ਜਲੰਧਰ: ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤੇ ਤਹਿਤ ਅੱਜ ਸਿਟੀ ਕਾਲਜ ਜਲੰਧਰ ਵਿਖ਼ੇ ਦਿਸ਼ਾਦੀਪ NGO ਵਲੋਂ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਇਸ ਮੌਕੇ ਦਿਸ਼ਾਦੀਪ NGO ਦੇ ਮੁੱਖੀ LION S.M SINGH ਨੇ ਆਪਨੇ ਵਿਚਾਰ ਸਾਂਝੇ ਕਰਦਿਆ ਮੌਕੇ ਤੇ ਮੌਜੂਦ ਯੂਥ ਨੂੰ ਸੁਨੇਹਾ ਦਿੱਤਾ ਕਿ ਨਸ਼ਿਆਂ ਦੇ ਖਿਲਾਫ ਇਸ ਜੰਗ ਵਿੱਚ ਨੌਜਵਾਨ ਪੀੜੀ ਨੂੰ ਅੱਗੇ ਆਉਣਾ ਚਾਹੀਦਾ ਹੈ।

ਜਿਕਰਯੋਗ ਹੈ ਕਿ ਇਸ ਪ੍ਰੋਗਰਾਮ ਵਿੱਚ ਪਹੁੰਚੇ ACP NORTH ਰਿਸ਼ਬ ਭੋਲਾ ਨੇ ਵੀ ਨੌਜਵਾਨਾਂ ਨੂੰ ਸੰਬੋਧਨ ਕੀਤਾ ਕਿ ਨਸ਼ੇ ਰੂਪੀ ਦਲਦਲ ਤੋਂ ਬਚੋਗੇ ਤਾ ਹੀ ਦੇਸ਼ ਤੇ ਤੁਹਾਡਾ ਭਵਿੱਖ ਉੱਜਵਲ ਹੋਵੇਗਾ।

ਇਸ ਮੁਹਿੰਮ ਨੂੰ ਅੱਗੇ ਵਧਾਉਂਦਿਆਂ Dr. Benu (psychologist) ਨੇ ਜਾਣਕਾਰੀ ਦਿਤੀ ਕਿ ਨਸ਼ੇ ਦੀ ਸ਼ੁਰੂਆਤ ਦੋਸਤਾਂ ਦੇ ਕਹਿਣ ਤੇ ਹੁੰਦੀ ਹੈ ਇਸ ਲਈ ਸਮਾਜ ਵਿੱਚ ਜੋ ਵੀ ਅਨਸਰ ਤੁਹਾਨੂੰ ਨਸ਼ੇ ਲਈ ਉਕਸਾ ਰਿਹਾ ਹੈ ਉਹ ਤੁਹਾਡਾ ਦੋਸਤ ਨਹੀਂ ਦੁਸ਼ਮਣ ਹੈ, ਅਜ ਲੋੜ ਹੈ ਜਾਗਰੂਕ ਹੋਣ ਤੇ ਅੱਗੇ ਜਾਗਰੂਕ ਕਰਨ ਦੀ, ਉਹਨਾਂ ਕਿਹਾ ਕਿ ਨਸ਼ਾ ਸ਼ੁਰੂ ਸ਼ੁਰੂ ਵਿੱਚ ਦਿਮਾਗ ਨੂੰ ਅਨੰਦ ਜਰੂਰ ਦਿੰਦਾ ਹੈ, ਪਰ ਆਦਿ ਹੋਣ ਮਗਰੋਂ ਪਰਿਵਾਰਕ, ਸਮਾਜਿਕ ਪੱਖੋਂ ਨਸ਼ੇ ਦਾ ਆਦਿ ਬੰਦਾ ਬਦਨਾਮ ਹੋ ਜਾਂਦਾ ਹੈ ਤੇ ਉਸਦਾ ਚਿੜਚਿੜਾ ਪਨ ਉਸਨੂੰ ਇੱਕਲਾ ਰਹਿਣ ਤੇ ਮਜਬੂਰ ਕਰਦਾ ਹੈ ਤੇ ਨਸ਼ਾ ਨਾ ਮਿਲਣ ਕਾਰਨ ਉਹ ਹਿੰਸਕ ਵੀ ਹੋ ਜਾਂਦਾ ਹੈ ਤੇ ਕਈ ਵਾਰ ਤਾ ਨਸ਼ੇ ਦਾ ਆਦਿ ਬੰਦਾ ਐਨਾ ਕੁ ਜਿਆਦਾ ਮਾਨਸਿਕ ਪ੍ਰੇਸ਼ਾਨ ਹੋ ਜਾਂਦਾ ਹੈ ਕਿ ਉਹ ਕਿਸੇ ਨੂੰ ਜਾਂ ਆਪਣੇ ਆਪ ਦਾ ਵੀ ਜਾਣੀ ਨੁਕਸਾਨ ਕਰ ਲੈਂਦਾ ਹੈ।

ਇਹਨਾਂ ਮਾਹਿਰ ਪਤਵੰਤੇ ਸੱਜਨਾ ਦੇ ਵਿਚਾਰ ਅਨੁਸਾਰ ਨਸ਼ਾ ਹੀ ਹਰ ਸਮਾਜਿਕ ਕੁਰੀਤੀ, ਅਪਰਾਧ, ਤਲਾਕ, ਚੋਰੀ, ਕਤਲ ਆਦਿ ਨੂੰ ਜਨਮ ਦੇਂਦਾ ਹੈ ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਨਸ਼ੇ ਨੂੰ ਠੱਲ ਪਾਉਣ ਲਈ ਇਕ ਦੂਸਰੇ ਨੂੰ ਜਾਗਰੂਕ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਫਿਰ ਖੁਸ਼ਹਾਲੀ ਭਰਿਆ ਬਨਾਇਏ।

ਇਸ ਮੌਕੇ ACP NORTH ਰਿਸ਼ਬ ਭੋਲਾ, lion ਸੁਰਿੰਦਰ ਮੋਹਨ ਸਿੰਘ,ਸੁਰਿੰਦਰ ਭਾਰਤੀ (Gen-Sec), ਹਰਜੋਤ ਸ਼ਰਮਾ (media cordinater), ASI ਨਸੀਬ ਚੰਦ, CT ਕਾਲਜ ਦੀ ਸਮੂਹ ਮੈਨੇਜਮੈਂਟ ਅਤੇ ਹੋਰ ਸਮਾਜਿਕ ਅਦਾਰਿਆਂ ਤੋਂ ਪਤਵੰਤੇ ਸੱਜਣਾ ਨੇ ਸ਼ਿਰਕਤ ਕੀਤੀ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।