ਮੋਹਾਲੀ ()03/12/23
ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਤਿੰਨ ਰਾਜਾਂ ਦੀਆਂ ਚੋਣਾਂ ਵਿੱਚ ਭਾਜਪਾ ਨੂੰ ਮਿਲ ਰਹੇ ਭਾਰੀ ਬਹੁਮਤ ਤੇ ਪ੍ਰਤੀਕਿਰਿਆ ਦਿੰਦੇ ਹੋਏ ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ , ਰਾਸ਼ਟਰ ਦੀ ਸੇਵਾ ਤੇ ਸਮੁੱਚੀ ਭਾਜਪਾ ਲੀਡਰਸ਼ਿਪ ਦੀ ਮਿਹਨਤ ਤੇ ਦੇਸ਼ ਦੇ ਸੂਝਬਾਨ ਵੋਟਰਾਂ ਦੇ ਸਹੀ ਫੈਸਲੇ ਦਾ ਨਤੀਜਾ ਹੈ ।ਉਹਨਾ ਕਿਹਾ ਦੇਸ਼ ਦੀ ਜਨਤਾ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਬੁਰੀ ਤਰਾਂ ਨਕਾਰ ਕੇ ਭਾਜਪਾ ਨੂੰ ਅਸ਼ੀਰਵਾਦ ਦਿੱਤਾ, ਦੇਸ਼ ਦੀ ਜਨਤਾ ਵੱਲੋ ਭਾਜਪਾ ਨੂੰ ਦਿੱਤੇ ਗਏ ਸਮਰਥਨ ਲਈ ਉਹ ਦੇਸ਼ ਵਾਸੀਆਂ ਦਾ ਤਹਿ ਦਿਲੋ ਧੰਨਵਾਦ ਕਰਦੇ ਹਨ ।ਉਹਨਾਂ ਭਾਜਪਾ ਦੀ ਸਮੱਚੀ ਲੀਡਰਸ਼ਿਪ ਤੇ ਸਾਰੇ ਵਰਕਰਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਸੁਭਕਾਮਨਾਵਾ ਦਿੱਤੀਆਂ ਤੇ ਕਿਹਾ ਕਿ ਪੰਜਾਬ ਦੀਆਂ ਆਉਣ ਵਾਲੀਆਂ ਸਥਾਨਿਕ ਤੇ ਲੋਕ ਸਭਾ ਚੋਣਾਂ ਦੇ ਨਤੀਜੇ ਵੀ ਭਾਜਪਾ ਦੇ ਹੱਕ ਵਿੱਚ ਹੀ ਆਉਣਗੇ ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।