ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਵਲੌਂ ਤਕਨੀਕੀ ਸਿੱਖਿਆ ਨੂੰ ਨੋਜਵਾਨਾਂ ਤੱਕ ਪਹੁੰਚਾਉਣ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੱਕਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਦੇ ਤਹਿਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਰਹਿਨੁਮਾਈ ਅਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਅ੍ਰਾਡੀਨੇਟਰ ਦੀ ਯੋਗ ਅਗਵਾਈ ਹੇਠ ਮੇਹਰ ਚੰਦ ਪੌਲਿਟੈਕਨਿਕ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਵਲੌਂ ਆਪਣੇ ਪ੍ਰਸਾਰ ਕੇਂਦਰ ਅਰਬਨ ਇਸਟੇਟ (ਜਲੰਧਰ) ਵਿੱਖੇ ਮਿੱਤੀ 24 ਤੋਂ 26 ਜਨਵਰੀ, 2023. ਤੱਕ ਇਕ ਤਿੰਨ ਰੋਜਾ ਤਕਨੀਕੀ ਮੇਲੇ ਦਾ ਆਯੋਜਨ ਕੀਤਾ ਗਿਆ।ਇਸ ਸਮਾਰੋਹ ਦੇ ਮੁਬਾਰਕ ਮੌਕੇ ਤੇ ਮਾਣਯੋਗ ਕੌਸਲਰ ਸ਼੍ਰੀਮਤੀ ਸਰਬਜੀਤ ਕੌਰ ਬਿੱਲਾ (ਵਾਰਡ ਨੰ: 25) ਮੁੱਖ ਮਹਿਮਾਨ ਸਨ।ਇਹ ਪ੍ਰਸਾਰ ਕੇਂਦਰ ਸਵੈ-ਸੇਵੀ ਸੰਸਥਾ ਗੁਲਿਸਤਾਨ ਸੋਸਾਇਟੀ ਆਫ਼ ਸੀਨੀਅਰ ਸਿੱਟੀਜਨ ਦੇ ਸਹਿਯੋਗ ਨਾਲ ਲੜਕੀਆਂ ਨੂੰ ਸਵੈਰੁਜ਼ਗਾਰ ਕਰਨ ਵਾਸਤੇ ਚਲਾਇਆ ਜਾ ਰਿਹਾ ਹੈ।ਇਸ ਕੋਰਸ ਵਿੱਚ ਤਕਰੀਬਨ 21 ਵਿਦਿਆਰਥਣਾਂ ਨੇ ਮੈਡਮ ਖੁਸ਼ੀ ਦੀ ਅਗਵਾਈ ਵਿੱਚ ਸਿਲਾਈ-ਕਢਾਈ ਦੀ 6 ਮਹੀਨੇ ਦੀ ਟ੍ਰੇਨਿੰਗ ਸੰਪਨ ਕੀਤੀ।ਸੋਸਾਇਟੀ ਦੇ ਸਰਪ੍ਰਸਤ ਸ਼੍ਰੀ ਅਜੀਤ ਗੋਸੁਆਮੀ ਜੀ ਵਲੋਂ ਸਾਰੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਸ਼੍ਰੀ ੳ.ਪੀ ਸ਼ਰਮਾ, ਸ਼੍ਰੀ ਸੱਤਪਾਲ ਅਤੇ ਹੋਰ ਬਹੁਤ ਸਾਰੇ ਮੋਜੂਦ ਸੀਨੀਅਰ ਮੈਂਬਰਾ ਨੇ ਬੱਚੀਆਂ ਨੂੰ ਆਸ਼ੀਰਵਾਦ ਦਿੱਤਾ।ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਅ੍ਰਾਡੀਨੇਟਰ ਅਤੇ ਨੇਹਾ (ਸੀ. ਡੀ. ਕੰਸਲਟੈਂਟ) ਦੀ ਮੋਜੂਦਗੀ ਵਿੱਚ ਗੁੱਲਿਸਤਾਨ ਸੋਸਾਇਟੀ ਜਲੰਧਰ ਨੇ ਮੁੱਖ ਮਹਿਮਾਨ ਰਾਹੀਂ ਪਹਿਲੇ ਅਤੇ ਦੂਸਰੇ ਸਥਾਨ ਤੇ ਆਉਣ ਵਾਲੀਆਂ ਸਿਖਿਆਰਥਣਾਂ ਨੂੰ ਟ੍ਰੇਨਿੰਗ ਸਰਟੀਫਿਕੇਟ ਅਤੇ ਸਿਲਾਈ ਮਸ਼ੀਨਾਂ ਵੰਡੀਆਂ ਤਾਂਕਿ ਉਹ ਸਵੈਰੁਜ਼ਗਾਰ ਬਣਕੇ ਆਪਣਾ ਨਵਾਂ ਜੀਵਨ ਸ਼ੁਰੂ ਕਰ ਸਕਣ ਅਤੇ ਸਮਾਜ ਦਾ ਅਨਮੋਲ ਹਿੱਸਾ ਬਣ ਸਕਣ।ਵਿਦਿਆਰਥਣਾ ਵਲੋਂ ਤਿਆਰ ਕੀਤੇ ਕੱਪੜਿਆਂ ਦੀ ਪ੍ਰਦਸ਼ਨੀ ਵੀ ਲਗਾਈ ਗਈ।ਇਸ ਮੁਬਾਰਕ ਮੌਕੇ ਜਿੱਥੇ ਮੈਂਬਰਾਂ ਨੇ ਵੱਖ-ਵੱਖ ਮੁੱਦਿਆਂ ਤੇ ਭਾਸ਼ਨ ਦਿੱਤਾ ਉਥੇ ਬੱਚਿਆਂ ਨੇ ਰੰਗ-ਬਿਰੰਗੀਆ ਪੁਸ਼ਾਕਾ ਵਿੱਚ ਸ਼ਾਮਿਲ ਹੋ ਕੇ ਆਪਣੇ ਹੁਨਰ ਦਾ ਮੁਜ੍ਹਾਰਾ ਕੀਤਾ।ਸਫ਼ਾਈ ਅਤੇ ਵਾਤਾਵਰਣ ਨਾਲ ਪ੍ਰੇਮ ਦਰਸਾਉਦਿਆਂ ਸੋਸਾਇਟੀ ਦੀ ਤਰਫੋਂ ਮਹਿਮਾਨਾਂ ਨੂੰ ਸਜਾਵਟੀ ਪੌਦੇ ਤੋਹਫ਼ੇ ਵਜੋਂ ਦਿੱਤੇ ਗਏ ਤਾਂਕਿ ਉਹ ਵੀ ਵਾਤਾਵਰਣ ਪ੍ਰੇਮੀ ਬਨਣ।ਸੀ. ਡੀ. ਕੰਸਲਟੈਂਟ ਨੇਹਾ ਵਲੋਂ ਸਵੀਪ ਅਧੀਨ “ਵੋਟਰ ਦਿਵਸ” ਤੇ ਵਿਦਿਆਰਥਣਾਂ ਨੂੰ ਵੋਟਾ ਪ੍ਰਤੀ ਜਾਗਰੁਕ ਕੀਤਾ ਗਿਆ।ਸੈਮੀਨਾਰ ਦੌਰਾਨ ਉਨ੍ਹਾਂ ਵੋਟ ਦੀ ਮਹੱਤਤਾ ਬਾਰੇ ਚਾਨ੍ਹਣਾ ਪਾਇਆ ਅਤੇ ਸੌਹ ਚੁੱਕ ਸਮਾਗਮ ਦੌਰਾਨ ਵੋਟ ਦੀ ਵਰਤੋਂ ਪ੍ਰਤੀ ਦ੍ਰਿੜ ਕਰਵਾਇਆ।ਵੱਖ- ਵੱਖ ਬੁਲਾਰਿਆਂ ਨੇ ਨਾਰੀਸ਼ਕਤੀ ਪ੍ਰਤੀ ਆਪਣੇ ਵਿਚਾਰ ਪ੍ਰਗਟ ਕੀਤੇ।ਗੰਣਤਤਰ ਦਿਵਸ ਮੌਕੇ ਮੁੱਖ ਮਹਿਮਾਨ ਵਲੋਂ ਤਿਰੰਗਾ ਲਹਿਰਾਇਆ ਗਿਆ ਅਤੇ ਬਚਿਆਂ ਨੇ ਦੇਸ਼ – ਭਗਤੀ ਦੇ ਗੀਤ ਗਾਏ।ਇਹ ਤਕਨੀਕੀ ਮੇਲਾ ਸਭਨਾਂ ਦੇ ਦਿੱਲਾ ਤੇ ਅੱਮਿਟ ਛਾਪ ਛੱਡ ਗਿਆ।