
ਜਲੰਧਰ (। ) ਦਿੱਲੀ ਵਿੱਚ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ, ਜਿਸ ਤਰ੍ਹਾਂ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ । ਉਹ ਬਹੁਤ ਹੀ ਦਰਦਨਾਕ ਸੀ। ਉਸ ਤੋਂ ਵੀ ਵੱਧ ਦਰਦਨਾਕ ਸੀ 40 ਸਾਲਾਂ ਬੀਤ ਜਾਣ ਪਿੱਛੋਂ ਵੀ ਇਹਨਾਂ ਦੋਸ਼ੀਆਂ ਨੂੰ ਸਜਾਵਾਂ ਨਾ ਮਿਲਣੀਆਂ । ਪਰ ਹੁਣ ਜਿਸ ਤਰ੍ਹਾਂ ਪਹਿਲਾ ਇੱਕ ਕੇਸ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ , ਅਤੇ ਹੁਣ ਸਰਸਵਤੀ ਵਿਹਾਰ ਕੇਸ, ਜਿਸ ਵਿੱਚ ਦੋ ਸਿੱਖ ਪਿਓ ਪੁੱਤਰ ਦਾ ਕਤਲ ਹੋਇਆ ਸੀ, ਕੇਸ ਵਿੱਚ ਉਮਰ ਕੈਦ ਹੋਈ ਹੈ । ਉਹ ਸਵਾਗਤ ਯੋਗ ਹੈ। ਇਸ ਤੋਂ ਸਿੱਖ ਕੌਮ ਨੂੰ ਇਹ ਆਸ ਬੱਝੀ ਹੈ । ਕਿ ਹੁਣ ਜਗਦੀਸ਼ ਟਾਈਟਲਰ, ਕਮਲ ਨਾਥ ਵਰਗੇ ਬਾਕੀ ਦੋਸ਼ੀ ਵੀ ਕਾਨੂੰਨ ਤੋਂ ਬਚ ਨਹੀਂ ਸਕਣਗੇ, ਦੇਰ ਸਵੇਰ ਉਹਨਾਂ ਨੂੰ ਵੀ ਸਜਾਵਾਂ ਜਰੂਰ ਹੋਣਗੀਆ। ਇਹਨਾਂ ਸਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ ਸੰਤ ਨਗਰ ਗੁਰਦੀਪ ਸਿੰਘ ਕਾਲੀਆ ਕਲੋਨੀ ,ਵਿੱਕੀ ਸਿੰਘ ਖਾਲਸਾ ਨੇ ਕਿਹਾ,ਹਾਲਾਂਕਿ ਸੱਜਣ ਕੁਮਾਰ ਦੇ ਕੀਤੇ ਗਏ ਗੁਨਾਹ ਲਈ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਸੀ। ਪਰ ਦੋਹਰੀ ਉਮਰ ਕੈਦ ਹੋਣਾ ਵੀ ਤਸੱਲੀ ਬਖਸ਼ ਹੈ। ਜਿਨਾਂ ਦੋ ਲੋਕਾਂ ਨੇ ਕਤਲੇ ਆਮ ਕਰਕੇ ਸਿੱਖਾਂ ਨੂੰ ਮਾਰਿਆ ਹੈ । ਸਭ ਨੂੰ ਕਿਸੇ ਨਾ ਕਿਸੇ ਦਿਨ ਦੁਨਿਆਵੀ ਅਤੇ ਰੱਬੀ ਸਜ਼ਾ ਭੁਗਤਨੀਆ ਹੀ ਪੈਣਗੀਆਂ। ਕੋਈ ਦੋਸ਼ੀ ਬਚ ਨਹੀਂ ਸਕੇਗਾ ।ਉਹਨਾਂ ਕਿਹਾ ਪੰਜਾਬ ਵਿੱਚ ਵੀ ਜਿਸ ਤਰ੍ਹਾਂ ਮੌਕੇ ਦੀਆਂ ਸਰਕਾਰਾਂ ਨੇ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸ਼ਹੀਦ ਕੀਤੇ ਸਨ। ਇਹਨਾਂ ਨੂੰ ਵੀ ਇੱਕ ਦਿਨ ਸਜ਼ਾਵਾਂ ਭੁਗਤਨੀਆਂ ਹੀ ਪੈਣਗੀਆਂ ।ਇਸ ਮੌਕੇ ਹੋਰਨਾਂ ਤੋਂ ਇਲਾਵਾ, ਜੇ ਐਸ ,ਗੁਰਵਿੰਦਰ ਸਿੰਘ ਸਿੱਧੂ ,ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ (ਪਾਲੀ ਚੱਡਾ) ,ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਸੰਨੀ ਉਬਰਾਏ, ਅਰਵਿੰਦਰ ਸਿੰਘ ਬਬਲੂ, ਪ੍ਰਭਜੋਤ ਸਿੰਘ, ਲਖਬੀਰ ਸਿੰਘ ਲੱਕੀ, ਹਰਪ੍ਰੀਤ ਸਿੰਘ ਸੋਨੂ , ਪਲਵਿੰਦਰ ਸਿੰਘ ਬਾਬਾ, ਜਤਿੰਦਰ ਸਿੰਘ ਸੋਨੂ ,ਤਰਲੋਚਨ ਸਿੰਘ ਭਸੀਨ ਆਦੀ ਹਾਜਰ ਸਨ।