ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨ ਜਿਨਾਂ ਵਿੱਚੋਂ ਮੁੱਖ ਤੌਰ ਤੇ ਗੁਰਨਾਮ ਸਿੰਘ ਕੰਦੋਲਾ ਸਾਬਕਾ ਚੇਅਰਮੈਨ, ਜਸਜੀਤ ਸਿੰਘ ਸੰਨੀ ਬਿਲਗਾ ਸਾਬਕਾ ਚੇਅਰਮੈਨ, ਸੁਰਤੇਜ ਸਿੰਘ ਬਾਸੀ ਸਾਬਕਾ ਚੇਅਰਮੈਨ,ਕੇਵਲ ਸਿੰਘ ਕੋਟ ਬਾਦਲ ਖਾਂ,ਲਖਵਿੰਦਰ ਸਿੰਘ ਹੋਠੀ,ਬਲਜਿੰਦਰ ਸਿੰਘ ਪੁਆਦੜਾ,ਗੁਰਪ੍ਰੀਤ ਸਿੰਘ ਗੋਪੀ ਤਲਵਣ,ਸੁਖਬੀਰ ਸਿੰਘ ਭਾਰਦਵਾਜੀਆਂ,ਸੁਖਦੇਵ ਸਿੰਘ ਬਾਬਾ ਨੂਰਮਹਿਲ,ਪਿਆਰਾ ਸਿੰਘ ਕੈਂਥ,ਵਿਨੋਦ ਜੱਸਲ ਐਮ.ਸੀ ਨੂਰਮਹਿਲ,ਬਲਵੀਰ ਚੰਦ ਕੋਲਧਾਰ ਬਾਲੀ ਐਮ.ਸੀ ਨੂਰਮਹਿਲ,ਰਾਜਾ ਮਿਸਰ ਐਮ.ਸੀ ਨੂਰਮਹਿਲ, ਸੰਜੀਵ ਕੁਮਾਰ ਸੰਜੂ ਨੂਰਮਹਿਲ, ਨੰਦ ਕਿਸ਼ੋਰ ਗਿੱਲ ਐਮ.ਸੀ ਨੂਰਮਹਿਲ,ਮਨਪ੍ਰੀਤ ਸਿੰਘ ਸੰਗੋਵਾਲ, ਸੋਨੂੰ ਸੰਗੋਵਾਲ,ਸਰਪੰਚ ਗੁਰਜੀਤ ਸਿੰਘ ਢਗਾਰਾ,ਹਰਬੰਸ ਸਿੰਘ ਦਰਦੀ ਬਿਲਗਾ,ਲੈਹਬੰਰ ਸਿੰਘ ਗੱਧਰਾ, ਗੁਰਿੰਦਰ ਸਿੰਘ ਤਲਵਣ, ਅਵਤਾਰ ਸਿੰਘ ਲਾਲ ਕੋਠੀ ਨੂਰਮਹਿਲ, ਜਗਤਾਰ ਪੰਚ ਲੱਧੜ,ਸਤਬੀਰ ਸਿੰਘ ਪਾਲਾ ਲੱਧੜ, ਹੈਪੀ ਉਪਲ ਭੂਪਾ,ਲਵਪ੍ਰੀਤ ਉਮਰਪੁਰ ਹਨ, ਨੇ ਪ੍ਰੈਸ ਨੂੰ ਬਿਆਨ ਜਾਰੀ ਕੀਤਾ ਹੈ।.ਜਿਸ ਵਿੱਚ ਕੱਲ ਹੋਈ ਮੀਟਿੰਗ ਉੱਪਰ ਬੜੀ ਹੈਰਾਨੀ ਪ੍ਰਗਟ ਕੀਤੀ ਗਈ।.ਇਹਨਾਂ ਸਾਰੇ ਲੀਡਰਾਂ ਦਾ ਇਹ ਮੰਨਣਾ ਹੈ ਕਿ ਜਿਹਨਾਂ ਵੱਲੋਂ ਵੀ ਇਹ ਇਕੱਤਰਤਾ ਕਰਵਾਈ ਗਈ ਹੈ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਅਤੇ ਮੌਜੂਦਾ ਹਾਲਾਤਾਂ ਦੀ ਕੋਈ ਸਮਝ ਨਹੀਂ।.ਮੀਟਿੰਗ ਰਖਵਾਉਣ ਵਾਲੇ ਜੋ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਦੱਸਦੇ ਹਨ,ਉਹਨਾਂ ਪਿਛਲੇ ਸਮੇਂ ਵਿੱਚ ਅਕਾਲੀ ਦਲ ਵਾਸਤੇ ਜੋ ਕੀਤਾ ਹੈ ਉਸ ਬਾਰੇ ਸਾਰੀ ਸੰਗਤਾਂ ਨੂੰ ਜਾਣਕਾਰੀ ਹੈ।.ਜਿਹੜੇ ਹਰ ਇਲੈਕਸ਼ਨ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਰਦੇ ਰਹੇ ਅਤੇ ਆਮ ਆਦਮੀ ਪਾਰਟੀ ਅਤੇ ਪੰਥ ਵਿਰੋਧੀਆਂ ਦਾ ਡੱਟ ਕੇ ਸਾਥ ਦਿੰਦੇ ਰਹੇ,ਅੱਜ ਉਹ ਕਿਵੇਂ ਰਾਤੋ ਰਾਤ ਸ਼੍ਰੋਮਣੀ ਅਕਾਲੀ ਦਲ ਦੇ ਹਮਦਰਦ ਬਣੇ।.ਅਕਾਲੀ ਦਲ ਨੂੰ ਕਮਜ਼ੋਰ ਕਰਨ ਵਿੱਚ ਇਸ ਤਰਾਂ ਦੇ ਲੋਕਾਂ ਦਾ ਬੜਾ ਵੱਡਾ ਯੋਗਦਾਨ ਹੈ।. ਜਿਹੜੇ ਪਾਰਟੀ ਤੋਂ ਅਹੁਦੇਦਾਰੀਆਂ ਲੈਂਦੇ ਅਤੇ ਮੰਗਦੇ ਹਨ,ਲੇਕਿਨ ਹਰ ਸਮੇਂ ਅਕਾਲੀ ਦਲ ਨੂੰ ਢਾਹ ਲਾਉਂਦੇ ਹਨ।.ਇਹ ਸਾਰੀਆਂ ਗੱਲਾਂ ਜੱਗ ਜਾਹਰ ਹਨ ਤੇ ਸਾਰਿਆਂ ਨੂੰ ਇਹਨਾਂ ਦੀ ਦੋਗਲੀ ਨੀਤੀ ਦਾ ਪਤਾ ਹੈ।.

ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਰਾਜਨੀਤਿਕ ਸਥਿਤੀ ਵਿੱਚ ਜਿਹੜੇ ਵੀ ਲੀਡਰ ਅਤੇ ਪੰਥ ਦਰਦੀ ਨਿਸ਼ਕਾਮ ਹੋ ਕੇ ਅਕਾਲੀ ਦਲ ਦੀ ਮੁੜ ਸੁਰਜੀਤੀ ਵਾਸਤੇ ਜ਼ਦੋ ਜ਼ਾਹਿਦ ਕਰ ਰਹੇ ਹਨ,ਸੰਗਤਾਂ ਨੂੰ ਉਹਨਾਂ ਬਾਰੇ ਭਲੀ ਪ੍ਰਕਾਰ ਜਾਣਕਾਰੀ ਹੈ।.ਸਾਰਾ ਪੰਥ ਅਤੇ ਸਿੱਖ ਕੌਮ ਸਮੇਤ ਪੰਜਾਬੀਆਂ ਦੇ ਮਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਬਹੁਤ ਨਿੱਘੀ ਭਾਵਨਾ ਹੈ।.ਸ਼੍ਰੋਮਣੀ ਅਕਾਲੀ ਦਲ ਦੇ ਹਿਤੈਸ਼ੀ ਅਤੇ ਪੰਥ ਦਰਦੀ ਕਦੇ ਵੀ ਨਿੱਜੀ ਸਵਾਰਥ ਵਾਸਤੇ ਪਾਰਟੀ ਵਿੱਚ ਫੁੱਟ ਨਹੀਂ ਪੈਣ ਦੇਣਗੇ ਅਤੇ ਪਾਰਟੀ ਵਿੱਚ ਇੱਕ ਜੁਟਤਾ ਰੱਖਣ ਲਈ ਹਰ ਕੁਰਬਾਨੀ ਤੇ ਤਿਆਗ ਦੇਣਗੇ।.

ਸਾਰੇ ਪੰਜਾਬੀ ਅਤੇ ਪੰਥ ਦਰਦੀ ਚਾਹੁੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੁੰਦੇ ਹੋਏ ਕਦੀ ਵੀ ਕਮਜ਼ੋਰ ਨਾ ਹੋਵੇ।.ਇਸ ਵਾਸਤੇ ਸਾਰੇ ਪੰਥ ਦੇ ਲੀਡਰਾਂ ਨੂੰ ਇਕੱਠੇ ਹੋ ਕੇ ਮੌਜੂਦਾ ਸੰਕਟ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਕੱਢਣਾ ਚਾਹੀਦਾ ਹੈ।.ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਨਿੱਜੀ ਸਵਾਰਥਾਂ ਨੂੰ ਪਾਸੇ ਰੱਖ ਕੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਆਪਣਾ ਯੋਗਦਾਨ ਪਾਉਣ ਦੀ ਲੋੜ ਹੈ।.

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।