![](https://udaydarpan.com/wp-content/uploads/2024/02/IMG-20240214-WA0001.jpg)
ਜਲੰਧਰ,(ਰਾਜੇਸ਼ ਮਿੱਕੀ) – ਛੋਟੀ ਉਮਰੇ ਡਾਕਟਰੀ ਪੇਸ਼ੇ ਵਿੱਚ ਵੱਡੀਆਂ ਉਪਲੱਬਧੀਆਂ ਹਾਸਿਲ ਕਰਨ ਤੇ ਆਪਣੇ ਕਿੱਤੇ ਦੇ ਨਾਲ-ਨਾਲ ਸਮਾਜ ਦੇ ਵਿਕਾਸ ਅਤੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਆਪਣਾਂ ਕੀਮਤੀ ਨਿਸਵਾਰਥ ਯੋਗਦਾਨ ਪਾਉਣ ਦੌਰਾਨ ਹਮਸਫ਼ਰ ਯੂਥ ਕਲੱਬ ਵੱਲੋਂ ਡਾਕਟਰ ਅਰੁਨ ਕੁਮਾਰ ਬੀ.ਏ.ਐਮ.ਐਸ, ਸੀ.ਸੀ.ਪੀ.ਟੀ, ਆਯੂਰਵੈਦਿਕ ਜੁਆਇੰਟ ਤੇ ਪੰਚਕਰਮਾ ਮਾਹਿਰ ਨੂੰ ਉਚੇਚੇ ਤੌਰ ਤੇ ਸਨਮਾਣਿਤ ਕੀਤਾ ਗਿਆ।
ਕਲੱਬ ਮੁੱਖੀ ਰੋਹਿਤ ਭਾਟੀਆ ਪੂਨਮ ਭਾਟੀਆ ਨੇ ਦੱਸਿਆ ਕਿ ਡਾਕਟਰ ਅਰੁਨ ਨੇ ਕਰੋਨਾ ਸਮੇਂ ਵਿੱਚ ਜਲੰਧਰ ਦੇ ਕਈ ਹਿੱਸਿਆਂ ਵਿੱਚ ਟੀਕਾਕਰਨ ਕੈਂਪ, ਮੈਡੀਕਲ ਕੈਂਪ ਲਗਾ ਕੇ ਕਰੋਨਾ ਬਿਮਾਰੀ ਨਾਲ ਪੀੜਿਤ ਲੋਕਾਂ ਦਾ ਇਲਾਜ ਕੀਤਾ। ਲਗਾਤਾਰ ਅੱਜ ਵੀ ਸਮਾਜਿਕ ਗਤਿਵਿਧੀਆਂ ਵਿੱਚ ਯੋਗਦਾਨ ਚਲ ਰਿਹਾ ਹੈ ਜਿਹਨਾਂ ਨੂੰ ਕਈ ਸਮਾਜਿਕ ਸੰਸਥਾਵਾਂ ਅਤੇ ਮੀਡਿਆ ਦੇ ਅਦਾਰਿਆਂ ਵਲੋਂ ਵੀ ਸਨਮਾਨ ਮਿਲ ਚੁੱਕਿਆ ਹੈ। ਜਿਹਨਾ ਦੀ ਨਿਰੰਤਰ ਕਾਰਜਸ਼ੀਲਤਾ ਦੌਰਾਨ ਹਮਸਫ਼ਰ ਯੂਥ ਕਲੱਬ ਵੱਲੋਂ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ ਤਾਂ ਕਿ ਡਾਕਟਰ ਅਰੁਨ ਕੁਮਾਰ ਇਸੇ ਤਰ੍ਹਾਂ ਅੱਗੇ ਵੀ ਨਿਸਵਾਰਥ ਭਾਵਨਾ ਨਾਲ ਸਮਾਜ ਨੂੰ ਰੋਗਮੁਕਤ ਬਨਾਉਣ ਵਿੱਚ ਆਪਣਾ ਯੋਗਦਾਨ ਦਿੰਦੇ ਰਹਿਣ। ਡਾਕਟਰ ਅਰੁਨ ਕੁਮਾਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੌਰਾਨ ਵੇਦਾ ਵਾਈਬ ਆਯੂਰਵੈਦਿਕ ਪੰਚਕਰਮਾ ਸੈਂਟਰ ਅਧੀਨ ਹਮਸਫ਼ਰ ਯੂਥ ਕਲੱਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਲੰਧਰ ਵਿੱਚ ਕਈ ਜਗ੍ਹਾ ਆਯੂਰਵੈਦਿਕ ਕੈਂਪਾਂ ਦੀ ਗਤਿਵਿਧੀਆਂ ਚਲਾਈਆਂ ਜਾਣਗੀਆਂ ਜਿਹਨਾਂ ਵਿੱਚ ਕੇਵਲ ਨਾਂਮਾਤਰ ਫੀਸ ਨਾਲ ਪੀੜਤਾਂ ਦਾ ਚੈੱਕਅਪ ਅਤੇ ਰੋਗਾਂ ਅਨੁਸਾਰ ਦਵਾਈਆਂ ਵੀ ਦੇਣ ਦਾ ਉਪਰਾਲਾ ਕੀਤਾ ਜਾਵੇਗਾ।