ਮੋਗਾ :ਮੋਗਾ ਖੇਤਰ ਦੇ ਆਸ ਪਾਸ ਇਲਾਕੇ ਵਿਚ ਸਵੇਰੇ ਹੋਈ ਬਦਲਵਾਈ ਨਾਲ ਕਿੱਤੇ ਕਿੱਤੇ ਕਿਣਮਿਣ ਹੋਣ ਨਾਲ ਗਰਮੀ ਤੋਂ ਰਾਹਤ ਮਿਲੀ ਹੈ। ਬੇਸ਼ੱਕ ਮੌਸਮ ਥੋੜਾ ਠੰਡਾ ਹੋ ਗਿਆ ਹੈ, ਪਰ ਮੋਗਾ ‘ਚ ਤੇਜ ਹਰੇਨੀ ਨਾਲ ਧੂੜ ਉੱਡ ਰਹੀ ਹੈ। ਤੇਜ ਹਵਾਵਾਂ ਵਗਣ ਨਾਲ ਆਮ ਰਾਹਗੀਰਾਂ ਨੂੰ ਸਵੇਰ ਵੇਲੇ ਆਪਣੀਆਂ ਮੰਜਿਲਾਂ ਤੇ ਪਹੁੰਚਣ ਲਈ ਦਿਕਤ ਪੇਸ਼ ਆਉਂਦੀ ਨਜਰ ਆਈ। ਉਧਰ ਮੌਸਮ ਵਿਭਾਗ ਵੱਲੋਂ ਵੀ ਆਉਂਦੇ ਦਿਨਾਂ ਤੱਕ ਬਾਰਿਸ ਹੋਣ ਦੀ ਕੀਤੀ ਭਵਿੱਖਬਾਣੀ ਨਾਲ ਲੋਕਾਂ ਨੂੰ ਅੱਤ ਦੀ ਪੈ ਰਹੀ ਗਰਮੀ ਤੋਂ ਰਾਹਤ ਮਿਲਣ ਦੀ ਆਸ ਬੱਝੀ ਹੈ। ਮੋਗਾ ਸ਼ਹਿਰ ਵਿਚ ਫਰੀਦਕੋਟ ਸਾਇਡ ਤੋਂ ਆਈ ਤੇਜ ਹਨੇਰੀ ਕਾਰਨ ਖੇਤਾਂ ਚੋਂ ਕਣਕ ਦੇ ਨਾੜ ਨੂੰ ਲਾਈ ਅੱਗ ਦੀ ਸੁਆਹ ਉੱਡ ਕਿ ਲੋਕਾਂ ਦੇ ਘਰਾਂ ਤੱਕ ਪੁੱਜ ਗਈ। ਇਸ ਤਰਾਂ ਨਾਲ ਦਿਨ ਵਿਚ ਹੀ ਹਨੇਰਾ ਛਾਅ ਗਿਆ।ਉੱਧਰ ਮੌਸਮ ਵਿਭਾਗ ਨੇ ਵੀ 25 ਮਈ ਤੱਕ ਸੂਬੇ ਵਿਚ ਮੌਸਮ ਖਰਾਬ ਦੀ ਚਿਤਾਵਨੀ ਦਿੰਦਿਆਂ ਤੇਜ ਮੀਂਹ ਅਗਲੇ ਦਿਨਾਂ ਤੱਕ ਪੈਣ ਦੀ ਗੱਲ ਆਖੀ ਹੈ। ਮੌਸਮ ਵਿਭਾਗ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨੂੰ ਫਿਲਹਾਲ ਰੋਕ ਦੇਣਾ ਚਾਹੀਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਮੀਂਹ ਪੈਂਦਾ ਹੈ ਤਾਂ ਸਿੱਧਾ ਬੀਜਿਆਂ ਝੋਨਾ ਕਰੰਡ ਹੋ ਸਕਦਾ ਹੈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।