ਅੱਜ ਮਿਤੀ 19/05/2022 ਨੂੰ ਪੰਜਾਬ ਰੋਡਵੇਜ਼ ਪਨਬੱਸ / ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋ ਟਰਾਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਦੁਆਰਾ ਕੱਚੇ ਮੁਲਾਜਮਾਂ ਨਾਲ ਗੁਲਾਮਾ ਵਾਗ ਵਿਵਹਾਰ ਕਰਨ ਅਤੇ ਕੱਚੇ ਮੁਲਾਜਮਾਂ ਲਈ ਤਾਨੇਸ਼ਾਹੀ ਰਵੱਈਆਂ ਅਪਣਾਉਣ ਤੋ ਤੰਗ ਆ ਕੇ ਕਲ 12 ਵਜੇ ਦੁਪਿਅਰ ਤੋ ਸਾਰੇ ਪੰਜਾਬ ਦੇ ਪੰਜਾਬ ਰੋਡਵੇਜ਼ ਦੇ ਡਿੱਪੂ ਬੰਦ ਕਰਕੇ ਮੈਨੇਜਮੈਂਟ ਪ੍ਤੀ ਰੋਸ ਪ੍ਗਟ ਕੀਤਾ ਗਿਆ। ਜਲੰਧਰ ਡਿੱਪੂ ਦੇ ਗੇਟ ਤੇ ਬੋਲਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਧਾਨ ਦਲਜੀਤ ਸਿੰਘ ਜੱਲੇਵਾਲ ਨੇ ਦੱਸਿਆ ਕਿ ਟਰਾਸਪੋਰਟ ਵਿਭਾਗ ਦੇ ਉਚ ਅਧਿਕਾਰੀ ਭਾਰਤ ਦੇ ਸੰਵਿਧਾਨ ਤੋ ਉਲਟ ਜਾ ਕੇ ਕੱਚੇ ਮੁਲਾਜਮਾਂ ਨਾਲ ਤਾਨਾਸ਼ਾਹੀ ਰਵੱਈਆਂ ਅਪਣਾ ਕੇ ਉਹਨਾਂ ਦਾ ਸ਼ੋਸ਼ਣ ਕਰ ਰਹੇ ਹਨ। ।।ਡਿੱਪੂ ਪ੍ਧਾਨ ਗੁਰਪ੍ਰੀਤ ਸਿੰਘ ਭੁੱਲਰ , ਸੱਤਪਾਲ ਸਿੰਘ ਸੱਤਾ ਨੇ ਬੋਲਦੇ ਦੱਸਿਆਂ ਕਿ ਮੈਨੇਜਮੈਂਟ ਤੇ ਤਾਨਾਸ਼ਾਹੀ ਰਵੱਈਏ ਦੀ ਉਸ ਸਮੇ ਹੱਦ ਪਾਰ ਹੋ ਗਈ ਜਦੋ j ਡਿੱਪੂ ਦੇ ਇੱਕ ਕੰਡਕਟਰ ਦੀ ਸਵਾਰੀ ਕੋਲ ਖੜੇ ਦੀ ਫੋਟੋ ਖਿੱਚ ਕੇ ਫੋਟੋ ਦੇ ਆਧਾਰ ਤੇ ਹੀ ਉਸ ਉੱਤੇ ਨਿੱਜੀ ਬੱਸ ਵਾਲੇ ਤੋ ਪੈਸੇ ਲੈਣ ਦਾ ਇਲਜਾਮ ਲਗਾ ਕੇ ਨੌਕਰੀ ਤੋ ਹਟਾ ਦਿੱਤਾ ਗਿਆ। ਜਥੇਬੰਦੀ ਵੱਲੋ ਕੱਚੇ ਮੁਲਾਜਮਾਂ ਨੂੰ ਪੱਕਾ ਕਰਵਾਉਣ ਲਈ ਅਤੇ ਬੇਰੁਜਗਾਰੀ ਦਾ ਸੰਤਾਪ ਭੁਗਤ ਰਹੇ ਪੰਜਾਬ ਦੇ ਬੇਰੁਜਗਾਰ ਨੌਜਵਾਨਾ ਨੂੰ ਪਨਬੱਸ ਵਿੱਚ ਆਉਟਸੋਰਸ ਦੇ ਆਧਾਰ ਤੇ ਕੱਢੀਆਂ 1337 ਪੋਸਟਾਂ ਨੂੰ ਰੱਦ ਕਰਕੇ ਰੈਗੂਲਰ ਭਰਤੀ ਪਨਬੱਸ ਵਿੱਚ ਸਰਵਿਸ ਰੂਲ ਬਣਾ ਕੇ ਕਰਨ ਲਈ ਸੰਘਰਸ਼ ਦੇ ਰਾਹ ਤੇ ਚੱਲੀ ਸੀ ਜਿਸ ਤਹਿਤ ਟਰਾਸਪੋਰਟ ਮੰਤਰੀ ਨਾਲ ਮੀਟਿੰਗ ਵੀ ਜਥੇਬੰਦੀ ਦੀ ਹੋਈ ਪਰ ਅਫਸਰਸ਼ਾਹੀ ਜਥੇਬੰਦੀ ਦੇ ਸਾਫ ਸੁਥਰੇ ਸੰਘਰਸ਼ ਨੂੰ ਹੋਰ ਦਿਸ਼ਾ ਵਿੱਚ ਲੈ ਕੇ ਜਾਣ ਲਈ ਮੁਲਾਜਮਾਂ ਦੇ ਸ਼ੋਸ਼ਣ ਨੂੰ ਤੇਜ ਕਰਕੇ ਤਾਨਾਸ਼ਾਹੀ ਰਵੱਈਆਂ ਅਪਣਾ ਰਹੀ ਹੈ ਤਾਂ ਜੋ ਜਥੇਬੰਦੀ ਦੀ ਆਵਾਜ ਨੂੰ ਦਬਾਇਆ ਜਾ ਸਕੇ। ਜਿਸ ਦੀ ਸਾਰੀ ਜਿੰਮੇਵਾਰੀ ਡਰਾਇਕੈਟਰ ਸਟੇਟ ਟਰਾਂਸਪੋਰਟ ਦੀ ਹੋਵੇਗੀਇਸ ਮੌਕੇ ਸੈਕਟਰੀ ਚਾਨਣ ਸਿੰਘ ਰਣਜੀਤ ਸਿੰਘ ਰਾਣਾ ਮੀਤ ਪ੍ਧਾਨ ਰਾਮ ਚੰਦ ਆਦਿ ਹਾਜਿਰ ਸਨ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।