ਫਗਵਾੜਾ 5 ਮਈ (ਸ਼ਿਵ ਕੋੜਾ) ਨਗਰ ਕੌਂਸਲ ਫਗਵਾੜ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਸਵੱਛ ਭਾਰਤ ਮੁਹਿਮ ਤਹਿਤ ਸ਼ਹਿਰ ਦੀ ਪੁਰਾਣੀ ਵਾਰਡ ਬੰਦੀ ਅਨੁਸਾਰ ਵਾਰਡ ਨੰਬਰ 37 ਵਿਖੇ 97ਵੀਂ ਮਾਸਿਕ ਸਫਾਈ ਮੁਹਿਮ ਚਲਾਈ ਗਈ ਇਸ ਦੌਰਾਨ ਮੁਹੱਲਾ ਪ੍ਰੇਮ ਨਗਰ ਤੋਂ ਇਲਾਵਾ ਮਾਸਟਰ ਸਾਧੂ ਰਾਮ ਨਗਰਖੇੜਾਰੋਡ ਅਤੇ ਗੁਰੂ ਨਾਨਕ ਪੁਰਾ ਵਿਖੇ ਗਲੀਆਂ ਤੇ ਨਾਲੀਆਂ ਦੀ ਸਫਾਈ ਕੀਤੀ ਗਈ ਮਲਕੀਅਤ ਸਿੰਘ ਰਘਬੋਤਰਾ ਨੇ ਸਮੂਹ ਵਾਰਡ ਵਾਸੀਆਂ ਨੂੰ ਸਾਫ ਸਫਾਈ ਰੱਖਣ ਪ੍ਰਤੀ ਜਾਗਰੁਕ ਕੀਤਾ ਇਸ ਤੋਂ ਇਲਾਵਾ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਵੱਖ ਡਸਟਬਿਨ ਵਿਚ ਇਕੱਠਾ ਕਰਨਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਵੀ ਪੁਰਜੋਰ ਅਪੀਲ ਕੀਤੀ ਉਹਨਾਂ ਸਮੂਹ ਸਹਿਯੋਗੀਆਂ ਅਤੇ ਕਾਰਪੋਰੇਸ਼ਨ ਫਗਵਾੜਾ ਦੇ ਸਫਾਈ ਸੇਵਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਦੱਸਿਆ ਕਿ ਹਰ ਮਹੀਨੇ ਇਸ ਮੁਹਿਮ ਵਿਚ ਕਾਰਪੋਰੇਸ਼ਨ ਫਗਵਾੜਾ ਦੇ ਸਫਾਈ ਸੇਵਕਾਂ ਤੋਂ ਇਲਾਵਾ ਵਾਰਡ ਦੇ ਲੋਕ ਵੀ ਉਤਸ਼ਾਹ ਨਾਲ ਹਿੱਸਾ ਲੈ ਕੇ ਹੱਥੀਂ ਸਫਾਈ ਕਰਦੇ ਹਨ ਇਸ ਮੌਕੇ ਪੀ.ਡਬਲਯੂ.ਡੀਰੈਸਟ ਹਾਊਸ ਦੇ ਨਜਦੀਕ ਸੁਸਾਇਟੀ ਵਲੋਂ ਸੜਕ ਕਿਨਾਰੇ ਲਗਾਏ ਬੂਟਿਆਂ ਨੂੰ ਪਾਣੀ ਵੀ ਦਿੱਤਾ ਗਿਆ ਇਸ ਮੁਹਿਮ ‘ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਸੁਰਿੰਦਰ ਪਾਲ ਸਕੱਤਰ ਨੇ ਵਿਸ਼ੇਸ਼ ਯੋਗਦਾਨ ਪਾਇਆ ਇਸ ਮੌਕੇ ਲਵ ਕੁਮਾਰ ਬਲਜੀਤ ਸਿੰਘਮੋਹਨ ਲਾਲਐਸ.ਸੀਚਾਵਲਾ ਤੋਂ ਇਲਾਵਾ ਐਲ.ਪੀ.ਯੂਦੀਆਂ ਵਿਦਿਆਰਥਣਾ ਦੀਪਾਲੀ ਓਹਰੀ ਤੇ ਨੀਰਜਾ ਆਦਿ ਹਾਜਰ ਸਨ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।