ਫਗਵਾੜਾ 9 ਸਤੰਬਰ (ਸ਼ਿਵ ਕੋੜਾ) ਸਵ. ਸੁਜ਼ੇਫ ਬੰਗਾ ਦੇ 16ਵੇਂ ਜਨਮ ਦਿਨ ਨੂੰ ਸਮਰਪਿਤ ਬੱਚਿਆਂ ਦੇ ਕੁਸ਼ਤੀ ਮੁਕਾਬਲੇ 13 ਸਤੰਬਰ ਦਿਨ ਬੁੱਧਵਾਰ ਨੂੰ ਦੁਪਿਹਰ 2 ਤੋਂ ਸ਼ਾਮ 7 ਵਜੇ ਤੱਕ ਸੌਂਧੀ ਰਾਏਪੁਰ ਡੱਬਾ ਓਲੰਪਿਕ ਰੈਸਲਿੰਗ ਅਕੈਡਮੀ ਲੇਨ ਨੰਬਰ 2 ਪਰਮ ਨਗਰ ਖੋਥੜਾ ਰੋਡ ਫਗਵਾੜਾ ਵਿਖੇ ਕਰਵਾਏ ਜਾਣਗੇ। ਵਧੇਰੇ ਜਾਣਕਾਰੀ ਦਿੰਦਿਆਂ ਅਕੈਡਮੀ ਦੇ ਸੰਚਾਲਕ ਅਤੇ ਸਾਬਕਾ ਨੈਸ਼ਨਲ ਚੀਫ ਕੋਚ ਪੀ.ਆਰ. ਸੌਂਧੀ ਅਤੇ ਅਕੈਡਮੀ ਦੇ ਪ੍ਰਧਾਨ ਬੀ.ਐਸ. ਬਾਗਲਾ ਨੇ ਦੱਸਿਆ ਕਿ ਇਹਨਾਂ ਕੁਸ਼ਤੀ ਮੁਕਾਬਲਿਆਂ ‘ਚ ਪੰਜਾਬ ਦੀਆਂ ਪ੍ਰਸਿੱਧ ਰੈਸਲਿੰਗ ਅਕੈਡਮੀਆਂ ਹਿੱਸਾ ਲੈਣਗੀਆਂ। ਜਿਹਨਾਂ ‘ਚ ਮੁੱਖ ਤੌਰ ਤੇ ਸੌਂਧੀ ਰਾਏਪੁਰ ਡੱਬਾ ਓਲੰਪਿਕ ਰੈਸਲਿੰਗ ਅਕੈਡਮੀ ਤੋਂ ਇਲਾਵਾ ਰੁਸਤਮ-ਏ-ਹਿੰਦ ਹਰਬੰਸ ਸਿੰਘ ਰਾਏਪੁਰ ਡੱਬਾ ਰੈਸਲਿੰਗ ਅਕੈਡਮੀ, ਰੇਲ ਕੋਚ ਅਕੈਡਮੀ ਕਪੂਰਥਲਾ, ਹਰਗੋਬਿੰਦ ਅਖਾੜਾ ਬਾਹੜੋਵਾਲ, ਮਲਕੀਤ ਕਾਂਜਲੀ ਅਕੈਡਮੀ, ਕਾਲਾ ਸੰਘਾ ਅਕੈਡਮੀ,ਆਲਮਗੀਰ ਅਖਾੜਾ,ਮਾਨਸਾ ਅਕੈਡਮੀ ਵਾਈ.ਐਫ.ਸੀ. ਰੁੜਕਾ ਕਲਾਂ, ਸ਼ੰਕਰ ਅਕੈਡਮੀ, ਮੀਰੀ ਪੀਰੀ ਅਖਾੜਾ ਖੰਨਾ, ਪੀ.ਏ.ਪੀ. ਅਕੈਡਮੀ ਜਲੰਧਰ ਸ਼ਾਮਲ ਹਨ। ਸਾਰੀਆਂ ਕੁਸ਼ਤੀਆਂ ਮੈਟ ਉੱਪਰ ਉਲੰਪਿਕ ਨਿਯਮਾਂ ਮੁਤਾਬਿਕ ਕਰਵਾਈਆਂ‌ ਜਾਣਗੀਆਂ। ਜੇਤੂ ਪਹਿਲਵਾਨਾਂ ਨੂੰ ਇਨਾਮਾ ਦੀ ਵੰਡ ਕਰਨ ਲਈ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਮੋਜੂਦ ਰਹਿਣਗੇ। ਇਸ ਮੌਕੇ ਅਕੈਡਮੀ ਦੇ ਸੰਚਾਲਕ ਪੀ.ਆਰ. ਸੋਂਧੀ ਨੇ ਦੱਸਿਆ ਕਿ ਕੁਸ਼ਤੀ ਮੁਕਾਬਲੇ ਸਬੰਧੀ ਸਮਾਗਮ ਦੌਰਾਨ ਪਰਮ ਨਗਰ ਦੇ ਸੁਪਰ ਸੀਨੀਅਰ ਨਾਗਰਿਕਾਂ ਮਦਨ ਲਾਲ (ਰੇਲਵੇ ਵਿਭਾਗ), ਕ੍ਰਿਸ਼ਨ ਕਪਿਲ ਅਤੇ ਸਰੂਪ ਸਿੰਘ (ਪੁਲਿਸ ਵਿਭਾਗ) ਨੂੰ ਖਾਸ ਤੌਰ ਤੇ ਸਨਮਾਨਤ ਕੀਤਾ ਜਾਵੇਗਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।