ਜਲੰਧਰ ਦੀਆਂ ਕੁੁਝ ਅਖੌਤੀ ਸ਼ਿਵ ਸੈਨਾ ਜਥੇਬੰਦੀਆਂ ਵੱਲੋਂ ਜਲੰਧਰ ਸ਼ਹਿਰ ਦਾ ਸ਼ਾਂਤਮਈ ਮਾਹੌਲ ਖਰਾਬ ਕਰਨ ਦੀ ਜਿਹੜੀ ਸਾਜ਼ਿਸ਼ ਰਚੀ ਗਈ ਸੀ, ਉਹ ਜ਼ਿਲਾ ਪੁੁਲਿਸ ਪ੍ਰਸ਼ਾਸਨ ਦੀ ਸੂਝ-ਬੂਝ ਨਾਲ ਅਤੇ ਸਿੱਖ ਜਥੇਬੰਦੀਆਂ ਦੇ ਜ਼ਾਬਤੇ ਵਿੱਚ ਰਹਿਣ ਕਰਕੇ ਉਹ ਬੁਰੀ ਤਰ੍ਹਾਂ ਫੇਲ੍ਹ ਹੋ ਗਈ।

ਸ਼ਿਵ ਸੈਨਿਕਾਂ ਨੇ ਅੱਜ ਕਪੂਰਥਲਾ ਚੌਕ ਵਿੱਚ ਪੁਤਲਾ ਫੂਕ ਪ੍ਰਦਰਸ਼ਨ ਕਰਨਾ ਸੀ,ਜਿਸ ਤੋ ਜਲੰਧਰ ਦੀਆਂ ਸਿੱਖ ਜਥੇਬੰਦੀਆਂ ਨੇ ਇਹ ਇਤਰਾਜ਼ ਸੀ,ਕੀ ਇਹ ਸ਼ਾਂਤਮਈ ਮਾਹੌਲ ਖ਼ਰਾਬ ਕਰਨ ਦੀ ਕੋਝੀ ਸਾਜ਼ਿਸ਼ ਹੈ। ਦੋਨਾਂ ਧਿਰਾਂ ਨੂੰ ਪੁੁਲਿਸ ਵੱਲੋਂ ਬੁੁਲਾ ਕੇ ਮੀਟਿੰਗਾਂ ਵੀ ਕੀਤੀਆਂ ਗਈਆਂ ਜਿਸ ਵਿੱਚ ਸਿੱਖ ਜਥੇਬੰਦੀਆਂ ਨੇ ਯਕੀਨ ਦਿਵਾਇਆ ਸੀ,ਸਾਡੇ ਵੱਲੋਂ ਅੱਜ ਤੂੰ ਪਹਿਲਾਂ ਵੀ ਕਦੀ ਪਹਿਲ ਨਹੀਂ ਹੋਈ, ਤੇ ਨਾ ਹੀ ਹੁਣ ਹੋਵੇਗੀ। ਅੱਜ ਕਪੂਰਥਲਾ ਚੌਕ ਵਿੱਚ ਸਿੱਖ ਜਥੇਬੰਦੀਆਂ ਦੇ ਆਗੂ ਸ਼ਾਂਤਮਈ ਢੰਗ ਨਾਲ ਇਕੱਠੇ ਹੋਏ,ਇਸ ਮੋਕੇ ਤੇ ਸਿੱਖ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲਿਆਂ ਦੇ ਤੁੁਰੰਤ ਪਰਚੇ ਦਰਜ ਕੀਤੇ ਜਾਣ।ਪੁੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਚੌਕਸ ਸੀ। ਕਿਉਂਕਿ ਸਿੱਖ ਜਥੇਬੰਦੀਆਂ ਨੂੰ ਗੁੁਪਤ ਸੂਚਨਾ ਮਿਲੀ ਸੀ ਕਿ ਮਾਹੌਲ ਖ਼ਰਾਬ ਕਰਨ ਵਾਲੇ ਸਰਾਰਤੀ ਚੌਕ ਵਿੱਚ ਪੂਤਲਾ ਫੂਕਣ ਲਈ ਆ ਸਕਦੇ ਹਨ, ਪਰ ਪੁਲੀਸ ਦੀ ਸੂਝ-ਬੂਝ ਨਾਲ ਸ਼ਰਾਰਤੀ ਅਨਸਰ ਉੁਥੇ ਨਹੀਂ ਪਹੁੰਚ ਸਕੇ।ਜਿਸ ਤੇ ਸਿੱਖ ਜਥੇਬੰਦੀਆਂ ਦੇ ਆਗੂ ਸ਼ਾਂਤਮਈ ਢੰਗ ਨਾਲ ਵਾਪਿਸ ਚਲੇ ਗਏ। ਅੱਜ ਕਪੂਰਥਲਾ ਚੌਕ ਵਿਚ ਪਹੁੰਚੇ ਆਗੂਆਂ ਵਿੱਚ ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ,ਪਰਮਿੰਦਰ ਸਿੰਘ ਦਸਮੇਸ਼ ਨਗਰ,ਜਸਵਿੰਦਰ ਸਿੰਘ ਜੌਲੀ,ਪਰਮਪ੍ਰੀਤ ਸਿੰਘ ਵਿਟੀ,ਰਜਿੰਦਰ ਸਿੰਘ ਰੀਹਲ, ਹਰਜੋਤ ਸਿੰਘ ਲੱਕੀ, ਵਿੱਕੀ ਸਿੰਘ ਖਾਲਸਾ,ਗੁੁੁਰਵਿੰਦਰ ਸਿੰਘ ਸ਼ਿੱਧੁ,ਗੁੁਰਦੀਪ ਸਿੰਘ ਲੱਕੀ, ਗੁੂਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ,ਜਤਿੰਦਰਪਾਲ ਸਿੰਘ ਮਝੈਲ, ਤੇਜਿੰਦਰ ਸਿੰਘ ਸੰਤ ਨਗਰ,ਪ੍ਰਿੰਸ ਵਾਲੀਆ,ਪਰਦੀਪ ਸਿੰਘ ਵਿੱਕੀ,ਸਿਮਰਤਪਾਲ ਸਿੰਘ ਅੰਮ੍ਰਿਤਪਾਲ ਸਿੰਘ ਅਮਨਦੀਪ ਸਿੰਘ ਟਿੰਕੂ,ਜਗਦੇਵ ਸਿੰਘ ਖਾਲਸਾ,ਆਦਿ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।