ਮਨਜੀਤ ਸਿੰਘ ਸੇਖੋਂ ਜੋ ਜੱਟ ਬਰਾਦਰੀ ਨਾਲ਼ ਸਬੰਧਤ ਹੈ ਤੇ ਅਨੁਸੂਚਿਤ ਜਾਤੀ ਦਾ ਜਾਹਲੀ ਸਰਟੀਫਿਕੇਟ ਬਣਾ ਕੇ ਪਹਿਲਾਂ ਰਾਜ ਮਿਸਤਰੀ ਲੱਗਿਆ, ਫਿਰ ਮਹਿਕਮੇ ਦੀ ਮਿਲੀਭੁਗਤ ਨਾਲ ਜੇ ਈ ਲੱਗਿਆ ਅਤੇ ਫਿਰ ਮੂਰਥਲ(ਹਰਿਆਣਾ) ਤੋਂ ਜਾਹਲੀ ਸਿਵਲ ਇੰਜਨੀਅਰਿੰਗ ਦੀ ਡਿਗਰੀ ਪਰਾਪਤ ਕਰ ਕੇ ਹੁਣ ਕਈ ਸਾਲਾਂ ਤੋਂ ਪੰਜਾਬ ਅੰਦਰ ਮਹਿਕਮਾ ਪੀ ਡਬਲਯੂ ਡੀ ਵਿੱਚ ਐਸ ਡੀ ੳ ਦੇ ਔਹਦੇ ਤੇ ਤੈਨਾਤ ਹੈ। ਪੰਜਾਬ ਹਾਈ ਕੋਰਟ ਨੇ ਮੂਰਥਲ ਯੂਨੀਵਰਸਿਟੀ ਨੂੰ ਗ਼ੈਰ ਮਾਨਤਾ ਪਰਾਪਤ ਘੋਸ਼ਿਤ ਕਰ ਦਿੱਤਾ ਹੈ ਪਰੰਤੂ ਪਿਛਲੇ ਪੰਜ ਸਾਲਾਂ ਤੋਂ ਪ੍ਰਿੰਸੀਪਲ ਸਕੱਤਰ ਮਹਿਕਮਾ ਕੋਈ ਕਾਰਵਾਈ ਨਹੀਂ ਕਰ ਰਿਹਾ, ਅੰਨੀ ਪੀਸੇ ਕੁੱਤਾ ਖਾਏ ਦੇ ਕਥਨ ਅਨੁਸਾਰ ਦੋਵੇਂ ਮਹਿਕਮੇ ਘੂਕ ਨੀਂਦ ਸੁੱਤੇ ਪਏ ਹਨ।
ਜੇਕਰ ਤੁਸੀਂ ਸੇਖੋਂ ਸਾਹਿਬ ਦੀਆਂ ਪਰਾਪਤੀਆਂ ਸੁਣੋ ਤਾਂ ਤੁਸੀਂ ਸੋਚੋਗੇ ਕਿ ਇਹ ਤਾਂ ਕਿਸੇ ਕਿੱਸਾ -ਕਹਾਣੀ ਦੀ ਗੱਲ ਹੈ, ਅਸਲੀਅਤ ਵਿੱਚ ਇਹ ਨਹੀਂ ਵਾਪਰਦਾ। ਪਹਿਲਾਂ ਤਾਂ ਜਾਹਲੀ ਮੁਤਬੰਨਾ ਪੁੱਤਰ ਉਹ ਵੀ 25 ਸਾਲ ਦੀ ਉਮਰ ਵਿੱਚ ਜਦੋਂ ਕਿ ਅਡਾਪਸ਼ਨ ਦੀ ਉਮਰ 15 ਸਾਲ ਹੁੰਦੀ ਹੈ। ਦਸਵੀਂ ਤੇ ਬਾਹਰਵੀਂ ਕਲਾਸ ਵਿੱਚ ਦੋ-ਦੋ ਜਨਮ ਤਰੀਕਾਂ, ਮੁਤਬੰਨਾ ਪਿਉ ਦੀ ਜਗ੍ਹਾ ਅਸਲੀ ਪਿਓ ਦਾ ਨਾਂ ਸਾਰੇ ਸਰਕਾਰੀ ਰਿਕਾਰਡ ਵਿੱਚ, ਮੁਤਬੰਨਾ ਪਿਉ ਯੂ ਪੀ ਦਾ ਜਿਸ ਨੂੰ ਜਾਂ ਉਹਦੇ ਵਾਰਸਾਂ ਨੂੰ ਦੂਸਰੇ ਸੂਬੇ ਭਾਵ ਪੰਜਾਬ ਵਿੱਚ ਰਾਖਵੇਕਰਣ ਦਾ ਅਸੂਲਨ ਲਾਭ ਨਹੀਂ ਮਿਲ ਸਕਦਾ ਕਿਉਂਕਿ ਰਾਖਵਾਂਕਰਣ ਸਿਰਫ ਰਾਜ ਦੇ ਲੋਕਾਂ ਲਈ ਹੀ ਹੁੰਦਾ ਹੈ ਅਤੇ ਬਾਹਰਲੇ ਸੂਬੇ ਦਾ ਵਸਨੀਕ ਜਾਂ ਵਾਰਸ ਅਜਿਹਾ ਲਾਭ ਨਹੀਂ ਲੈ ਸਕਦੇ। ਸੇਖੋਂ ਸਾਹਿਬ ਨੇ ਅ. ਜਾਤੀ ਸਰਟੀਫਿਕੇਟ ਵੀ ਬਾਲਮੀਕੀ ਭਾਈਚਾਰੇ ਦਾ ਬਣਾਇਆ ਜਦੋਂ ਕਿ ਮਿ੍ਰਤਕ ਮੁਤਬੰਨਾ ਪਿਤਾ ਯੂ ਪੀ ਵਿੱਚ ਚਮਾਰ ਜਾਤੀ ਨਾਲ ਸਬੰਧਤ ਸੀ , ਫਿਰ ਮਿਰਤਕ ਦੀਆਂ ਚਾਰ-ਚਾਰ ਧੀਆਂ ਜੀਵਤ ਸਨ ਜਦੋਂ ਕਿ ਮੁਤਬੰਨਾ ਸਿਰਫ ਬੇ-ਔਲਾਦ ਹੀ ਗੋਦ ਲੈ ਸਕਦਾ। ਮੁਤਬੰਨਾ ਪਰੀਕਿਰਿਆ ਵੀ ਜਾਹਲੀ ਅਪਣਾਈ ਗਈ ਅਤੇ ਪੈਸੇ ਦੇ ਜ਼ੋਰ ਨਾਲ
ਜਾਂ ਇੰਝ ਕਹੋ ਕਿ ਚਾਂਦੀ ਦੀ ਜੁੱਤੀ ਨਾਲ ਹਰ ਮੁਸ਼ਕਲ ਦੂਰ ਹੁੰਦੀ ਗਈ। ਕੀ ਜੱਜ, ਕੀ ਵਕੀਲ, ਕੀ ਤਸੀਲਦਾਰ ਤੇ ਕੀ ਪੀ ਡਬਲਯੂ ਡੀ ਦੇ ਅਧਿਕਾਰੀ, ਇੱਥੋਂ ਤੱਕ ਕਿ ਆਈ ਏ ਐਸ਼ ਅਫਸਰ ਵੀ ਚਾਂਦੀ ਦੀ ਜੁੱਤੀ ਦੀ ਮਾਰ ਤੋ ਬਚਣ ਵਿੱਚ ਨਾ ਕਾਮਯਾਬ ਰਹੇ।
ਵਿਜੀਲੈਂਸ ਸੈੱਲ ਨੇ ਪੜਤਾਲ ਕਰ ਕੇ ਫੈਸਲਾ ਲੈਣ ਲਈ ਫ਼ਾਈਲ ਸਕਰੂਟਿਨੀ ਕਮੇਟੀ ਨੂੰ ਭੇਜਣੀ ਹੁੰਦੀ ਹੈ ਪਰ ਇੱਕ ਡਰਾਇਕਟਰ ਲੈਵਲ ਦਾ ਭਰਸ਼ਟ ਅਫਸਰ ਸਾਰੇ ਕਨੂੰਨ ਛਿੱਕੇ ਟੰਗ ਕੇ ਸ਼ਕਾਇਤ ਹੀ ਫਾਇਲ ਕਰ ਗਿਆ। ਬੜੀ ਮੁਸ਼ਕਲ ਨਾਲ ਦੁਬਾਰਾ ਕੇਸ ਖੁਲ੍ਹਾਇਆ ਪਰ ਹੁਣ ਸੇਖੋਂ ਸਾਹਿਬ ਕੋਈ ਕਾ ਕੋਈ ਬਹਾਨਾ ਮਾਰ ਕੇ ਵਿਜੀਲੈਂਸ ਸੈੱਲ ਅੱਗੇ ਪੇਸ਼ ਨਹੀਂ ਹੋ ਰਹੇ। ਪਹਿਲਾਂ 7 ਨਵੰਬਰ, ਫਿਰ 12 ਨਵੰਬਰ ਤੇ ਹੁਣ 14 ਨਵੰਬਰ ਨੂੰ ਵੀ ਸੇਖੋਂ ਸਾਹਿਬ ਪੇਸ਼ੀ ਤੇ ਹਾਜ਼ਰ ਨਹੀਂ ਆਏ। ਲੇਕਿਨ ਬੱਕਰੇ ਦੀ ਮਾਂ ਕਦੋਂ ਤੱਕ ਖ਼ੈਰ ਮਨਾਏਗੀ ?
ਇਕ ਦਿਨ ਤਾਂ ਖੈੜਾ ਪੇਸ਼ ਹੋ ਕੇ ਹੀ ਛੁੱਟਣਾ। ਜਿੱਥੇ ਮਰਜ਼ੀ ਭੱਜ ਲਵੇ ਸੇਖੋਂ ਸਾਹਿਬ, ਅਮਲਾਂ ਦਾ ਨਿਬੇੜਾ ਤਾਂ ਬਾਬੇ ਨਾਨਕ ਦੀ ਧਰਤੀ ਤੇ ਹੀ ਹੋਣਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।