ਭਾਰਤ ਸਰਕਾਰ ਦੇ “ਹੁੰਨਰ ਵਿਕਾਸ ਅਤੇ ਉੱਦਮ ਮੰਤਰਾਲੇ” ਵਲੌਂ ਤਕਨੀਕੀ ਸਿੱਖਿਆ ਰਾਹੀ ਨੌਜਵਾਨਾ ਦਾ ਜੀਵਨ ਪੱਧਰ ਉੱਚਾ ਚੁੱਕਣ ਵਾਲੀ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਦੇ ਜਾਗਰੁਕ ਪੱਖ ਨੂੰ ਉਜਾਗਰ ਕਰਨ ਲਈ, ਪੁਲਿਸ ਕਮਿਸ਼ਨਰ ਜਲੰਧਰ ਜੀ ਦੀਆਂ ਹਦਾਇਤਾਂ ਮੁਤਾਬਕ ਮਾਨਯੋਗ ਪ੍ਰਿੰਸੀਪਲ ਸਾਹਿਬ ਡਾ. ਜਗਰੂਪ ਸਿੰਘ ਜੀ ਦੀ ਰਹਿਨੁਮਾਈ ਹੇਠ ਅੱਜ ਮੇਹਰ ਚੰਦ ਪੌਲੀਟੈਕਨਿਕ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ ਵਿੰਗ ਵਲੌਂ ਪਿੰਡ ਬੋਲੀਨਾ ਦੋਆਬਾ ਵਿਖੇ ਟੈ੍ਰਫਿਕ ਨਿਯਮਾਂ ਸਬੰਧੀ ਇੱਕ ਸੈਮੀਨਾਰ ਕਰਵਾਇਆ ਗਿਆ।ਜਿੱਥੇ ਸੀ.ਡੀ.ਟੀ.ਪੀ. ਵਿਭਾਗ ਦੇ ਇੰਟ੍ਰਨਲ ਕੁਆਰਡੀਨੇਟਰ ਸ਼੍ਰੀ ਕਸ਼ਮੀਰ ਕੁਮਾਰ ਜੀ ਨੇ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਸਬੰਧੀ ਜਾਗਰੁਕ ਰਹਿਣ ਦਾ ਸੁਨੇਹਾ ਦਿੱਤਾ ੳੁੱਥੇ ਮਿਸ ਨੇਹਾ (ਸੀ. ਡੀ. ਕੰਸਲਟੈਂਟ) ਨੇ ਰੌਚਕ ਢੰਗ ਨਾਲ ਬਹੁਤ ਸਾਰੇ ਆਵਾਜਾਈ ਦੇ ਨਿਯਮਾਂ ਅਤੇ ਟੈ੍ਰਫਿਕ ਚਿੰਨਾਂ ਸਬੰਧੀ ਜਾਣਕਾਰੀ ਦਿੱਤੀ ਤਾਂਕਿ ਲੋਕਾਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।ਆਮ ਲੋਕਾ ਨੂੰ ਆਵਾਜਾਈ ਸਬੰਧੀ ਜਾਗਰੂਕ ਕਰਨ ਲਈ ਇੱਕ ਰੰਗੀਨ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ।ਇਸ ਸੈਮੀਨਾਰ ਵਿੱਚ ਸਿਲਾਈ-ਕਢਾਈ ਅਤੇ ਕਪਿਊਟਰ ਐਪਲੀਕੇਸ਼ਨ ਦੇ ਲੱਗਭਗ 35 ਵਿੱਦਿਆਰਥੀਆਂ ਨੇ ਹਿੱਸਾ ਲਿਆ। ਪ੍ਰਸਾਰ ਕੇਦਰ ਦੇ ਸ਼੍ਰੀ ਹਰਪ੍ਰੀਤ ਅਤੇ ਮੈਡਮ ਪੂਜਾ ਮੌਜੂਦ ਸਨ। ਪਿੰਡ ਦੇ ਨੌਜਵਾਨ ਅਤੇ ਅਗਾਹ ਵਧੂ ਸਰਪੰਚ ਸ਼੍ਰੀ ਕੁਲਵਿੰਦਰ ਬਾਘਾ ਜੀ ਦੀ ਪੱਤਵੰਤੀ ਟੀਮ ਦੇ ਯਤਨਾਂ ਸਦਕਾ ਇਹ ਸੈਮੀਨਾਰ ਨੇਪਰੇ ਚੜਿਆ