ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿੱਖੇ ਕੈਪਸ ਪਲੇਸਮੈਂਟ ਦੌਰਾਨ ਇਲੈਕਟ੍ਰੀਕਲ ਵਿਭਾਗ ਦੇ 2 ਵਿੱਦਿਆਰਥੀਆਂ ਨੂੰ 2 ਲੱਖ 50 ਹਜਾਰ ਦੇ ਸਲਾਨਾ ਪੈਕੇਜ ਵਿੱਚ ਟੈਕਪਰੋ ਕੰਪਨੀ ਵਲੋ ਚੁਣਿਆਂ ਗਿਆ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਚੁਣੇ ਹੋਏ ਵਿੱਦਿਆਰਥੀਆਂ ਰੋਹੀਤ ਸ਼ਰਮਾ ਅਤੇ ਰਮਨ ਕੁਮਾਰ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਇਲੈਕਟ੍ਰੀਕਲ ਵਿਭਾਗ ਦੇ ਮੁੱਖੀ ਸ਼੍ਰੀ ਦਿਲਦਾਰ ਰਾਣਾ , ਸ਼੍ਰੀ ਕਸ਼ਮੀਰ ਕੁਮਾਰ ਅਤੇ ਉਨ੍ਹਾਂ ਦੇ ਸਟਾਫ਼ ਦੀ ਸ਼ਲਾਘਾ ਕੀਤੀ। ਪ੍ਰਿਸੀਪਲ ਸਾਹਿਬ ਜੀ ਨੇ ਦੱਸਿਆ ਕਿ 15 ਮਾਰਚ ਤੋਂ 15 ਅਪੈ੍ਰਲ 2023 ਤੱਕ ਕਾਲਜ ਵਿੱਚ ਪਲੇਸਮੈਂਟ ਡਰਾਈਵ ਕਰਵਾਈ ਜਾਂਦੀ ਹੈ ਅਤੇ ਚਾਹਵਾਨ ਵਿੱਦਿਆਰਥੀਆਂ ਨੂੰ ਨਾਮੀ ਕੰਮਪਨੀਆਂ ਵਿੱਚ ਇੰਟਰਵੀਊ ਕਰਵਾ ਕੇ ਚੰਗੇ ਪੈਕੇਜ ਨਾਲ ਅਡਜੈਸਟ ਕੀਤਾ ਜਾਂਦਾ ਹੈ।ਉਨ੍ਹਾਂ ਪਲੇਸਮੈਂਟ ਅਫਸਰ ਸ਼੍ਰੀ ਰਾਜੇਸ਼ ਕੁਮਾਰ ਅਤੇ ਇਸ ਇੰਟਰਵੀਊ ਵਿੱਚ ਕੋਆਰਡੀਨੇਟ੍ਰ ਦਾ ਰੋਲ ਨਿਭਾ ਰਹੇਂ ਸ਼੍ਰੀ ਵਿਕ੍ਰਮਜੀਤ ਸਿੰਘ ਦੀ ਸ਼ਲਾਘਾ ਕੀਤੀ।ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿੱਖੇ 60% ਦੇ ਕਰੀਬ ਵਿੱਦਿਆਰਥੀ ਉਚੇਰੀ ਸਿੱਖਿਆ ਨੂੰ ਤਰਜੀਹ ਦਿੰਦੇ ਹਨ ਅਤੇ ਡਿਪਲੋਮਾਂ ਕਰਨ ਤੋਂ ਬਾਅਦ ਨਾਮੀ ਕਾਲਜਾਂ ਵਿੱਚ ਲੀਟ ਰਾਹੀਂ ਬੀ.ਟੈਕ ਵਿੱਚ ਦਾਖਲਾ ਲੈਂਦੇ ਹਨ। 30% ਦੇ ਕਰੀਬ ਵਿੱਦਿਆਰਥੀ ਨੋਕਰੀ ਦੇ ਚਾਹਵਾਨ ਹੁੰਦੇ ਹਨ ਤੇ ਉਹ ਮਲਟੀਨੈਸ਼ਨਲ ਅਤੇ ਨੈਸ਼ਨਲ ਕੰਮਪਨੀਆਂ ਵੱਲ ਰੁਖ ਕਰਦੇ ਹਨ। 10% ਵਿੱਦਿਆਰਥੀ ਉੱਦਮੀ ਬਣਨ ਦਾ ਰਾਹ ਚੁਣਦੇ ਹਨ, ਜਿਨ੍ਹਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਬੇਰੋਜਗਾਰੀ ਨੂੰ ਨੱਥ ਪਾਉਣ ਅਤੇ ਵਿੱਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਾਡੇ ਕਾਲਜ ਦਾ ਸਾਰਾ ਸਟਾਫ਼ ਹਮੇਸ਼ਾ ਤੱਤਪਰ ਰਹਿੰਦਾ ਹੈ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।