ਉਤਰੀ ਭਾਰਤ ਦੇ ਸਭ ਤੋਂ ਪੁਰਾਣੇ ਅਤੇ ਸਿਰਮੋਰ ਤਕਨੀਕੀ ਸੰਸਥਾਨ ਮੇਹਰ ਚੰਦ ਪੋਲੀਟੈਕਨਿਕ ਵਿਖੇ 2022-23 ਵਿੱਚ ਦਾਖਲੇ ਲਈ ਰਜਿਸਟਰੇਸ਼ਨ ਸ਼ੁਰੂ ਹੋ ਗਈ ਹੈ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਕੋਈ ਵੀ ਦਸਵੀਂ ਪਾਸ ਜਾਂ ਦਸਵੀਂ ਵਿੱਚ ਅਪੀਅਰ ਵਿਦਿਆਰਥੀ ਸਿਵਲ, ਇਲੈਕਟਰੀਕਲ, ਮਕੈਨੀਕਲ, ਇਲੈਕਟਰਾਨਿਕਸ, ਕੰਪਿਊਟਰ ਅਤੇ ਆਟੋਮੋਬਾਇਲ ਵਿੱਚ ਦਾਖਲੇ ਲਈ ਦਫ਼ਤਰ ਪਹੁੰਚ ਕੇ ਰਜਿਸਟਰੇਸ਼ਨ ਕਰਵਾ ਸਕਦਾ ਹੈ। ਦਾਖਲੇ ਲਈ ਦਸਵੀਂ ਵਿੱਚ ਸਾਇੰਸ, ਮੈਥ ਅਤੇ ਇੰਗਲਿਸ਼ ਵਿਸ਼ਿਆਂ ਵਿੱਚ ਪਾਸ ਹੋਣਾ ਲਾਜ਼ਮੀ ਹੈ।ਇਸੇ ਤਰਾਂ ਬਾਂਰਵੀ ਪਾਸ ਵਿਦਿਆਰਥੀ ਫਾਰਮੇਸੀ ਲਈ ਜਾਂ ਉਪਰੋਕਤ ਟਰੇਡਾਂ ਵਿੱਚ ਲੀਟ ਰਾਹੀਂ ਦੂਜੇ ਸਾਲ ਵਿੱਚ ਪਰਵੇਸ਼ ਵਾਸਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਫਾਰਮੇਸੀ ਵਿੱਚ ਦਾਖਲੇ ਲਈ 10+2 ਪਾਸ ਮੈਡੀਕਲ ਜਾਂ ਨਾਨ ਮੈਡੀਕਲ ਹੋਣਾ ਜਰੂਰੀ ਹੈ। ਦੂਜੇ ਸਾਲ ਵਿੱਚ ਲੀਟ ਰਾਹੀਂ ਦਾਖਲੇ ਲਈ ਵਿਦਿਆਰਥੀ 10+2 ਪਾਸ , ਮੈਡੀਕਲ ਜਾਂ ਨਾਨ ਮੈਡੀਕਲ, ਦੋ ਸਾਲਾਂ ਆਈ.ਟੀ.ਆਈ ਪਾਸ ਜਾਂ 10+2 ਵੋਕੇਸ਼ਨਲ ਪਾਸ ਹੋਣਾ ਚਾਹੀਦਾ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਐਸ.ਸੀ. ਪੋਸਟਮੈਟ੍ਰਿਕ ਸਕਾਲਰਸ਼ਿਪ ਤੋਂ ਇਲਾਵਾ 2022-23 ਦੇ ਦਾਖਲੇ ਲਈ ਸਿੰਗਲ ਪੇਰੈਂਟ ਵਿਦਿਆਰਥੀ, ਲੜਕੀਆਂ, ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵਿਸ਼ੇਸ਼ ਸਕਲਾਰਸ਼ਿਪ ਦਿੱਤੀ ਜਾਵੇਗੀ। ਰਜਿਸਟਰੇਸ਼ਨ ਕਰਵਾਉਣ ਲਈ 9872928010 ਅਤੇ 9878601197 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।