ਲਾਲੀ ਇੰਫੋਸਿਸ ਆਈ.ਟੀ. ਅਤੇ ਮੈਨੇਜਮੈਂਟ ਵਿੱਦਿਅਕ ਖੇਤਰ ਵਿਚ 1997 ਤੋਂ ਆਪਣੀਆਂ ਸੇਵਾਵਾਂ ਦੇ ਰਿਹਾ ਹੈ । ਇਹ ਸੰਸਥਾ ਕੰਪਿਊਟਰ ਪ੍ਰੋਗਰਾਮਿੰਗ, ਹਾਰਡਵੇਅਰ, ਨੈਟਵਰਕਿੰਗ, ਸਟੱਡੀ ਅਬਰੋਡ ਅਤੇ ਯੂ.ਜੀ.ਸੀ. ਮਾਨਿਅਤਾ ਪ੍ਰਾਪਤ ਡਿਗਰੀ ਅਤੇ ਡਿਪਲੋਮਾ ਨਾਲ ਸੰਬੰਧਿਤ ਅਧਾਰਿਆਂ ਨੂੰ ਚਲਾ ਰਹੀ ਹੈ। ਇਹ ਸੰਸਥਾ “ਆਈਟੀ ਅਤੇ ਮੈਨਜਮੈਂਟ” ਖੇਤਰ ਵਿਚ ਭਾਰਤ ਚੋਂ ਦੋ ਵਾਰ ਅਵਲ ਆ ਚੁਕੀ ਹੈ। 2001 ਵਿੱਚ ਦੂਰ-ਦਰਾਜ ਸਿੱਖਿਆ ਦੀ ਸ਼ੁਰੂਆਤ ਕਰਨ ਵਾਲੀ ਪਹਿਲੀ ਸੰਸਥਾ ਬਣੀ। ਹਾਲ ਹੀ ਵਿੱਚ 620 ਸਮੀਟ 2023 ਦੌਰਾਨ ਲਾਲੀ ਇਨਫੋਸਿਸ ਦੇ 3 ਵਿਦਿਆਰਥੀ ਸਾਰੇ ਭਾਰਤ ਵਿੱਚ ਦੂਜੇ ਨੰਬਰ ਤੇ ਰਹੇ, ਜਿਹਨਾਂ ਨੇ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਲਾਲੀ ਇੰਫੋਸਿਸ ਹਮੇਸ਼ਾਂ ਆਈ. ਟੀ. ਖੇਤਰ ਵਿਚ ਹਮੇਸ਼ਾ ਅੱਗੇ ਰਿਹਾ ਹੈ।
ਲਾਲੀ ਇਨਫੋਸਿਸ ਇੱਕ NGO ਫਿਕਰ ਏ ਹੋਂਦ ਨਾਲ ਜੁੜੀ ਹੈ, ਜੋ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਦੀ ਹੈ, ਜਿਵੇਂ ਕਿ ਰੁੱ ਲਗਾਉਣੇ, ਵਾਤਾਵਰਣ ਪ੍ਰਦੂਸ਼ਣ ਨੂੰ ਘਟਾਉਣਾ, ਬੱਚਿਆਂ ਨੂੰ ਸਕਾਲਰਸ਼ਿਪ ਦੇਣੀ ਅਤੇ ਸ਼ਹਿਰ ਦੀ ਸਫਾਈ ਕਰਨੀ।
18 ਜਨਵਰੀ ਨੂੰ ਪ੍ਰੈਸ ਕਲੱਬ ਵਿੱਚ ਇਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਸ ਦੀ ਅਗਵਾਈ ਸਰਦਾਰ ਸੁਖਵਿੰਦਰ ਸਿੰਘ ਲਾਲੀ ਅਤੇ ਮਨੋਜ ਕੁਮਾਰ ਨੇ ਕੀਤੀ। ਇਸ ਕਾਨਫਰੰਸ ਦਾ ਮਕਸਦ ਲੋਕਾਂ ਨੂੰ ਸਾਈਬਰ ਕ੍ਰਾਈਮ ਅਤੇ ਸਾਈਬਰ ਟੈਰਰ ਤੋਂ ਬਚਾਅ ਲਈ ਜਾਗਰੂਕ ਕਰਨਾ ਸੀ। ਰਾਜਵੀਰ ਸਿੰਘ, ਰਿਧੀ ਭਾਰਦਵਾਜ, ਤਰੁਣ ਕੁਮਾਰ, ਸ਼ੁਭੀ ਅਤੇ ਪਰਮਵੀਰ ਕੌਰ ਨੇ ਸਾਈਬਰ ਸੁਰੱਖਿਆ ਨਾਲ ਜੁੜੇ ਕੁਝ ਉਦਾਹਰਣ ਦਿੱਤੇ।
