ਚੰਡੀਗੜ੍ਹ,27 ਅਗਸਤ-ਸੰਗਰੂਰ ਪੁਲਿਸ ਨੇ ਬਲੈਕਮੇਲਿੰਗ ਦੇ ਦੋਸ਼ਾਂ ਤਹਿਤ 9 ਸਥਾਨਕ ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਪੱਤਰਕਾਰਾਂ ਵਿੱਚ ਕੁਲਦੀਪ ਸੱਗੂ,ਸ਼ੰਮੀ,ਉਪਵਿੰਦਰ ਐਸ ਤਨੇਜਾ, ਰਵਿੰਦਰ ਰਵੀ ਟਿੱਬਾ,ਅਬਦੁਲ ਗੱਫਾਰ,ਬਲਦੇਵ ਸਿੰਘ ਜਨੂਹਾ ਸ਼ਾਮਲ ਹਨ। ਐਸ.ਐਸ.ਪੀ ਸੰਗਰੂਰ ਸ.ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੱਤਰਕਾਰੀ ਦੀ ਆੜ ਵਿੱਚ ਉਕਤ 9 ਪੱਤਰਕਾਰ ਕਿਸੇ ਵੀ ਮਾਮੂਲੀ ਵਾਰਦਾਤ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਸਨ ਅਤੇ ਫਿਰ ਉਕਤ ਪੱਤਰਕਾਰ ਥਾਣਿਆਂ ਵਿੱਚ ਪਹੁੰਚਕੇ ਹੇਠਲੇ ਪੱਧਰ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੰਦੇ ਸਨ।

 

ਪੁਲਿਸ ਮੁਖੀ ਨੇ ਦੱਸਿਆ ਕਿ ਉਕਤ ਪੱਤਰਕਾਰਾਂ ਵੱਲੋਂ ਪੁਲਿਸ ਦੇ ਹੀ ਕੁੱਝ ਅਧਿਕਾਰੀਆਂ ਅਤੇ ਸਬੰਧਤ ਵਿਰੋਧੀ ਧਿਰਾਂ ਨੂੰ ਬਲੈਕਮੇਲ ਕਰਕੇ ਉਨ੍ਹਾਂ ਕੋਲੋਂ ਪੈਸੇ ਹੜੱਪਣ ਦੇ ਇੱਕੋ ਇੱਕ ਮਕਸਦ ਨਾਲ ਆਪਣੀ ਮਰਜ਼ੀ ਦੀਆਂ ਖ਼ਬਰਾਂ ਕਰਦੇ ਸਨ। ਐਸਐਸਪੀ ਨੇ ਦਾਅਵਾ ਕੀਤਾ ਕਿ ਕਿਸੇ ਲਾਪਰਵਾਹੀ ਲਈ ਕਾਰਵਾਈ ਦੇ ਡਰ ਕਾਰਨ ਹੇਠਲੇ ਦਰਜੇ ਦੇ ਪੁਲਿਸ ਅਧਿਕਾਰੀ ਵੀ ਉਕਤ ਪੱਤਰਕਾਰਾਂ ਦਾ ਸ਼ਿਕਾਰ ਹੋਏ ਹਨ।ਇੱਥੋਂ ਤੱਕ ਕਿ ਦੂਜੇ ਵਿਭਾਗਾਂ ਦੇ ਕੁਝ ‘ਭਰਿਸ਼ਟ’ ਅਧਿਕਾਰੀ ਵੀ ਉਨ੍ਹਾਂ ਦੇ ਰੁਟੀਨ/ਮਹੀਨਾਵਾਰ ਵਸੂਲੀ ਦਾ ਸ਼ਿਕਾਰ ਹੋ ਰਹੇ ਸਨ।

ਉਕਤ 9 ਪੱਤਰਕਾਰਾਂ ਨੂੰ ਵੱਖ-ਵੱਖ ਕੇਸਾਂ ਵਿੱਚ ਗ੍ਰਿਫ਼ਤਾਰ ਕਰਕੇ ਪੁਲੀਸ ਰਿਮਾਂਡ ਹਾਸਲ ਕਰਕੇ ਉਨ੍ਹਾਂ ਕੋਲੋਂ ਜਾਅਲੀ ਪੀਲੇ ਅਤੇ ਮੀਡੀਆ ਕਾਰਡਾਂ ਸਮੇਤ ਹੋਰ ਸਬੂਤ ਇਕੱਠੇ ਕੀਤੇ ਗਏ ਹਨ। ਪੁਲਿਸ ਨੂੰ ਫੜੇ ਪਤਰਕਾਰਾਂ ਦੀਆਂ “ਨਾਪਾਕ” ਗਤੀਵਿਧੀਆਂ ਬਾਰੇ ਆਮ ਲੋਕਾਂ ਤੋਂ ਲਗਾਤਾਰ ਫੋਨ ਆ ਰਹੇ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।