ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਦਿਆਰਥੀਆਂ ਦੇ ਸਰਪੱਖੀ ਵਿਕਾਸ ਲਈ ਨਿਰਤੰਰ ਯਤਨਸ਼ੀਲ ਰਹਿੰਦਾ ਹੈ। ਇਸੇ ਤਹਿਤ ਕਾਲਜ ਦੇ ਫਿਜਿਕਸ ਵਿਭਾਗ ਵਲੋਂ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ, ਰੋਪੜ ਅਤੇ ਸ੍ਰੀ ਕੀਰਤਪੁਰ ਸਾਹਿਬ ਦਾ ਇਕ ਵਿਦਿਅਕ ਟੂਰ ਲਗਾਇਆ ਗਿਆ। ਇਸ ਟੂਰ ਵਿਚ ਬੀ.ਐਸ.ਸੀ., ਐਮ.ਐਸ.ਸੀ. ਫਿਜ਼ਿਕਸ ਅਤੇ ਐਮ.ਐਸ.ਸੀ ਕੈਮਿਸਟਰੀ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਅਜਿਹੇ ਵਿਦਿਅਕ ਟੂਰ ਜਿੱਥੇ ਵਿਦਿਆਰਥੀਆਂ ਦੀ ਅਕਾਦਮਿਕ ਜਾਣਕਾਰੀ ਵਿਚ ਵਾਧਾ ਕਰਦੇ ਹਨ ਉੱਥੇ ਸਮਾਜਿਕ ਤੇ ਸਭਿਆਚਾਰਕ ਮਿਲਵਰਤਨ ਨੂੰ ਵੀ ਵਧਾਉਂਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਸਾਡੇ ਵਿਦਿਆਰਥੀ ਇਸ ਵਿਦਿਅਕ ਟੂਰ ਤੋਂ ਭਰਪੂਰ ਲਾਭ ਉਠਾਉਣਗੇ। ਡਾ. ਨਰਵੀਰ ਸਿੰਘ ਮੁਖੀ ਫਿਜ਼ਿਕਸ ਵਿਭਾਗ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਵਿਖੇ ਵਿਦਿਆਰਥੀਆਂ ਨੇ ਕੋਇਲੋ ਤੋਂ ਬਿਜਲੀ ਬਣਨ ਦੀ ਪ੍ਰਕਿਰਿਆ ਨੂੰ ਸਮਝਿਆ। ਇਸ ਮੌਕੇ ਇੰਜੀਨੀਅਰ ਸ੍ਰੀ ਸੁਰਿੰਦਰ ਜੀਤ ਸਿੰਘ ਨੇ ਪਲਾਂਟ ਦਾ ਸਮੁੱਚਾ ਦੌਰਾ ਕਰਵਾਇਆ ਤੇ ਪਲਾਂਟ ਦੇ ਹੋਰਨਾਂ ਕਾਰਜਾਂ ਤੇ ਪ੍ਰਕਿਰਿਆਵਾਂ ਤੋਂ ਜਾਣੂ ਕਰਵਾਇਆ। ਇਸ ਟੂਰ ਡਾ. ਨਰਵੀਰ ਸਿੰਘ ਮੁਖੀ ਫਿਜਿਕਸ ਵਿਭਾਗ, ਪ੍ਰੋ. ਅਮਨਪ੍ਰੀਤ ਕੌਰ ਸੰਧੂ, ਪ੍ਰੋ. ਨਵਨੀਤ ਅਰੋੜਾ, ਪ੍ਰੋ. ਰਵਨੀਤ ਕੌਰ ਤੋਂ ਇਲਾਵਾ ਕੈਮਿਸਟਰੀ ਵਿਭਾਗ ਦੇ ਪ੍ਰੋ. ਵਿਕਾਸ ਕੁਮਾਰ, ਪ੍ਰੋ. ਹਰਸ਼ਵੀਰ ਅਰੋੜਾ ਅਤੇ ਪ੍ਰੋ. ਪਾਕੀਜਾ ਵੀ ਹਾਜ਼ਰ ਸਨ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।