ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਕੈਪਸ ਪਲੇਸਮੈਨਟ ਦੋਰਾਨ ਮਕੈਨੀਕਲ ਅਤੇ ਆਟੋਮੋਬਾਇਲ ਵਿਭਾਗ ਦੇ 15 ਵਿਦਿਆਰਥੀਆਂ ਨੂੰ 2 ਲੱਖ 60 ਹਜ਼ਾਰ ਦੇ ਸਲਾਨਾ ਪੈਕੇਜ ਵਿੱਚ ਈਵੇਜ ਆਟੋਮੋਟਿਵ ਪਰਾਈਵੇਟ ਲਿਮਿਟਿਡ, ਮੋਹਾਲੀ ਵਲੋਂ ਚੁਣੇ ਗਏ।ਇਹਨਾਂ ਵਿਦਿਆਰਥੀਆਂ ਨੂੰ ਟਰੇਨਿੰਗ ਪੂਰੀ ਹੋਣ ਤੋਂ ਬਾਅਦ 3.50 ਲੱਖ ਦੇ ਕਰੀਬ ਪੈਕੇਜ ਦਿੱਤਾ ਜਾਵੇਗਾ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਚੁਣੇ ਹੋਏ ਵਿਦਿਆਰਥੀਆਂ ਗੋਰਵ ਕੁਮਾਰ, ਅਖੀਲੇਸ਼ ਕੁਮਾਰ, ਅਭਿਸ਼ੇਕ, ਸਤਪਾਲ ਸਿੰਘ, ਆਵੀ ਸਚਦੇਵ, ਦੀਵਾਸ਼ੂ, ਰਿਤਿਕ, ਵਿਕਾਸ, ਏਕਮਦੀਪ, ਅਕਾਸ਼, ਪ੍ਰੀਤਮ, ਸਨੀ ਕੁਮਾਰ, ਸਚਿਨ, ਪੁਸ਼ਪਕ ਤੇ ਸ਼ੁਭਮ ਗਿਲ ਨੂੰ ਵਧਾਈ ਦਿੱਤੀ ਤੇ ਨਾਲ ਹੀ ਮਕੈਨੀਕਲ ਅਤੇ ਆਟੋਮੋਬਾਇਲ ਵਿਭਾਗ ਦੇ ਮੁੱਖੀ ਸਹਿਬਾਨ ਤੇ ਉਹਨਾਂ ਦੇ ਸਟਾਫ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ 15 ਮਾਰਚ ਤੋਂ 15 ਅਪ੍ਰੈਲ ਤੱਕ ਕਾਲਜ ਵਿੱਚ ਪਲੇਸਮੈਂਟ ਡਰਾਈਵ ਕਰਵਾਈ ਜਾ ਰਹੀ ਹੈ ਤੇ ਚਾਹਵਾਨ ਵਿਦਿਆਰਥੀਆਂ ਨੂੰ ਨਾਮੀ ਕੰਪਨੀਆਂ ਵਿੱਚ ਇੰਟਰਵੀਊ ਕਰਵਾ ਕੇ ਅੱਛੇ ਪੈਕੇਜ ਨਾਲ ਅਡਜਸਟ ਕੀਤਾ ਜਾ ਰਿਹਾ ਹੈ।ਉਹਨਾਂ ਪਲੇਸਮੈਂਟ ਅਫਸਰ ਸ੍ਰੀ ਰਾਜ਼ੇਸ ਕੁਮਾਰ ਅਤੇ ਇਸ ਇੰਟਰਵੀਊ ਵਿੱਚ ਕੋਆਰਡੀਨੇਟਰ ਦਾ ਰੋਲ ਨਿਭਾਅ ਰਹੇ ਸ਼ੁਸ਼ਾਂਤ ਸ਼ਰਮਾ ਦੀ ਸ਼ਲਾਘਾ ਕੀਤੀ।ਮੇਹਰ ਚੰਦ ਪੋਲੀਟੈਕਨਿਕ ਵਿਖੇ 60% ਵਿਦਿਆਰਥੀ ਉਚੇਰੀ ਸਿੱਖਿਆ ਨੂੰ ਤਰਜੀਹ ਦਿੰਦੇ ਹਨ ਤੇ ਡਿਪਲੋਮਾ ਕਰਨ ਤੋਂ ਬਾਅਦ ਨਾਮੀ ਕਾਲਜਾਂ ਵਿੱਚ ਲੀਟ ਰਾਹੀ ਬੀ.ਟੈਕ. ਵਿੱਚ ਐਡਮਿਸ਼ਨ ਲੈਂਦੇ ਹਨ। 30% ਵਿਦਿਆਰਥੀ ਨੋਕਰੀ ਨੂੰ ਤਰਜੀਹ ਦਿੰਦੇ ਹਨ ਤੇ ਉਹ ਮਲਟੀਨੈਸ਼ਨਲ ਤੇ ਨੈਸ਼ਨਲ ਕੰਪਨੀਆਂ ਵੱਲ ਰੁਖ ਕਰਦੇ ਹਨ। 10% ਵਿਦਿਆਰਥੀ ਉੱਦਮੀ ਬਨਣ ਜਾ ਐਂਟਰੀਪ੍ਰੀਨੀਅਰ ਬਨਣ ਦਾ ਰਾਹ ਚੁਣਦੇ ਹਨ, ਜਿਨ੍ਹਾਂ ਨੂੰ ਵਿਸ਼ੇਸ਼ ਟਰੇਨਿੰਗ ਦਿੱਤੀ ਜਾਂਦੀ ਹੈ।

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।