ਉਹਨਾਂ ਨੇ ਖ਼ਾਸ ਜ਼ੋਰ ਦਿੰਦਿਆਂ ਕਿਹਾ ਕਿ ਆਮ ਜਨਤਾ ਨੂੰ ਆਪਣੇ ਆਧਾਰ ਕਾਰਡ ਦੀ ਸੁਰੱਖਿਆ ਲਈ ਮਾਸਕਡ ਆਧਾਰ ਕਾਰਡ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਡੀ ਪਹਿਚਾਣ ਪਬਲਿਕ ਸਥਾਨਾਂ ਵਿੱਚ ਖੁੱਲ੍ਹੀ ਨਹੀਂ ਹੋਵੇਗੀ ਅਤੇ ਤੁਸੀਂ ਸਾਈਬਰ ਅੱਤਵਾਦ ਤੋਂ ਸੁਰੱਖਿਅਤ ਰਹੋਗੇ।
ਉਹਨਾਂ ਨੇ ਦੱਸਿਆ ਕਿ 93% ਲੋਕ ਜਨਸੰਖਿਆ ਇੰਟਰਨੇਟ ਦੀ ਵਰਤੋਂ ਕਰਦੀ ਹੈ, ਜਿਹਨਾਂ ਵਿੱਚੋ 85% ਆਰਥਿਕ ਸਾਈਬਰ ਸਕੈਮ ਹੋਏ ਅਤੇ ਪਿਛਲੇ ਕੁਝ ਮਹੀਨਿਆਂ ਵਿਚ 7,40,000 ਸਾਈਬਰ ਕ੍ਰਾਈਮ ਦੇ ਕੇਸ ਰਜਿਸਟਰ ਹੋਏ। ਜਿਸ ਕਾਰਨ ਲੋਕਾਂ ਨੂੰ ਆਪਣੀ ਪਹਿਚਾਣ ਦੀ ਸੁਰੱਖਿਆ ਨੂੰ ਲੈ ਕੇ ਹਮੇਸ਼ਾ ਚਿੰਤਾ ਰਹਿੰਦੀ ਹੈ। ਸਾਈਬਰ ਕ੍ਰਾਈਮ ਦੀ ਸੂਚੀ ਵਿਚ ਭਾਰਤ ਸਾਰੀ ਦੁਨੀਆਂ ਵਿਚ ਦਸਵੇਂ ਸਥਾਨ ਤੇ ਅਉਂਦਾ ਹੈ। ਇਸ ਲਈ, ਆਪਣੇ ਡਾਟਾ ਨੂੰ ਸੁਰੱਖਿਅਤ ਰੱਖਣਾ ਅੱਜ ਦੇ ਯੁੱਗ ਦੀ ਮਹੱਤਵਪੂਰਨ ਲੋੜ ਹੈ। ਮਾਸਕਡ ਆਧਾਰ ਕਾਰਡ ਵਰਤਣ ਨਾਲ ਤੁਸੀਂ ਆਪਣੀ ਪਹਿਚਾਣ ਨੂੰ ਅਣਚਾਹੇ ਖਤਰੇ ਤੋਂ ਬਚਾ ਸਕਦੇ ਹੋ।
ਸਰਦਾਰ ਸੁਖਵਿੰਦਰ ਸਿੰਘ ਲਾਲੀ ਅਤੇ ਸ਼੍ਰੀ ਮਨੋਜ ਕੁਮਾਰ ਨੇ ਕਿਹਾ ਕਿ ਸਾਈਬਰ ਟੈਰਰ ਜਿਹੜਾ ਆਰਥਿਕ ਅਤੇ ਮਾਨਸਿਕ ਤੌਰ ਤੇ ਸਤਾਉਂਦਾ ਹੈ, ਉਹ ਅੱਜ ਸਭ ਤੋਂ ਵੱਡੀ ਚੁਣੌਤੀ ਹੈ। ਕਈ ਲੋਕ ਇਸ ਕਰਕੇ ਖੁਦਕੁਸ਼ੀ ਵੀ ਕਰ ਚੁੱਕੇ ਹਨ। ਇਸ ਤੋਂ ਬਚਣ ਲਈ ਆਪਣੀ ਪਹਿਚਾਣ ਨੂੰ ਸੁਰੱਖਿਅਤ ਰੱਖਣ ਦੀ ਜ਼ਰੂਰਤ ਹੈ। ਆਧਾਰ ਕਾਰਡ ਨੂੰ ਅਸਲ ਵਿੱਚ ਕਿਸੇ ਨਾਲ ਵੀ ਸਾਂਝਾ ਨਾ ਕਰੋ ਅਤੇ ਹਮੇਸ਼ਾ ਮਾਸਕਡ ਆਧਾਰ ਕਾਰਡ ਦੀ ਵਰਤੋਂ ਕਰੋ ਤਾਂ ਕਿ ਤੁਹਾਡੇ ਨਾਲ ਕਦੇ ਵੀ ਆਰਥਿਕ ਜਾਂ ਮਾਨਸਿਕ ਤੌਰ ‘ਤੇ ਜੁਲਮ ਨਾ ਹੋਵੇ।
ਆਈ. ਟੀ. ਨੇ ਜਿਨ੍ਹਾਂ ਜ਼ਿੰਦਗੀ ਨੂੰ ਆਸਾਨ ਬਣਾਇਆ ਹੈ ਓਨੇ ਹੀ ਇਸਦੇ ਨੁਕਸਾਨ ਵੀ ਹਨ। ਹੇਠ ਲਿਖੇ ਤੱਥਾਂ ਦੀ ਵਰਤੋਂ ਕਰ ਕੇ ਇਸ ਤੋਂ ਬਚਿਆ ਜਾ ਸਕਦਾ ਹੈ – ਗੂਗਲ ਆਡੈਂਟੀਕੇਟਰ ਐਪ ਦੀ ਵਰਤੋਂ ਕਰਨੀ ਚਾਹੀਦੀ ਹੈ, ਟੂ-ਫੈਕਟਰ ਆਵੈਂਟੀਕੇਸ਼ਨ ਨੂੰ ਚਾਲੂ ਕਰਨਾ ਚਾਹੀਦਾ ਹੈ, ਅਤੇ ਗੂਗਲ ਸੈਟਿੰਗ ਵਿੱਚ ਐਨਹਾਂਸਡ ਸੁਰੱਖਿਅਤ ਬ੍ਰਾਊਜ਼ਿੰਗ ਦੀ ਵਰਤੋਂ ਕਰਨੀ ਚਾਹੀਦੀ ਹੈ । ਇਹ ਤਰੀਕੇ ਤੁਹਾਡੀ ਸੁਰੱਖਿਆ ਨੂੰ ਬਹੁਤ ਹਦ ਤੱਕ ਵਧਾਉਂਦੇ ਹਨ। ਅਣਪਛਾਤੀਆਂ ਵੈਬਸਾਈਟਾਂ ਤੋਂ ਕੁਝ ਵੀ ਡਾਊਨਲੋਡ ਕਰਨ ਤੋਂ ਬਚੋ, ਕਿਉਂਕਿ ਇਹ ਵਾਇਰਸ ਤੁਹਾਡੇ ਕੰਪਿਊਟਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਕੁਕੀਜ਼ ਦੀ ਸਵਿਕ੍ਰਿਤੀ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਤੁਹਾਨੂੰ ਪੂਰੀ ਜਾਣਕਾਰੀ ਹੈ। ਆਪਣੇ ਪਾਸਵਰਡ ਨੂੰ ਹਰ ਮਹੀਨੇ ਬਦਲੋ, ਵਿਸ਼ੇਸ਼ ਕੈਪਸ, ਛੋਟੇ ਅੱਖਰ, ਨੰਬਰਾਂ, ਅਤੇ ਸਿੰਬਲ ਦਾ ਇਸਤੇਮਾਲ ਕਰੋ। ਆਪਣੇ ਕੈਮਰਾ ਅਤੇ ਮਾਇਕ੍ਰੋਫ਼ੋਨ ਨੂੰ ਬੇਵਜਹ ਪਹੁੰਚ ਨਾ ਦਿਓ, ਅਤੇ ਅਣਜਾਣ ਨੰਬਰਾਂ ਨਾਲ OTP ਜਾਂ ਬੈਂਕ ਦੀਆਂ ਜਾਣਕਾਰੀਆਂ ਸਾਂਝੀਆਂ ਨਾ ਕਰੋ।