ਮੇਹਰਚੰਦ ਪੋਲੀਟੈਕਨਿਕ ਕਾਲਜ, ਜਲੰਧਰ ਦੇ ਆਟੋਮੋਬਾਇਲ ਵਿਭਾਗ ਦੇ ਵਿਦਿਆਰਥੀਆਂ ਨੇ ਗੱਡੀਆ ਅਤੇ ਮੋਟਰਸਾਈਕਲਾਂ ਦੀ ਚੋਰੀਆਂ ਰੋਕਣ ਲਈ ਚੋਰੀ ਵਿਰੋਧੀ ਤਕਨਾਲੋਜੀ ਦਾ ਇਸਤੇਮਾਲ ਕਰਦਿਆਂ ਮੋਟਰ ਬਾਇਕ ਤਿਆਰ ਕੀਤੀ, ਜਿਸ ਨੂੰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿੱਖੇ ਇਨੋ-ਟੈਕ (2023) ਮੁਕਾਬਲੇ ਵਿੱਚ ਦੂਜਾ ਇਨਾਮ ਹਾਸਿਲ ਹੋਇਆ। ਇਸ ਟੀਮ ਨੂੰ 5000 ਰੁਪਏ ਦਾ ਨਕਦ ਇਨਾਮ ਵੀ ਮਿਲਿਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਸਨਮਾਨਿਤ ਵੀ ਕੀਤਾ। ਉਹਨਾਂ ਆਟੋਮੋਬਾਇਲ ਵਿਭਾਗ ਦੇ ਮੁੱਖੀ ਸ਼੍ਰੀ ਹੀਰਾ ਮਹਾਜਨ ਅਤੇ ਸਟਾਫ਼ ਨੂੰ ਵੀ ਵਧਾਈ ਦਿੱਤੀ। ਇਸ ਮੌਕੇ ਡਾ. ਰਾਜੀਵ ਭਾਟੀਆ (ਅਡਵਾਈਜ਼ਰ ਸਟੂਡੈਂਟ ਚੈਪਟਰ), ਸ਼੍ਰੀ ਤਨਵੀਰ ਸਿੰਘ ਅਤੇ ਸ਼੍ਰੀ ਮੁਨੀਸ਼ ਸਚਦੇਵਾ ਵੀ ਹਾਜਿਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।