12 ਅਗਸਤ ..ਅੱਜ ਇਥੇ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ‘ਚ ਸ਼ਾਮਿਲ ਜਥੇਬੰਦੀਆਂ ਦੀ ਜਿਲ੍ਹਾ ਜਲੰਧਰ ਦੇ ਜਿਲ੍ਹਾ ਪ੍ਰਸ਼ਾਸ਼ਨ ਨਾਲ ਪੈਨਲ ਮੀਟਿੰਗ ਹੋਈ ਜਿਸ ਵਿਚ ਮਜਦੂਰਾਂ ਦੀਆਂ ਮੰਗਾਂ ਨੂੰ ਜਲਦ ਅਮਲ ਰਾਹੀਂ ਲਾਗੂ ਕਰਨ ਦਾ ਅਧਿਕਾਰੀਆਂ ਵਲੋਂ ਭਰੋਸਾ ਦਿਵਾਇਆ ਗਿਆ । ਜਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਏ ਡੀ ਸੀ ਵਿਕਾਸ ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ , ਵੱਖ ਵੱਖ ਬਲਾਕਾਂ ਦੇ ਬੀਡੀਪੀਓਜ਼ ,ਮਨਰੇਗਾ ਸਟਾਫ਼ ,ਫੂਡ ਸਪਲਾਈ ਅਤੇ ਸਹਿਕਾਰੀ ਸੁਸਾਇਟੀ ਦੇ ਜਿਲ੍ਹਾ ਅਧਿਕਾਰੀ ਸ਼ਾਮਲ ਹੋਏ ।ਮਜਦੂਰ ਆਗੂਆਂ ਨੇ ਜੋਰ ਦੇਕੇ ਕਿਹਾ ਸਰਕਾਰ ਦੀ ਸਕੀਮ ਹੋਣ ਦੇ ਬਾਵਜੂਦ ਅਤੇ ਅਨੇਕਾਂ ਵਾਰ ਅਧਿਕਾਰੀਆਂ ਵਲੋਂ ਮੰਨ ਲੈਣ ਦੇ ਬਾਵਜੂਦ ਵੀ ਮਜਦੂਰਾਂ ਨੂੰ ਰਿਹਾਇਸ਼ੀ ਪਲਾਟ ਨਹੀਂ ਮਿਲੇ ।ਉਹਨਾਂ ਕਿਹਾ ਕਿ ਜਿਥੇ ਇਸ ਲਈ ਸਰਕਾਰ ਦੀ ਬਦਨੀਤੀ ਜਿੰਮੇਵਾਰ ਹੈ ਉਥੇ ਸਰਕਾਰੀ ਅਧਿਕਾਰੀ ਵੀ ਬਰਾਬਰ ਦੇ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪਿਛਲੇ ਪੰਦਰਾਂ ਸਾਲਾਂ ਤੋਂ ਪਲਾਟ ਦੇਣ ਦਾ ਲਾਰਾ ਲਾਕੇ ਅਕਾਲੀ ਅਤੇ ਕਾਂਗਰਸੀਆਂ ਨੇ ਮਜਦੂਰਾਂ ਦੀਆਂ ਵੋਟਾਂ ਵਟੋਰੀਆਂ ਪਰ ਪਲਾਟਾਂ ਦਾ ਲਾਰਾ ਹਜੇ ਤੱਕ “ਊਠ ਦਾ ਬੁਲ੍ਹ” ਬਣਿਆ ਹੋਇਆ ਹੈ ।ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਨੇ ਤਾਂ ਮਜਦੂਰ ਦੀਆਂ ਮੰਗਾਂ ‘ਤੇ ਬਿਲਕੁੱਲ ਚੁੱਪ ਧਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਤਹਿਤ ਕੰਮ ਨਹੀਂ ਮਿਲ ਰਿਹਾ ਅਤੇ ਜਨਤਕ ਵੰਡ ਤਹਿਤ ਮਿਲਦੀ ਕਣਕ ਵਿੱਚ ਵੱਡੀਆਂ ਬੇਨਿਯਮੀਆਂ ਹਨ । ਮਜਦੂਰ ਆਗੂਆਂ ਵਲੋਂ ਰੱਖੀਆਂ ਮੰਗਾਂ ਨੂੰ ਜਿਲ੍ਹਾ ਪ੍ਰਸ਼ਾਸਨ ਵਲੋ ਜਲਦ ਹੱਲ ਕਰਨ ਭਰੋਸਾ ਦਿੱਤਾ। ਅੱਜ ਦੀ ਮੀਟਿੰਗ ਵਿੱਚ ਮਜਦੂਰ ਜਥੇਬੰਦੀਆਂ ਵਲੋਂ ਸਰਬਸਾਥੀ ਤਰਸੇਮ ਪੀਟਰ ,ਦਰਸ਼ਨ ਨਾਹਰ ,ਹਰਮੇਸ਼ ਮਾਲੜੀ ,ਕਸ਼ਮੀਰ ਸਿੰਘ ਘੁਗਸ਼ੋਰ ,ਬਲਦੇਵ ਸਿੰਘ ਨੂਰਪੁਰੀ ,ਹੰਸਰਾਜ ਪੱਬਵਾ ,ਨਿਰਮਲ ਸਿੰਘ ਮਲਸੀਆਂ ਅਤੇ ਬਲਵਿੰਦਰ ਕੌਰ ਦਿਆਲ ਪੁਰ ਨੇ ਹਿੱਸਾ ਲਿਆ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।