ਜਿਵੇਂ ਆਪ ਸਭ ਜਾਣਦੇ ਹੋ ਕਿ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿ ਪਿਛਲੇ ਕਈ ਸਾਲਾਂ ਤੋਂ ਮਾਡਲ ਟਾਊਨ ਸ਼ਮਸ਼ਾਨ ਘਾਟ ਦੇ ਨਾਲ ਲੱਗੇ ਕੂੜੇ ਦੇ ਡੰਪ ਨੂੰ ਬੰਦ ਕਰਾਉਣ ਲਈ ਜਦੋ ਜਹਿਦ ਕਰ ਰਹੀ ਹੈ। ਕਈ ਵਾਰ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿ ਦਾ ਵਫ਼ਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ , ਸਰਦਾਰ ਇੰਦਰਬੀਰ ਸਿੰਘ ਨਿੱਜਰ ਸਾਬਕਾ ਮੰਤਰੀ ਸਥਾਨਕ ਸਰਕਾਰਾਂ ਪੰਜਾਬ ਸਰਦਾਰ ਬਲਕਾਰ ਸਿੰਘ ਜੀ ਮੋਜੂਦਾ ਮੰਤਰੀ ਸਥਾਨਕ ਸਰਕਾਰਾਂ ਪੰਜਾਬ, ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ ਕਈ ਹੋਰ ਮੰਤਰੀਆਂ ਮੋਜੂਦਾ ਐਮ ਪੀ ਸਾਬਕਾ ਐਮ ਪੀ ਅਤੇ ਕਈ ਐਮ ਐਲ ਏ ਨੂੰ ਮਾਡਲ ਟਾਊਨ ਸ਼ਮਸ਼ਾਨ ਘਾਟ ਨਾਲ ਬਣੇ ਹੋਏ ਆਰਜ਼ੀ ਡੰਪ ਨੂੰ ਬੰਦ ਕਰਾਉਣ ਲਈ ਮਿਲ ਚੁੱਕੀ ਹੈ । ਨਗਰ ਨਿਗਮ ਜਲੰਧਰ ਦੇ ਵੱਖ ਵੱਖ ਕਮਿਸ਼ਨਰਾਂ ਨੂੰ ਮਿਲ ਕੇ ਇਸ ਡੰਪ ਨੂ ਬੰਦ ਕਰਾਉਣ ਲਈ ਅਨੇਕਾ ਵਾਰ ਇਸ ਡੰਪ ਨੂੰ ਪੂਰਨ ਤੋਰ ਤੇ ਬੰਦ ਕਰਾਉਣ ਲਈ ਅਨੇਕਾ ਵਾਰ ਮਿਲ ਚੁੱਕੀ ਹੈ। ਇਸ ਸੰਬੰਧ ਵਿੱਚ ਪਹਿਲਾ ਪ੍ਰਸ਼ਾਸਨ ਨੂੰ ਬਹੁਤ ਵਾਰ ਪੱਤਰਾਂ ਰਾਹੀ ਤੇ ਮਿਲ ਕੇ ਇਸ ਡੰਪ ਕਰਕੇ ਇਲਾਕਾ ਨਿਵਾਸੀਆਂ ਨੂੰ ਆ ਰਹੀਆਂ ਪਰੇਸ਼ਾਨੀਆਂ ਕਰਕੇ ਇਸ ਨੂੰ ਬੰਦ ਕਰਾਉਣ ਲਈ ਬੇਨਤੀਆਂ ਕੀਤੀਆਂ। ਕਈ ਵਾਰ ਲਗਾਤਾਰ ਧਰਨੇ ਰੋਸ ਰੈਲੀਆਂ ਕੀਤੀਆਂ ਗਈਆਂ ਪਰ ਪ੍ਰਸ਼ਾਸਨ ਵੱਲੋਂ ਇਸ ਡੰਪ ਨੂੰ ਬੰਦ ਕਰਾਉਣ ਵਿੱਚ ਆਪਣੀ ਕੋਈ ਵੀ ਦਿਲਸਪਈ ਨਹੀਂ ਦਿਖਾਈ ਗਈ ।ਇਹਨਾਂ ਕਾਰਨਾਂ ਕਰਕੇ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿ ਵੱਲੋਂ ਇੱਕ ਕੇਸ NGT ਦੀ ਕੋਰਟ New Delhi ਵਿਚ ਕੇਸ ਸ੍ਰੀ ਵਰਿੰਦਰ ਮਲਿਕ ਚੇਅਰਮੈਨ ਵੱਲੋਂ ਕੀਤਾ ਗਿਆ ਹੈ ਜਿਸ ਦੀ ਸੁਣਵਾਈ ਅੱਜ ਹੈ ਕੋਰਟ ਵੱਲੋਂ ਪੰਜਾਬ ਸਰਕਾਰ,ਡੀ ਸੀ ਜਲੰਧਰ ਕਮਿਸ਼ਨਰ ਨਗਰ ਨਿਗਮ ਜਲੰਧਰ ਪੂਦਸਣ ਬੋਰਡ ਪੰਜਾਬ ਨੂੰ ਅੱਜ ਤਲਬ ਕੀਤਾ ਹੈ । ਜਸਵਿੰਦਰ ਸਿੰਘ ਸਾਹਨੀ ਪ੍ਰਧਾਨ ਵਰਿੰਦਰ ਮਲਿਕ ਚੇਅਰਮੈਨ ਅਤੇ ਮਨਮੀਤ ਸਿੰਘ ਸੋਢੀ ਜਰਨਲ ਸਕੱਤਰ ਵੱਲੋਂ ਕਿਹਾ ਗਿਆ ਕਿ ਇੱਥੇ ਇਸ ਡੰਪ ਨੂੰ ਜਲਦੀ ਤੌ ਜਲਦੀ ਇੱਥੋਂ ਬੰਦ ਕੀਤਾ ਜਾਵੇ। ਇੱਥੇ ਭਿਆਨਕ ਬਿਮਾਰੀਆਂ ਫੈਲਣ ਕਰਕੇ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਤਕਰੀਬਨ ਇੱਕ ਲੱਖ ਤੌ ਉੱਪਰ ਆਬਾਦੀ ਤੇ ਇਸ ਦਾ ਬਹੁਤ ਜ਼ਹਿਰੀਲਾ ਅਸਰ ਪੈ ਰਿਹਾ ਹੈ। ਇਸ ਡੰਪ ਦੇ ਨੇੜੇ ਗੁਰੂਦਵਾਰਾ ,ਮੰਦਰ , ਸਕੂਲ , ਆਪਹਿਜ ਬੱਚਿਆਂ ਦਾ ਮਦਰ ਟ੍ਰੈਸਾ ਹੋਮ ਹੈ। ਅੱਧੇ ਸ਼ਹਿਰ ਤੋਂ ਵੱਧ ਕੂੜਾ ਇਸ ਡੰਪ ਤੇ ਨਿਰਵਿਘਨ 24 ਘੰਟੇ ਆਉਂਦਾ ਰਹਿੰਦਾ ਹੈ। ਪਿਛਲੀ ਦਿਨੀ NGT ਕੋਰਟ ਵੱਲੋਂ ਕਰੋੜਾਂ ਰੁਪਇਆ ਦਾ ਜੁਰਮਾਨਾ ਨਗਰ ਨਿਗਮ ਜਲੰਧਰ ਨੂੰ ਲਾ ਚੁੱਕਾ ਹੈ। ਪਰ ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਨੂੰ ਇਸ ਕੋਈ ਅਸਰ ਨਹੀਂ ਹੈ। ਇਹ ਅਧਿਕਾਰੀਆਂ NGT guidelines ਦੇ ਉਲਟ ਸੜਕ ਤੇ ਕੂੜਾ ਸੁੱਟਵਾ ਰਹੇ ਹਨ। ਭੋਰਸਯੋਗ ਸੂਤਰਾਂ ਅਨੁਸਾਰ ਇਸ ਡੰਪ ਨੂੰ ਹੋਰ ਵੀ ਵੱਡਾ ਕਰਕੇ ਇਸ ਡੰਪ ਤੇ ਹੋਰ ਕਈ ਵਾਰਡਾਂ ਦਾ ਕੂੜਾ ਲਿਆਉਣ ਲਈ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਸੋਚ ਰਹੇ ਹਨ। ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿ ਕਮਿਸ਼ਨਰ ਦੀ ਇਸ ਸੋਚ ਦਾ ਸਖ਼ਤ ਸ਼ਬਦਾਂ ਵਿਚ ਵਿਰੋਧ ਕਰਦੀ ਹੈ। ਜੇਕਰ ਨਗਰ ਨਿਗਮ ਇਸ ਡੰਪ ਤੇ ਹੋਰ ਕੋਈ ਉਸਾਰੀ ਕਰਦੀ ਹੈ ਤਾਂ ਕਮੇਟੀ ਧਰਨੇ ਲਗਾਉਣ ਨੂੰ ਤਿਆਰ ਬੈਠੀ ਹੈ। ਕੂੜੇ ਕਰਕੇ ਇਸ ਜਗਾ ਤੇ ਆਲੇ ਦੁਆਲੇ ਕਈ ਹਰੇ ਭਰੇ ਪੋਦੇ ਸੁੱਕ ਕੇ ਰਾਖ ਬਣ ਗਏ ਹਨ। ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿ ਵੱਲੋਂ ਕਈ ਵਾਰ ਇਸ ਜਗਾ ਤੇ ਪੌਦੇ ਲਾਏ ਗਏ ਪਰ ਨਗਰ ਨਿਗਮ ਨੇ ਸੜਕ ਤੇ ਕੂੜਾ ਸੁੱਟ ਕੇ ਇਹਨਾਂ ਪੌਦਿਆ ਨੂੰ ਵੱਡਣ ਫੂਲਣ ਨਹੀ ਦਿਤਾ ਹੈ। NGT Court New Delhi ਨੂੰ ਬੇਨਤੀ ਕਰਦੇ ਹਾ ਕਿ ਇਸ ਜਗਾ ਤੇ ਗਰੀਨ ਬੈਲਟ ਉਸਾਰੀ ਜਾਵੇ ਤਾਂ ਜੋ ਇਸ ਇਲਾਕੇ ਦੇ ਵਸਨੀਕ ਬੱਚੀ ਹੋਈ ਜਿੰਦਗੀ ਵੱਧੀਆ ਵਾਤਾਵਰਨ ਵਿੱਚ ਗੁਜ਼ਾਰ ਸਕਣ ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।