ਜਲੰਧਰ (29-03-2023): ਰਾਮ ਨੌਮੀ ਦੇ ਸੰਬੰਧ ਵਿੱਚ 30 ਮਾਰਚ, 2023 ਦਿਨ ਵੀਰਵਾਰ ਨੂੰ ਧਾਰਮਿਕ ਜਥੇਬੰਦੀਆਂ ਵੱਲੋਂ ਸ਼ਹਿਰ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ, ਜਿਸ ਵਿੱਚ ਲੋਕਾਂ ਦੀ ਵੱਡੀ ਆਮਦ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਜਲੰਧਰ ਵੱਲੋਂ ਸਿਹਤ ਸੇਵਾਵਾਂ ਦੇਣ ਲਈ ਕੰਟਰੋਲ ਰੂਮ ਹੈਲਪਲਾਈਨ 0181-5007725 ਨੰਬਰ, 108 ਐਂਬੂਲੈਂਸ ਸੇਵਾ ਆਦਿ ਵਿਸ਼ੇਸ਼ ਇੰਤਜਾਮਾਤ ਕੀਤੇ ਗਏ ਹਨ। ਮੈਡੀਕਲ ਸੁਪਰਡੈਂਟ ਤੇ ਕਾਰਜਕਾਰੀ ਸਿਵਲ ਸਰਜਨ ਡਾ. ਰਾਜੀਵ ਸ਼ਰਮਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਿਹਤ ਵਿਭਾਗ ਦੀਆਂ ਮੈਡੀਕਲ ਟੀਮਾਂ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਤਿਆਰ ਰਹਿਣਗਿਆਂ ਅਤੇ ਸ਼ੋਭਾਯਾਤਰਾ ਮਾਰਗ ਵਿੱਚ 4 ਥਾਵਾਂ ‘ਤੇ ਐਂਬੂਲੈਸ ਸੇਵਾ ਉਪਲੱਬਧ ਰਹੇਗੀ ਅਤੇ 1 ਐਂਬੂਲੈਸ ਐਮਰਜੈਂਸੀ ਸਿਹਤ ਸੇਵਾਵਾਂ ਦੇਣ ਲਈ ਸ਼ੋਭਾਯਾਤਰਾ ਦੇ ਨਾਲ-ਨਾਲ ਉਪਲੱਬਧ ਰਹੇਗੀ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।