ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਰਹਿਨੁਮਾਈ ਹੇਠ ਮੁੱਖੀ ਵਿਭਾਗ ਸ਼੍ਰੀ ਦਿੱਲਦਾਰ ਸਿੰਘ ਰਾਣਾ ਅਤੇ ਪ੍ਰੋ. ਕਸ਼ਮੀਰ ਕੁਮਾਰ ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਇਲੈਕਟ੍ਰੀਕਲ ਵਿਭਾਗ ਦੇ ਆਖਰੀ ਸਾਲ ਦੇ ਵਿੱਦਿਆਰਥੀਆਂ ਨੇ ਆਪਣੇ ਦੁਆਰਾ ਤਿਆਰ ਕੀਤੇ ਪੋ੍ਰਜੈਕਟਾਂ ਦੀ ਨੁਮਾਇਸ਼ ਲਗਾਈ।ਨਵੀਆਂ ਤਕਨੀਕਾਂ ਦਾ ਇਸਤੇਮਾਲ ਕਰਦਿਆਂ ਉਨ੍ਹਾਂ ਹਾਈਡ੍ਰੋ ਪਾਵਰ ਪਲਾਂਟ, ਹੋਮ ਆਟੋਮੇਸ਼ਨ, ਸਪੋਟ ਵਿਲਡਿੰਗ ਮਸ਼ੀਨ, ਪਾਵਰ ਗਰਿੱਡ, ਸਮਾਰਟ ਸੌਲਰ ਲਾਈਟ, ਹੋਮ ਸਕਿਉਰਟੀ, ਕੇਵਲ ਫਾਲਟ ਲੋਕੇਸ਼ਨ ਇੰਨ ਟਰਾਂਸਮਿਸ਼ਨ ਲਾਈਨ, ਏਅਰ ਕੂਲਰ ਅਤੇ ਟ੍ਰਾਂਸਫਾਰਮ੍ਰ ਆਦਿ ਦੇ ਪ੍ਰੋਜੈਕਟ ਤਿਆਰ ਕੀਤੇ।ਅੱਜ ਵਿਭਾਗ ਵਲੋਂ ਵਿੱਦਿਆਰਥੀਆਂ ਦੇ ਪ੍ਰਜੈਕਟਾਂ ਦਾ ਨਰੀਖਣ ਕਰਦਿਆਂ ਉਨ੍ਹਾਂ ਦੀ ਹੋਸਲਾ-ਵਸਾਈ ਕੀਤੀ ਗਈ ਅਤੇ ਹੋਰ ਸੁਧਾਰ ਕਰਨ ਦੇ ਮਸ਼ਵਰੇ ਦਿੱਤੇ ਤਾਂਕਿ ਉਹ ਇਸ ਖੇਤਰ ਵਿੱਚ ਹੋਰ ਅੱਗੇ ਵਧ ਸਕਣ ਅਤੇ ਦੇਸ਼ ਦੀ ਪ੍ਰਗਤੀ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਣ।ਨਰੀਖਣ ਸਮੇਂ ਪ੍ਰੋਜੈਕਟ ਕੋਆਰਡੀਨੇਟ੍ਰ ਸ਼੍ਰੀ ਅਰਵਿੰਦ ਦੱਤਾ ਸਮੇਤ ਸਾਰਾ ਸਟਾਫ਼ ਮੌਜੂਦ ਸੀ।ਇਸ ਮੋਕੇ ਤੇ ਪ੍ਰਿਸੀਪਲ ਜੀ ਨੇ ਸਾਰੇ ਵਿੱਦਿਆਰਥੀਆਂ ਅਤੇ ਇਲੈਕਟ੍ਰੀਕਲ ਵਿਭਾਗ ਨੂੰ ਵਧਾਈ ਦਿੱਤੀ।

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।