ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੇ ਐੱਨ. ਐੱਸ. ਐੱਸ.
ਵਿਭਾਗ ਅਤੇ ਇਤਿਹਾਸ ਵਿਭਾਗ ਵੱਲੋਂ ਸਾਂਝੇ ਤੌਰ ਤੇ ਸ਼ਹੀਦ-ਏ-ਆਜ਼ਮ
ਸਰਦਾਰ ਭਗਤ ਸਿੰਘ ਜੀ ਦੇ ਇੱਕ ਸੌ ਪੰਦਰਵੇਂ ਜਨਮ ਦਿਵਸ ਨੂੰ ਸਮਰਪਿਤ
ਪ੍ਰੋਗਰਾਮ ਦਾ ਆਯੋਜਨ ਕਾਲਜ ਪ੍ਰਿੰਸੀਪਲ ਡਾ. ਨਵਜੋਤ ਮੈਡਮ ਦੀ ਯੋਗ
ਅਗਵਾਈ ਵਿਚ ਕੀਤਾ ਗਿਆ। ਸਵੇਰੇ ਇਸ ਸਬੰਧੀ ਕੱਢੀ ਗਈ ਪੈਦਲ ਯਾਤਰਾ ਨਾਲ
ਪ੍ਰੋਗਰਾਮ ਦਾ ਆਗਾਜ਼ ਹੋਇਆ। ਜਿਸ ਵਿਚ ਅਧਿਆਪਕਾਂ ਤੇ ਵਿਦਿਆਰਥਣਾਂ
ਨੇ ਕਾਲਜ ਤੋਂ ਬੀ. ਐੱਸ. ਐਫ. ਚੌਕ ਤੱਕ ਮਾਰਚ ਕੀਤਾ। ਉਪਰੰਤ ਸ਼ਹੀਦ
ਭਗਤ ਸਿੰਘ ਜੀ ਦੇ ਜੀਵਨ ਤੇ ਦੇਸ਼ ਦੀ ਆਜ਼ਾਦੀ ਵਿਚ ਉਨ੍ਹਾਂ ਦੇ ਯੋਗਦਾਨ
ਵਿਸ਼ੇ ਨਾਲ ਸਬੰਧਿਤ ਲੈਕਚਰ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਮੈਡਮ ਨਵਜੋਤ ਜੀ
ਨੇ ਵਿਦਿਆਰਥਣਾਂ ਨੂੰ ਅਜੋਕੇ ਸਮੇਂ ਵਿੱਚ ਵੀ ਸ਼ਹੀਦ ਭਗਤ ਸਿੰਘ ਦੀ ਸੋਚ ਤੇ
ਵਿਚਾਰਧਾਰਾ ਨੂੰ ਅਪਨਾਉਣ ਤੇ ਬਲ ਦਿੱਤਾ ਇਸ ਮੌਕੇ ਵਿਦਿਆਰਥਣਾਂ ਨੇ
ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਦਰਸਾਉਂਦਿਆਂ ਕਵਿਤਾਵਾਂ ਵੀ ਪੇਸ਼
ਕੀਤੀਆਂ । ਇਸ ਪ੍ਰੋਗਰਾਮ ਦੀ ਅਗਲੀ ਲੜੀ ਵਿੱਚ ਇੱਕ ਨੁੱਕੜ ਨਾਟਕ ਦਾ
ਆਯੋਜਨ ਕੀਤਾ ਗਿਆ ਜਿਸ ਨੇ ਨਾ ਸਿਰਫæ ਵਿਦਿਆਰਥਣਾਂ ਨੂੰ ਸ਼ਹੀਦ ਭਗਤ
ਸਿੰਘ ਦੇ ਵਿਚਾਰਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਸਗੋਂ ਉਨ੍ਹਾਂ ਅੰਦਰ
ਜੋਸ਼ ਵੀ ਭਰਿਆ। ਮੈਡਮ ਪ੍ਰਿੰਸੀਪਲ ਨੇ ਕਿਹਾ ਕਿ ਅੱਜ ਸਮਾਜਿਕ ਸਮੱਸਿਆਵਾਂ
ਦੇ ਹੱਲ ਲਈ ਵੀ ਸ਼ਹੀਦ ਭਗਤ ਸਿੰਘ ਹੁਰਾਂ ਦੇ ਨਕਸ਼ੇ ਕਦਮ ਤੇ ਚੱਲਣ ਦੀ ਲੋੜ ਹੈ
ਉਨ੍ਹਾਂ ਨੇ ਇਸ ਪ੍ਰੋਗਰਾਮ ਦੇ ਆਯੋਜਨ ਲਈ ਮੈਡਮ ਮਨਿੰਦਰ ਅਰੋੜæਾ,
ਮੈਡਮ ਮਨਜੀਤ ਕੌਰ, ਮੈਡਮ ਆਤਮਾ ਸਿੰਘ, ਮੈਡਮ ਮਨੀਤਾ ਤੇ ਮੈਡਮ
ਪ੍ਰਦੀਪ ਕੌਰ ਦੀ ਪ੍ਰਸੰਸਾ ਕੀਤੀ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।