ਲਾਲੰਧਰ 2 ਅਕਤੂਬਰ (ਨਿਤਿਨ ਕੌੜਾ ) :ਲਾਇਲਪੁਰ ਖ਼ਾਲਸਾ ਕਾਲਜ ਐਨ.ਐਸ.ਐਸ. ਯੂਨਿਟਾਂ ਵੱਲੋਂ ਐਨ.ਐਸ.ਐਸ. ਰਿਜ਼ਨਲ ਡਾਇਰੈਕਟੋਰੇਟ ਨਵੀਂ ਦਿੱਲੀ ਅਤੇ ਡਾਇਰੈਕਟਰ, ਹਾਇਰ ਐਜੂਕੇਸ਼ਨ ਵਿਭਾਗ, ਪੰਜਾਬ ਦੇ ਦਫ਼ਤਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ‘ਸਵੱਛਤਾ ਹੀ ਸੇਵਾ-ਸਵੱਛਤਾ ਅਭਿਆਨ’ ਦਾ ਆਯੋਜਨ ਕੀਤਾ ਗਿਆ। ਇਹ ਮੁਹਿੰਮ ਨਗਰ ਨਿਗਮ ਜਲੰਧਰ ਅਤੇ ਪੀ.ਜੀ. ਵਿਭਾਗ ਇਤਿਹਾਸ ਦੇ ਸਹਿਯੋਗ ਨਾਲ ਕਾਲਜ ਕੈਂਪਸ ਅਤੇ ਆਲੇ-ਦੁਆਲੇ ਦੇ ਖੇਤਰ ਵਿੱਚ ਸਫ਼ਾਈ ਅਭਿਆਨ ਦੇ ਨਾਲ ਸਮਾਪਤ ਹੋਈ। ਪ੍ਰਿੰਸੀਪਲ ਡਾ: ਜਸਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਮਨੁੱਖਤਾ ਦੀ ਸੇਵਾ ਅਤੇ ਸਵੱਛਤਾ ਸਾਡੇ ਸਮਾਜ ਦੀ ਬਹੁਤ ਹੀ ਵੱਡਮੁੱਲੀ ਪਰੰਪਰਾ ਹੈ ਅਤੇ ਇਨ੍ਹਾਂ ਮੁਹਿੰਮਾਂ ਵਿਚ ਨੌਜਵਾਨ ਵਲੰਟੀਅਰਾਂ ਦਾ ਯੋਗਦਾਨ ਇਸ ਗੱਲ ਦਾ ਗਵਾਹ ਹੈ ਕਿ ਅਸੀਂ ਸਹੀ ਦਿਸ਼ਾ ਵੱਲ ਵਧ ਰਹੇ ਹਾਂ। ਫਿਰ, ਵਾਲੰਟੀਅਰਾਂ ਨੇ ਕੈਂਪਸ ਨੂੰ ਸਾਫ਼ ਕੀਤਾ ਅਤੇ ਪਲਾਸਟਿਕ ਨੂੰ ਥੈਲਿਆਂ ਵਿੱਚ ਇਕੱਠਾ ਕੀਤਾ। ਇਹ ਮੁਹਿੰਮ ਕਾਲਜ ਦੇ ਮੁੱਖ ਗੇਟ ਤੋਂ ਸ਼ੁਰੂ ਹੋ ਕੇ ਫਲਾਈਓਵਰ ਦੇ ਹੇਠਾਂ ਸਮਾਪਤ ਹੋਈ। ਕੂੜੇ ਨੂੰ ਨਗਰ ਪਾਲਿਕਾ ਦੀ ਟਰਾਲੀ ਵਿੱਚ ਪਾ ਦਿੱਤਾ ਗਿਆ। ਇਸ ਮੁਹਿੰਮ ਦੌਰਾਨ ਦਸਤਾਨੇ ਅਤੇ ਸੈਨੀਟਾਈਜ਼ਰ ਦੀ ਸਹੀ ਵਰਤੋਂ ਕੀਤੀ ਗਈ। ਪ੍ਰੋ: ਸਤਪਾਲ ਸਿੰਘ ਚੀਫ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਦੋ ਹਫ਼ਤਿਆਂ ਦੀ ਇਸ ਮੁਹਿੰਮ ਦੌਰਾਨ ਵਲੰਟੀਅਰਾਂ ਨੇ ਸਿੰਗਲ ਯੂਜ਼ ਪਲਾਸਟਿਕ ਬੈਨ, ਸਵੱਛਤਾ ਸੰਕਲਪ, ਰੰਗੋਲੀ ਅਤੇ ਪੇਂਟਿੰਗ ਅਤੇ ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕੀਤਾ। ਇਸ ਤੋਂ ਇਲਾਵਾ, ਵਲੰਟੀਅਰਾਂ ਨੇ ਮੈਟੀਰੀਅਲ ਰਿਸੋਰਸ ਫੈਸੀਲਿਟੀ ਯੂਨਿਟ (ਜਲੰਧਰ ਛਾਉਣੀ) ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਗਿੱਲੇ ਕੂੜੇ ਨੂੰ ਵੱਖ ਕਰਨ ਅਤੇ ਰਸੋਈ ਦੇ ਕੂੜੇ ਤੋਂ ਉਪਜਾਉ ਂਫਖ ਖਾਦ ਬਣਾਉਣ ਦੀ ਵਿਧੀ ਨੂੰ ਅਮਲੀ ਤੌਰ ’ਤੇ ਸਿੱਖਿਆ। ਇਸ ਤੋਂ ਇਲਾਵਾ ਵਲੰਟੀਅਰਾਂ ਨੇ ਦਕੋਹਾ ਵਾਰਡ ਨੂੰ ਸ਼ਰਮਦਾਨ ਦੇ ਲਈ ਅਡਾਪਟ ਕਰਦਿਆਂ ਉੱਥੇ ਦੇ ਸਮਸ਼ਾਨਘਾਟ ਦੀ ਸਫ਼ਾਈ ਕੀਤੀ। ਇਸ ਮੁਹਿੰਮ ਦੌਰਾਨ ਡਾ: ਸੁਮਨ ਚੋਪੜਾ, ਡਾ. ਕਰਨਬੀਰ ਸਿੰਘ, ਪੀ.ਓ. ਪ੍ਰੋ. ਅਮਨਦੀਪ ਕੌਰ, ਪੀ.ਓ. ਸਰਬਜੀਤ ਸਿੰਘ ਅਤੇ ਨਗਰ ਨਿਗਮ ਤੋਂ ਸ਼੍ਰੀ ਸੈਣੀ, ਸ਼੍ਰੀਮਤੀ ਸਰੋਜ ਅਤੇ ਸ਼੍ਰੀਮਤੀ ਜੋਤੀ ਨੇ ਅਹਿਮ ਭੂਮਿਕਾ ਨਿਭਾਈ
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।