ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੇ ਐੱਨ. ਐੱਸ. ਐੱਸ. ਵਿਭਾਗ ਦੁਆਰਾ ਮਿਤੀ ਚਾਰ ਮਈ ਦੋ ਹਜਾਰ ਬਾਈ ਨੂੰ ਸਾਈਬਰ ਕਰਾਈਮ ਅਵੇਅਰਨੈੱਸ ਉਪਰ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਦੇ ਤੌਰ ਤੇ ਪ੍ਰੋ. ਨਿਧੀ ਸ਼ਰਮਾ (ਮੀਡੀਆ ਐਲੂਕੇਟਰ ਅਤੇ ਫੈਕਟਚੈੱਕਰ) ਜੀ ਨੇ ਸ਼ਿਰਕਤ ਕੀਤੀ। ਮੈਡਮ ਨਿਧੀ ਨੇ ਵਿਦਿਆਰਥਣਾਂ ਨੂੰ ਪੀ. ਪੀ. ਟੀ. ਦੇ ਮਾਧਿਅਮ ਰਾਹੀਂ ਸਾਈਬਰ ਕਰਾਈਮ ਜਾਗਰ¨ਕਤਾ ਦੇ ਬਾਰੇ ਵਿਸਥਾਰਪ¨ਰਵਕ ਦੱਸਿਆ ਅਤੇ ਉਨ੍ਹਾਂ ਨੂੰ ਸੋਸæਲ ਮੀਡੀਆ ਪਲੇਟਫਾਰਮ ਦਾ ਘੱਟ ਤੋਂ ਘੱਟ ਉਪਯੋਗ ਕਰਨ ਲਈ ਪ੍ਰੇਰਿਆ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਆਨਲਾਈਨ ਹੋ ਰਹੀ ਧੋਖਾਧੜੀ ਤੋਂ ਬਚਣ ਲਈ ਸੁਚੇਤ ਕੀਤਾ ਅਤੇ ਸੋਸæਲ ਮੀਡੀਆ ਤੇ ਪਾਈ ਜਾ ਰਹੀ ਹਰੇਕ ਪੋਸਟ ਦੇ ਫੈਕਟ ਨੂੰ ਸਮਝਾਇਆ। ਉਨ੍ਹਾਂ ਨੇ ਸਾਈਬਰ ਕ੍ਰਾਈਮ ਤੋਂ ਬਚਣ ਲਈ ਰਵਾਇਤੀ ਮੀਡੀਆ ਨੂੰ ਫੋਲੋ ਕਰਨ ਲਈ ਪ੍ਰੇਰਿਆ। ਇਸ ਮੌਕੇ ਮੈਡਮ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਵਿਦਿਆਰਥਣਾਂ ਨਾਲ ਸਾਈਬਰ ਕ੍ਰਾਈਮ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਮੈਡਮ ਨਿਧੀ ਦੇ ਦਿੱਤੇ ਗਏ ਲੈਕਚਰ ਦੀ ਪ੍ਰਸ਼ੰਸਾ ਕੀਤੀ ਅਤੇ ਐੱਨ.ਐੱਸ.ਐੱਸ. ਆਫਿਸਰ ਮੈਡਮ ਮਨੀਤਾ, ਮੈਡਮ ਮਨਜੀਤ, ਅਤੇ ਮੈਡਮ ਆਤਮਾ ਸਿੰਘ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।