ਜਲੰਧਰ  26 ਜਨਵਰੀ  ( ਨਿਤਿਨ ਕੌੜਾ ) :ਨਾਰੀ ਸਸ਼ਕਤੀਕਰਨ ਦੀ ਪ੍ਰਤੀਕ ਸੰਸਥਾ ਲ਼ਾਇਲਪੁਰ ਖਾਲਸਾ ਕਾਲਜ ਫ਼ੳਮਪ;ਾਰ ਵਿਮਨ, ਜਲੰਧਰ ਦੇ
ਐਨ.ਸੀ.ਸੀ. ਵਿਭਾਗ ਵੱਲੋਂ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਦੇ
ਪਿੰ੍ਰਸੀਪਲ ਡਾ. ਨਵਜੋਤ ਨੇ ਤਿਰੰਗਾ ਝੰਡਾ ਲਹਿਰਾਇਆ। ਝੰਡੇ ਨੂੰ ਲਹਿਰਾਉਣ ਉਪਰੰਤ
ਡਾ. ਨਵਜੋਤ ਨੇ ਕਿਹਾ ਕਿ ਗਣਤੰਤਰ ਦਿਵਸ ਉਹ ਦਿਨ ਹੈ ਜਦੋਂ ਆਜ਼ਾਦ ਭਾਰਤ ਦਾ
ਸੰਵਿਧਾਨ ਲਾਗੂ ਹੋਇਆ ਸੀ ਅਤੇ ਸਾਰੇ ਭਾਰਤੀਆਂ ਵੱਲੋਂ ਇਸ ਨੂੰ ਸਕਾਰਆਤਮਕ
ਦ੍ਰਿਸ਼ਟੀ ਤੋਂ ਸਵੀਕਾਰ ਕੀਤਾ ਗਿਆ ਸੀ। ਮੈਡਮ ਨੇ ਕਿਹਾ ਕਿ ਅਜੋਕੀ ਨੋਜਵਾਨ ਪੀੜੀ ਨੂੰ
ਸੁਤੰਤਰਤਾ ਦੇ ਮਹੱਤਵ ਤੋਂ ਚੇਤੰਨ ਰਹਿਣਾ ਚਾਹੀਦਾ ਹੈ। ਸੰਵਿਧਾਨ ਦੁਆਰਾ
ਪ੍ਰਾਪਤ ਕਰਤੱਵਾਂ, ਹੱਕਾਂ ਸੰਬੰਧੀ ਕਾਨੂੰਨਾਂ ਦੀ ਜਾਣਕਾਰੀ ਤੇ ਉਹਨਾਂ ਦੇ ਸਹੀ
ਉਪਯੋਗ ਦੀ ਸਮਝ ਗ੍ਰਹਿਣ ਕਰਨੀ ਚਾਹੀਦੀ ਹੈ ਕਿਉਂਕਿ ਇਹ ਸੰਵਿਧਾਨ ਬੜੇ ਕਠਿਨ
ਉਪਰਾਲਿਆਂ ਵਿਚਾਰਧਾਰਕ ਜਦੋ-ਜਹਿਦ ਅਤੇ ਬਲੀਦਾਨਾਂ ਤੋਂ ਬਾਅਦ ਪ੍ਰਾਪਤ ਹੋਇਆ ਸੀ।
ਇਹਨਾਂ ਪੱਖਾਂ ਤੋਂ ਜਾਣੂ ਕਰਵਾਉਂਦਿਆ ਮੈਡਮ ਨੇ ਪ੍ਰੇਰਿਤ ਕੀਤਾ ਕਿ ਹੁਣ ਸਾਡਾ
ਸਾਰਿਆਂ ਦਾ ਕਰੱਤਵ ਬਣਦਾ ਹੈ ਕਿ ਇਹਨਾਂ ਬਲੀਦਾਨਾਂ ਤੇ ਘਾਲਨਾਂਵਾਂ ਦੇ ਮੁੱਲ ਨੁੂੰ
ਸਮਝਿਆ ਜਾਵੇ ਤੇ ਦੇਸ਼ ਦੇ ਗੌਰਵ ਦੀ ਰੱਖਿਆ ਕੀਤੀ ਜਾਵੇ। ਇਸ ਦੁਆਰਾ ਨਿਰਧਾਰਤ
ਨਿਯਮਾਂ ਕਾਨੁੰਨੀ, ਆਸ਼ਿਆਂ ਤੇ ਉਦੇਸ਼ਾ ਦੀ ਪਾਲਣਾ ਕੀਤੀ ਜਾਵੇ। ਇਸ ਮੌਕੇ ਐਨ.
ਸੀ. ਸੀ. ਵਿਭਾਗ ਦੇ ਏ. ਐਨ. ਓ. ਮੈਡਮ ਡਾ. ਰੁਪਾਲੀ ਰਾਜਧਾਨ ਦੀ ਅਗਵਾਈ ਵਿਚ ਐਨ. ਸੀ.
ਸੀ. ਕੈਡਿਟਜ਼ ਤੇ ਵਿਦਿਆਰਥਣਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।