ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੀਆਂ ਵਿਦਿਆਰਥਣਾਂ ਲਈ ਐਨ.ਜੀ.ੳ. ‘ਹੁਮੈਨਿਟੀ’ ਵਲੋਂ 20 ਹਜ਼ਾਰ ਰੁਪਏ ਦੀ ਸੈਨੇਟਰੀ ਨੈਪਕਿਨ ਵੈਡਿੰਗ ਮਸ਼ੀਨ ਅਤੇ ਵਰਤੇ ਉਤਪਾਦ ਦੇ ਨਿਪਟਾਰੇ ਲਈ ਡਿਜਪੋਜ਼ਲ ਯੁੂਨਿਟ, ਇੱਕ ਕੰਮਪਲੀਟ ਸੈਟ ਦਾਨ ਕੀਤਾ ਗਿਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਐਨ.ਜੀ.ੳ. ਦੇ ਫਾਉਂਡਰ ਅਤੇ ਪ੍ਰਧਾਨ ਮੈਡਮ ਸੰਜੀਵਾ ਥੰਮਨ ਤੇ ਉਹਨਾਂ ਦੀ ਟੀਮ ਦਾ ਧੰਨਵਾਦ ਕੀਤਾ ਤੇ ਨਾਲ ਹੀ ਕਿਹਾ ਕਿ ਸੰਸਥਾ ‘ਹੁਮੈਨਿਟੀ’ ਵਲੋਂ ਲੜਕੀਆਂ ਦੀ ਸੇਹਤ ਸੱਮਸਿਆਵਾਂ ਨੂੰ ਨਜਿੱਠਣ ਲਈ, ਇਹ ਬਹੁਤ ਵੱਧੀਆ ਉਪਰਾਲਾ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਇਸ ਸੰਸਥਾ ਵਲੋਂ ਕਈ ਗਰੀਬ ਤੇ ਹੋਸ਼ਿਆਰ ਲੜਕੀਆਂ ਦੀ ਫੀਸ ਵੀ ਦਿੱਤੀ ਜਾਂਦੀ ਹੈ। ਇਸ ਮੌਕੇ ਮੈਡਮ ਸੰਜੀਵਾ ਥੰਮਨ ਪ੍ਰਧਾਨ, ਮੈਡਮ ਨੀਨਾ ਅਗਰਵਾਲ ਉਪ ਪ੍ਰਧਾਨ,ਮੈਡਮ ਗੀਤਾਂਜਲੀ ਅਗਰਵਾਲ ਸੈਕਟਰੀ ਅਤੇ ਸ਼ੁਸੀਲ ਕੁਮਾਰ ਹਾਜਿਰ ਸਨ।

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।