ਵਾਰਡ ਨੰਬਰ 45 ਦੇ ਇਲਾਕਾ ਗੋਬਿੰਦ ਨਗਰ ਦੀ ਮੁੱਖ ਸੜਕ ਬਸਤੀ ਗੁਜ਼ਾਂ ਗੁਰਦੁਆਰਾ ਸਾਹਿਬ ਤੋਂ ਲੈ ਕੇ 120 ਫੁੱਟੀ ਰੋਡ ਤੱਕ ਦਾ ਕੰਮ ਅੱਜ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ ਦੀ ਨਿਗਰਾਨੀ ਹੇਠ ਸ਼ੁਰੂ ਹੋਇਆ ਸਿਮਟਦੀ ਬਣਨ ਵਾਲੀ ਇਹ ਸੜਕ ਅੰਦਾਜ਼ਨ 50 ਲੱਖ ਰੁਪਏ ਦੀ ਕੀਮਤ ਨਾਲ ਬਣਾਈ ਜਾਣੀ ਹੈ ਸਰਦਾਰ ਕੰਵਲਜੀਤ ਸਿੰਘ ਭਾਟੀਆ ਨੇ ਦੱਸਿਆ ਕੇ ਸੜਕ ਦੇ ਨਿਰਮਾਣ ਤੋਂ ਪਹਿਲਾਂ ਇਸ ਸੜਕ ਉੱਤੇ 60 ਲੱਖ ਰੁਪਏ ਦੀ ਕੀਮਤ ਨਾਲ ਬਰਸਾਤੀ ਸਿਵਰੇਜ ਪਾਇਆ ਗਿਆ ਹੈ ਕਿਉਂਕਿ ਇਹ ਇਲਾਕਾ ਬਰਸਾਤ ਦੇ ਦਿਨਾਂ ਵਿੱਚ ਪਿਛਲੇ 50 ਸਾਲ ਤੋਂ ਸੀਵਰੇਜ ਓਵਰ ਫਲੋ ਹੋਣ ਕਾਰਨ ਇਲਾਕੇ ਵਿੱਚ ਗੰਦਾ ਪਾਣੀ ਭਰ ਜਾਂਦਾ ਸੀ ਅਤੇ ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਖਾਸਤੌਰ ਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਭਾਟੀਆ ਨੇ ਦੱਸਿਆ ਕਿ ਇਸ ਸਮੱਸਿਆ ਦਾ ਹੱਲ ਕਰਨ ਤੋਂ ਬਾਅਦ ਹੁਣ ਇਹ ਸੜਕ ਬਣਾਈ ਜਾ ਰਹੀ ਹੈ ਇਸ ਸੜਕ ਦੇ ਬਣਨ ਵੇਲੇ ਭਾਟੀਆ ਨੇ ਦੱਸਿਆ ਕਿ ਰੋਡ ਦਾ ਲੈਵਲ ਪੁਰਾਣਾ ਹੀ ਰੱਖਿਆ ਜਾ ਰਿਹਾ ਹੈ ਬਰਸਾਤੀ ਪਾਣੀ ਤੋਂ ਨਿਜਾਤ ਦਵਾਉਣ ਲਈ ਬਕਾਇਦਾ ਰੋਡ ਗਲੀਆਂ ਵਿਚ ਵਾਧਾ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਇਸ ਸੜਕ ਤੇ ਗੁਰਦੁਆਰਾ ਮੰਦਰ ਅਤੇ ਸਕੂਲ ਹੈ ਇਸ ਸੜਕ ਦੀ ਖੂਬਸੂਰਤੀ ਵਾਸਤੇ ਸਾਇਰਾਂ ਤੇ ਬੂਟੇ ਲਗਾਏ ਜਾਣਗੇ ਰੋਡ ਮਾਰਕਿੰਗ ਕੀਤੀ ਜਾਵੇਗੀ ਗੁਰਦੁਆਰਾ ਸਕੂਲ ਅਤੇ ਮੰਦਰ ਦੇ ਅੱਗੇ ਬਕਾਇਦਾ ਖੂਬਸੂਰਤ ਪਲਾਸਟਿਕ ਦੇ ਸਪੀਡ ਬਰੇਕਰ ਲਗਾਏ ਜਾਣਗੇ ਇਹ ਸੜਕ ਦੀ ਖੂਬਸੂਰਤੀ ਦੇਖਣ ਜੋਗ ਹੋਵੇਗੀ ਅੱਜ ਸੜਕ ਨਿਰਮਾਣ ਵੇਲੇ ਭਾਟੀਆ ਦੇ ਨਾਲ ਸਰਦਾਰ ਕੰਵਲਜੀਤ ਸਿੰਘ ਖੇੜਾ ਸ੍ਰੀ ਪ੍ਰਦੀਪ ਕੁਮਾਰ ਗੋਤਮ ਨਾਰੰਗ ਮਨੋਜ ਕੁਮਾਰ ਪ੍ਰਭਾਤ ਕੰਬੋਜ ਰਾਹੁਲ ਗੋਰਖਾ ਮੋਨੂੰ ਚਾਵਲਾ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਸ਼ਾਮਲ ਸਨ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।