ਫਗਵਾੜਾ 15 ਅਪ੍ਰੈਲ (ਸ਼ਿਵ ਕੋੜਾ) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਦੀ ਜਨਰਲ ਬਾਡੀ ਮੀਟਿੰਗ ਸਭਾ ਦੇ ਸਰਪ੍ਰਸਤ ਸ਼੍ਰੀ ਸੋਮ ਪ੍ਰਕਾਸ਼ ਕੈਂਥ (ਵਣਜ ਤੇ ਉਦਯੋਗ ਮੰਤਰੀਭਾਰਤ ਸਰਕਾਰਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਭਾ ਦੇ ਮੈਂਬਰਾਂ ਵਲੋਂ ਸ੍ਰੀ ਸੋਮ ਪ੍ਰਕਾਸ਼ ਤੋਂ ਐਨ.ਜੀ.ਓਜ਼ ਨੂੰ ਸੀ.ਐਸ.ਆਰਸਕੀਮ ਤਹਿਤ ਪ੍ਰਾਈਵੇਟ ਸੈਕਟਰ ਦੁਆਰਾ ਮਿਲਦੀਆਂ ਗ੍ਰਾਂਟਾਂ ਬਾਰੇ ਵਿਚਾਰ ਕਰਨ ਲਈ ਕਿਹਾ ਗਿਆ। ਮੀਟਿੰਗ ‘ ਫ਼ੈਸਲਾ ਕੀਤਾ ਗਿਆ ਕਿ ਇਸ ਸਕੀਮ ਅਧੀਨ ਪੇਂਡੂ ਵਿਕਾਸਵੋਕੇਸ਼ਨਲ ਸਿੱਖਿਆ ਲਈ ਵੱਡੇ ਉਦਯੋਗਿਕ ਅਦਾਰਿਆਂ ਕੋਲੋਂ ਸਹਿਯੋਗ ਲਿਆ ਜਾਵੇ ਅਤੇ ਹੱਥੀਂ ਕਿੱਤਾ ਸਿਖਲਾਈ ਅਤੇ ਹੋਰ ਪ੍ਰਾਜੈਕਟਾਂ ਨੂੰ ਸਾਰਥਕ ਤਰੀਕੇ ਨਾਲ ਲਾਗੂ ਕਰਨ ਲਈ ਯਥਾਯੋਗ ਉਪਰਾਲੇ ਕੀਤੇ ਜਾਣਗੇ। ਸ਼੍ਰੀ ਸੋਮ ਪ੍ਰਕਾਸ਼ ਮੰਤਰੀ ਵਣਜ ਤੇ ਉਦਯੋਗ ਨੇ ਕਿਹਾ ਕਿ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ‘ ਸਰਬ ਨੌਜਵਾਨ ਸਭਾ ਸਮਾਜ ਭਲਾਈ ਦੇ ਕੰਮਾਂ ‘ ਮੋਹਰੀ ਸੰਸਥਾ ਵਜੋਂ ਕਾਰਜਸ਼ੀਲ ਹੈ। ਉਹਨਾ ਨੇ ਭਰੋਸਾ ਦਿੱਤਾ ਕਿ ਉਹ ਫਗਵਾੜਾ ਵਿਖੇ ਸੀ.ਐਸ.ਆਰਸਕੀਮ ਸਮੇਤ ਭਾਰਤ ਸਰਕਾਰ ਦੀਆਂ ਹੋਰ ਯੋਜਨਾਵਾਂ ਦਾ ਲਾਭ ਵੀ ਸਰਬ ਨੌਜਵਾਨ ਸਭਾ ਦੇ ਰਾਹੀਂ ਲੋੜਵੰਦਾਂ ਤੱਕ ਪਹੁੰਚਾਉਣ ਦਾ ਯਤਨ ਕਰਨਗੇ। ਇਸ ਦੌਰਾਨ ਸਭਾ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਮੰਡ ਨੇ ਸ੍ਰੀ ਸੋਮ ਪ੍ਰਕਾਸ਼ ਤੋਂ ਸਭਾ ਦੇ ਉਸਾਰੀ ਅਧੀਨ ਸਰਬ ਸੇਵਾ ਸਦਨ ਦੇ ਕੰਮ ਨੂੰ ਮੁਕੰਮਲ ਕਰਵਾਉਣ ਦੀ ਗੁਜਾਰਿਸ਼ ਕੀਤੀ। ਪ੍ਰਧਾਨ ਸੁਖਵਿੰਦਰ ਸਿੰਘ ਨੇ ਸਭਾ ਦੀ ਕਾਰਗੁਜ਼ਾਰੀ ਅਤੇ ਵਿੱਤੀ ਹਾਲਤ ਦਾ ਵੇਰਵਾ ਮੀਟਿੰਗ ਵਿੱਚ ਪੇਸ਼ ਕੀਤਾਜਿਸ ਉਤੇ ਮੈਂਬਰਾਂ ਨੇ ਤਸੱਲੀ ਪ੍ਰਗਟਾਈ। ਮੀਟਿੰਗ ਦੌਰਾਨ ਸਮਾਜ ਸੇਵਿਕਾ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਨੇ ਔਰਤਾਂ ਲਈ ਸਰਬ ਨੌਜਵਾਨ ਸਭਾ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਆਸ ਪ੍ਰਗਟਾਈ ਕਿ ਇਹ ਕਾਰਜ ਸਭਾ ਅੱਗੇ ਵੀ ਜਾਰੀ ਰੱਖੇਗੀ। ਉਹਨਾ ਕਿਹਾ ਕਿ ਸਰਬ ਨੌਜਵਾਨ ਸਭਾ ਵੋਕੇਸ਼ਨਲ ਸਿੱਖਿਆਵਾਤਾਵਰਨਸਿਹਤ ਸਿੱਖਿਆ ਲਈ ਸ਼ਲਾਘਾਯੋਗ ਕੰਮ ਕਰ ਰਹੀ ਹੈ। ਇਸ ਮੀਟਿੰਗ ‘ ਹੋਰਨਾਂ ਤੋਂ ਇਲਾਵਾ ਸਰਬ ਨੌਜਵਾਨ ਸਭਾ ਦੇ ਉਪ ਪ੍ਰਧਾਨ ਰਵਿੰਦਰ ਸਿੰਘ ਰਾਏਜਨਰਲ ਸਕੱਤਰ ਡਾਵਿਜੇ ਕੁਮਾਰਖ਼ਜ਼ਾਨਚੀ ਡਾਕੁਲਦੀਪ ਸਿੰਘਉਪ ਪ੍ਰਧਾਨ ਰਾਜਕੁਮਾਰ ਕਨੌਜੀਆਲੈਕਚਰਾਰ ਹਰਜਿੰਦਰ ਗੋਗਨਾਉਂਕਾਰ ਜਗਦੇਵਗੁਰਦੀਪ ਸਿੰਘ ਤੁੱਲੀਪਿ੍ਰੱਤਪਾਲ ਕੌਰ ਤੁੱਲੀਸਾਹਿਬਜੀਤ ਸਾਬੀਮਨਦੀਪ ਸਿੰਘਨਰਿੰਦਰ ਸੈਣੀਵਿਜੇਪਾਲ ਤੇਜੀਆਰ.ਪੀਸ਼ਰਮਾਹਰਵਿੰਦਰ ਸਿੰਘਅਸ਼ੋਕ ਸ਼ਰਮਾਰਵੀ ਚੌਹਾਨਅਸ਼ੋਕ ਮੈਕਮੈਡਮ ਸੁਖਜੀਤ ਕੌਰਸੰਜੀਵ ਸੇਠਅਨੂਪ ਦੁੱਗਲ ਆਦਿ ਹਾਜ਼ਰ ਸਨ।  

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।