ ਕਿ ਲੋਕ ਦਾ ਪਿਆਰ ਅਤੇ ਉਤਸਾਹ ਦੱਸਦਾ ਹੈ ਕਿ ਲੋਕ ਅਕਾਲੀ ਕਾਂਗਰਸ ਨੂੰ ਛੱਡ ਕੇ ਸੱਤਾ ਤਬਦੀਲੀ ਦਾ ਮਨ ਬਣਾ ਚੁੱਕੇ ਹਨ।ਜਿਸ ਲਈ ਇਸ ਵਾਰ ਭਾਜਪਾ ਦੀ ਸਰਕਾਰ ਬਣਨਾਂ ਤਹਿ ਹੈ।ਇਸ ਮੌਕੇ ਉਨ੍ਹਾਂ ਨਾਲ ਮੰਡਲ 13 ਦੇ ਮਹਾਮੰਤਰੀ,ਨਰੇਸ਼ ਵਾਲੀਆ,ਮੰਡਲ 14 ਦੇ ਮਹਾਮੰਤਰੀ ਰਮੇਸ਼ ਸ਼ਰਮਾ,ਮਹਾ ਮੰਤਰੀ ਅਨਿਲ ਠਾਕੁਰ, ਮੰਡਲ 12 ਦੇ ਮਹਾ ਮੰਤਰੀ ਨਿਤਿਨ ਗੁਲਾਟੀ,ਬਿੱਟੂ ਖਾਲਸਾ,ਰਵਿੰਦਰ ਚਾਵਲਾ,ਯਸ਼ ਧਿਰ,ਵਿਜੈ ਕੁਮਾਰ,ਵਿਪਨ ਕੁਮਾਰ,ਪ੍ਰਿੰਸ,ਲਕੀ ਬਿੰਦ੍ਰਾ,ਗੁਰਵਿੰਦਰ ਲੱਕੀ,ਅਨਿਲ ਸ਼ਰਮਾ,ਸੰਜੀਵ ਜਮਵਾਲ,ਸਤਬੀਰ ਰਾਣਾ,ਦੀਪਕ ਸ਼ਰਮਾ ਸਮੇਤ ਹੋਰ ਆਗੂ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।