ਲ਼ਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਦੇ ਐਨ. ਐਸ. ਐਸ. ਵਿਭਾਗ ਵੱਲੋਂ ਸਰਦਾਰ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਵਿਚ ਐਨ. ਐਸ. ਐੇਸ. ਦੇ 100 ਵਲੰਟੀਅਰਜ਼ ਨੇ ਭਾਗ ਲਿਆ। ਸਰਦਾਰ ਭਗਤ ਸਿੰਘ ਜੀ ਨਂੂੰ ਯਾਦ ਕਰਦਿਆਂ ਮੈਡਮ ਪ੍ਰਿੰਸੀਪਲ ਜੀ ਨੇ ਬਹੁਤ ਜੋਸ਼ ਭਰਿਆ ਲੈਕਚਰ ਦਿੱਤਾ ਅਤੇ ਵਿਦਿਆਰਥਣਾਂ ਨੂੰ ਦੇਸ਼ ਦੇ ਸ਼ਹੀਦਾ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਅਸੀਂ ਜਿਸ ਅਜ਼ਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ ਇਹ ਉਹਨਾਂ ਸ਼ਹੀਦਾ ਦੇ ਬਲੀਦਾਨ ਕਰਕੇ ਹੀ ਸੰਭਵ ਹੋਇਆ ਹੈ ਸੋ ਲੋੜ ਹੈ ਅੱਜ ਉਹਨਾਂ ਨੂੰ ਆਪਣੇ ਹਿਰਦਿਆ ਵਿਚ ਯਾਦ ਰੱਖਣ ਦੀ ਅਤੇ ਉਨ੍ਹਾਂ ਦੁਆਰਾ ਦਿਖਾਏ ਦਿਸ਼ਾ ਮਾਰਗਾਂ ਤੇ ਚੱਲਣ ਦੀ। ਇਸਦੇ ਨਾਲ ਹੀ ਐਨ.ਐੇਸ.ਐਸ. ਵਿਦਿਆਰਥਣਾਂ ਨੇ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਕਵਿਤਾ ਉਚਾਰਣ, ਗਰੱਪ ਡਿਸਕਸ਼ਨ ਜਿਸਦਾ ਵਿਸ਼ਾਂ (ਠੋਪਚਿ ੍ਰੲਮੲਮਬੲਰਨਿਗ ੁਨਡੋਰਗੋਟਟੲਨ ਢਰੲੲਦੋਮ ਢਗਿਹਟੲਰਸ) ਵਿਚ ਭਾਗ ਲਿਆ। ਅੰਤ ਵਿਚ ਮੇੈਡਮ ਆਤਮਾ ਸਿੰਘ ਨੇ ਹਾਲ ਵਿਚ ਮੋਜੂਦ ਵਿਦਿਆਰਥਣਾਂ ਅਤੇ ਅਧਿਆਪਕ ਸਾਹਿਬਾਨ ਨਾਲ ਮਿਲਕੇ ਸੁੰਹ ਚੁੱਕੀ। ਸੁੰਹ ਚੁੱਕਣ ਤੋਂ ਬਾਅਦ ਸਾਰਾ ਹਾਲ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਗੂੰਜ ਉਠਿਆ। ਮੈਡਮ ਪਿੰ੍ਰਸੀਪਲ ਜੀ ਨੇ ਇਸ ਜੋਸ਼ ਭਰੇ ਪ੍ਰੋਗਰਾਮ ਨੁੰ ਉਲੀਕਣ ਲਈ ਐਨ.ਐੇਸ.ਐਸ. ਪ੍ਰੋਗਰਾਮ ਅਫਸਰਾਂ ਮੈਡਮ ਮਨੀਤਾ, ਮੈਡਮ ਮਨਜੀਤ ਕੌਰ ਅਤੇ ਮੈਡਮ ਆਤਮਾ ਸਿੰਘ ਦੇ ਯਤਨਾਂ ਨੂੰ ਸਰਾਹਿਆ।

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।