ਮੇਹਰ ਚੰਦ ਪੌਲੀਟੈਕਨਿਕ ਦੇ ਇਲੈਕਟਰੌਨਿਕਸ ਇੰਜੀ: ਵਿਭਾਗ ਦੇ ਵਲੌਂ ਇਕ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਪਿੰ੍ਰਸੀਪਲ ਡਾ: ਜਗਰੂਪ ਸਿੰਘ ਅਤੇ ਸ਼ੀ੍ਰ ਜੇ.ਐਸ. ਘੇੜਾ, ਮੁਖੀ ਵਿਭਾਗ ਈ.ਸੀ.ਈ. ਦੀ ਰਹਿਨੂਮਾਈ ਹੇਠ ਕੀਤਾ ਗਿਆ। ਇਸ ਵਿੱਚ ਡਾ. ਗਗਨਦੀਪ ਔਲ (ਮੁਖੀ ਵਿਭਾਗ ਈ.ਸੀ.ਈ), ਡੀ. ਏ. ਵੀ. ਯੂਨੀਵਰਸਿਟੀ, ਜਲੰਧਰ ਵਲੌਂ ਉਚੇਚੇ ਤੌਰ ਤੇ ਪੁੱਜ ਕੇ ਈ.ਸੀ.ਈ ਵਿਭਾਗ ਦੇ ਵਿਦਿਆਰਥੀਆਂ ਅਤੇ ਕਾਲਜ ਦੇ ਸਟਾਫ ਦੇ ਨਾਲ ਆਪਣਾ ਤਜਰਬਾ ਸਾਂਝਾ ਕੀਤਾ।ਸ਼ੀ੍ਰ ਜੇ.ਐਸ. ਘੇੜਾ, ਮੁਖੀ ਵਿਭਾਗ ਈ.ਸੀ.ਈ. ਨੇ ਉਨ੍ਹਾਂ ਦਾ ਸਵਾਗਤ ਕੀਤਾ।ਉਨ੍ਹਾਂ ਨੇ ਦੱਸਿਆ ਕਿ ਸਟੈਲਥ ਟੈਕਨੋਲੋਜੀ (ਸ਼ਟੲੳਲਟਹ ਠੲਚਹਨੋਲੋਗੇ) ਏਅਰਕ੍ਰਾਫਟ ਬਣਾਉਨ ਲਈ ਖਾਸ ਤਰ੍ਹਾਂ ਦੀ ਸੋਖਣ ਵਾਲੀ ਸਮਗਰੀ ਜਿਵੇਂ ਅਲੁਮਨਿੳ (ਅਲ2ੌ3) ਅਤੇ ਠਟਿੳਨiੁਮ ੌਣਦਿੲ (ਠi2ੌ3) ਦੀ ਵਰਤੋਂ ਸਿਗਨਲ ਨੂੰ ਸੋਖਣ ਲਈ ਅਤੇ ਵਾਪਸੀ ਵੇਲੇ ਸਿਗਨਲ ਦਾ ਰਾਹ ਬਦਲਣ ਲਈ ਕੀਤੀ ਜਾਂਦੀ ਹੈ ਤਾਂ ਜੋ ਦੁਸ਼ਮਨ ਰਡਾਰ ਤੋਂ ਬਚਿਆ ਜਾ ਸਕੇ ਅਤੇ ਇਸ ਲਈ ਖਾਸ ਤੌਰ ਤੇ ਪੰਛੀ ਦੇ ਅਕਾਰ ਵਰਗਾ ਏਅਰਕ੍ਰਾਫਟ ਇਸਤੇਮਾਲ ਕੀਤਾ ਜਾਂਦਾ ਹੈ ।ਉਹਨਾਂ ਤਰਜੀਹ ਦੇ ਕੇ ਵਿਦਿਆਰਥੀਆਂ ਨੂੰ ਟੈਕਨੋਲੋਜੀ ਬਣਾਉਨ ਲਈ ਪ੍ਰੇਰਿਤ ਕੀਤਾ ।ਡਾ. ਗਗਨਦੀਪ ਔਲ ਵਲੌਂ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਸਟੈਲਥ ਟੈਕਨੋਲੋਜੀ (ਸ਼ਟੲੳਲਟਹ ਠੲਚਹਨੋਲੋਗੇ) ਤੇ ਦਿਤੇ ਲੈਕਚਰ ਨੇ ਵਿਦਿਆਰਥੀਆਂ ਨੂੰ ਬਹੁਤ ਪ੍ਰਭਾਵਿਤ ਅਤੇ ਪ੍ਰੇਰਿਤ ਕੀਤਾ। ਇਸ ਮੋਕੇ ਸ਼੍ਰੀ ਮਨੀਸ਼ ਸਚਦੇਵਾ, ਲ਼ੈਕਚਰਾਰ ਈ.ਸੀ.ਈ ਅਤੇ ਮਿਸ. ਦੇਵਿਕਾ, ਲ਼ੈਕਚਰਾਰ ਈ.ਸੀ.ਈ ਹਾਜ਼ਰ ਸਨ।ਅੰਤ ਵਿੱਚ ਮਿਸ. ਪ੍ਰੀਤ ਕੰਵਲ, ਲੈਕਚਰਾਰ ਈ.ਸੀ.ਈ ਵਲੋਂ ਡਾ. ਗਗਨਦੀਪ ਔਲ ਨੂੰ ਆਪਣਾ ਕੀਮਤੀ ਸਮਾਂ ਅਤੇ ਵਿਦਿਆਰਥੀਆਂ ਨੂੰ ਉਤਪਾਦਕ ਅਤੇ ਸਿੱਖਿਆ ਭਰਿਆ ਅਨੁਭਵ ਦੇਣ ਲਈ ਧੰਨਵਾਦ ਕੀਤਾ ।

 

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।