ਅੰਮ੍ਰਿਤਸਰ  ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 3 ਮਈ ਨੂੰ ਪੰਥਕ ਇਕੱਠ ਸੱਦਿਆ ਗਿਆ ਹੈ, ਜਿਸ ‘ਚ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਨੇ ਸਮੂਹ ਜਥੇਬੰਦੀਆਂ ਆਦਿ ਨੂੰ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ ਹੈ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸਮੁੱਚੇ ਸਿੱਖ ਪੰਥ ਨੂੰ ਇਕ ਜਾਗੋ ਪੱਤਰ ਜਾਰੀ ਕੀਤਾ ਹੈ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਚ ਸੋਧਾਂ ਦੇ ਨਾਮ ਹੇਠ ਕੀਤੀਆਂ ਜਾ ਰਹੀਆਂ ਮਨਮੱਤੀਆਂ ਤਬਦੀਲੀਆਂ ਤੋਂ ਬਾਅਦ ਉਪਜੇ ਹਾਲਾਤ ‘ਤੇ ਫਿਕਰਮੰਦੀ ਜ਼ਾਹਿਰ ਕਰਦਿਆਂ ਕਿਹਾ ਕਿ ਖ਼ਾਲਸਾ ਪੰਥ ਦੇ ਬੁਨਿਆਦੀ ਅਸੂਲਾਂ ‘ਚੋਂ ਇਕ ਅਟੱਲ ਸਿਧਾਂਤ ਗੁਰਤਾਗੱਦੀ ਪ੍ਰਾਪਤ ਦਮਦਮੀ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਖੰਡਤਾਈ ਕਾਇਮ ਰੱਖਣਾ ਹੈ ‘ਪ੍ਰਗਟ ਗੁਰਾਂ ਕੀ ਦੇਹ’ ਹੋਣ ਕਰਕੇ ਇਸ ‘ਚ ਕੋਈ ਵਾਧਾ ਘਾਟਾ ਕਰਨ ਦਾ ਜਾਂ ਇਸ ਦੀ ਤਰਤੀਬ ਨੂੰ ਬਦਲਣ ਦਾ ਜਾਂ ਕਿਸੇ ਅੱਖਰ ਲਗਾਮਾਤਰ ਆਦਿ ਦੀ ਤਬਦੀਲੀ ਕਰਨ ਦਾ ਕਿਸੇ ਵਿਅਕਤੀ ਵਿਸ਼ੇਸ਼ ਜਾਂ ਓ ਇਕੱਤਰ ਹੋ ਕੇ ਅਜੋਕੇ ਇਸ ਹਮਲੇ ਦਾ ਟਾਕਰਾ ਕਰੀਏ। ਅਮਰੀਕਾ ‘ਚ ਹੈ, ਘੋਰ ਮਨਮੱਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਣੇ ਤੌਰ ‘ਤੇ ਲਗਾਂ ਮਾਤਰਾਂ ਰਾਹੀਂ ਛੇੜਛਾੜ ਕੀਤੀ ਹੈ, ਜਿਸ ਨੂੰ ਉਸ ਨੇ ਆਪਣੀ ਵੈੱਬਸਾਈ ‘ਤੇ ਪਾਇਆ ਹੈ, ਬਹੁਤ ਸਾਰੀਆਂ ਲਗਾਂ ਮਾਤਰਾਂ ਨੂੰ ਬਦਲ ਕੇ ਸੋਧਾਂ ਦੇ ਨਾਮ ‘ਤੇ ਘੋਰ ਬੇਅਦਬੀ ਵੀ ਕੀਤੀ ਹੈ, ਜਿਸ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਸ਼ਰਧਾ ਵਿਸ਼ਵਾਸ ਰੱਖਣ ਵਾਲੀਆਂ ਗੁਰੂ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਵੱਡੀ ਠੇਸ ਪਹੁੰਚਾਈ ਗਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ 3 ਮਈ ਦੇ ਦਿੱਤੇ ਸੱਦੇ ‘ਚ ਇਕੱਤਰਤ ਹੋਈਏ ਤੇ ਡੂੰਘੀਆਂ ਵਿਚਾਰਾਂ ਕਰ ਕੇ ਆਪਣੀਆਂ ਸਿੱਖ ਰਵਾਇਤਾਂ ਮੁਤਾਬਕ ਰਣਨੀਤੀ ਘੜੀ ਜਾਵੇ ਤੇ ਪੰਥ ਦੋਖੀ ਨੂੰ ਬਣਦੀ  ਸਜ਼ਾ ਦਿੱਤੀ ਜਾਵੇ

 

 

 

 

 

 

 

 

 

 

 

 

 

 

 

 

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।