“ਖੇਡਾ ਵਤਨ ਪੰਜਾਬ ਦੀਆਂ” ਵਿੱਚ ਚੰਗੀ ਕਾਰਜ਼ਗਾਰੀ ਦਿਖਾਉਦਿਆਂ
ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਇਲੈਕਟ੍ਰੀਕਲ ਪੰਜਵੇ ਸਮੈਸਟਰ ਦੇ
ਵਿੱਦਿਆਰਥੀ ਗੁਰਤੇਜ ਸਿੰਘ ਨੇ ਕਿੱਕ ਬਾਕਸਿੰਗ ਮੁਕਾਬਲਿਆਂ ਵਿੱਚ ਸਾਰੇ
ਪੰਜਾਬ ਵਿੱਚੋ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਹਾਸਿਲ ਕੀਤਾ। ਇਹ
ਤਗਮਾਂ ਉਸ ਨੂੰ ਪੰਜਾਬ ਸਰਕਾਰ ਦੀ ਤਰਫੋਂ ਸੰਗਰੂਰ ਵਿੱਖੇ ਹੋਏ
ਸਮਾਗਮ ਦੌਰਾਨ ਦਿੱਤਾ ਗਿਆ।ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ
ਹੋਣਹਾਰ ਵਿੱਦਿਆਰਥੀ ਗੁਰਤੇਜ ਸਿੰਘ ਅਤੇ ਇਲੈਕਟ੍ਰੀਕਲ ਵਿਭਾਗ ਦੇ ਸਾਰੇ ਸਟਾਫ
ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਹੌੋਸਲਾ
–ਵਸਾਈ ਲਈ ਇਸ ਵਿੱਦਿਆਰਥੀ ਨੂੰ ਕਾਲਜ ਦੇ ਸਲਾਨਾ ਸਮਾਗਮ ਦੌਰਾਨ ਵੀ
ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਤੇ ਸ਼੍ਰੀ ਦਿੱਲਦਾਰ ਸਿੰਘ ਰਾਣਾ (ਸਪੋਰਟਸ
ਪ੍ਰੈਜੀਡੈਂਟ), ਸ਼੍ਰੀ ਕਸ਼ਮੀਰ ਕੁਮਾਰ (ਡਿਪਟੀ ਸਪੋਰਟਸ ਪ੍ਰੈਜੀਡੈਂਟ) ਅਤੇ ਹੋਰ
ਸਟਾਫ ਮੈਂਬਰ ਮੌਜੂਦ ਸਨ।ਇਸ ਨਾਲ ਕਾਲਜ ਦੇ ਸਾਰੇ ਵਿਦਿਆਰਥੀਆਂ ਅਤੇ
ਸਟਾਫ਼ੳਮਪ; ਵਿੱਚ ਖੁਸ਼ੀ ਦੀ ਲਹਿਰ ਹੈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।