ਜਲੰਧਰ:(ਰਾਜੇਸ਼ ਮਿੱਕੀ):- ਬੀਤੇ ਦਿਨ 16.02.2024 ਨੂੰ ਅੰਬੇਡਕਰਾਈਟ ਲੀਗਲ ਫੋਰਮ ਜਲੰਧਰ ਦੇ ਮੈਂਬਰਾਂ ਵੱਲੋਂ ਕਿਸਾਨਾ ਵੱਲੋਂ ਕੀਤੇ ਭਾਰਤ ਬੰਦ ਦੀ ਕਾਲ ਦਾ ਜੋਰਦਾਰ ਸਮਰਥਨ ਕੀਤਾ ਗਿਆ। ਇਸ ਮੌਕੇ ਤੇ ਐਡਵੋਕੇਟ ਰਾਜੂ ਅੰਬੇਡਕਰ (ਜ.ਸਕੱਤਰ) ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਹਰਿਆਣਾ ਰਾਜ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾ ਨੂੰ ਪੰਜਾਬ ਦੇ ਵੱਖ-ਵੱਖ ਬਾਰਡਰਾਂ ਤੋਂ ਦਿੱਲੀ ਜਾਣ ਤੋਂ ਰੋਕਣ ਲਈ ਅਣਮਨੁੱਖੀ ਤਰੀਕਿਆਂ ਨਾਲ ਰੋਕਿਆ ਜਾ ਰਿਹਾ ਹੈ।ਹਰਿਆਣਾ ਰਾਜ ਸਰਕਾਰ ਬਾਰਡਰਾਂ ਤੇ ਲੋਹੇ ਦੇ ਕਿੱਲ, ਤੇ ਸੀਮੇਂਟ ਦੇ ਪੱਕੇ ਬੈਰੀਕੇਡ ਅਤੇ ਸੜਕਾਂ ਤੇ ਘੱਗਰ ਨਦੀ ਵਿੱਚ ਵੱਡੇ- ਵੱਡੇ ਖੱਡੇ ਪੱਟ ਕੇ ਪੂਰੀ ਤਰ੍ਹਾਂ ਨਾਲ ਗੈਰ ਸੰਵਿਧਾਨਕ ਅਤੇ ਗੈਰ-ਜਮਹੂਰੀ ਕੰਮ ਕਰ ਰਹੀ ਹੈ। ਐਡਵੋਕੇਟ ਸੰਨੀ ਕੌਲ ਨੇ ਕਿਹਾ ਕਿ ਪੰਜਾਬ ਦੇ ਕਿਸਾਨ, ਜੋਕਿ ਭਾਰਤ ਦੇ ਨਾਗਰਿਕ ਹਨ, ਉਹਨਾ ਨੂੰ ਭਾਰਤ ਦਾ ਸੰਵਿਧਾਨ ਪੂਰਾ ਹੱਕ ਦਿੰਦਾ ਹੈ ਕਿ ਉਹ ਭਾਰਤ ਵਿੱਚ ਕਿਸੇ ਵੀ ਥਾਂ ਤੇ ਜਾਕੇ ਆਪਣੀ ਗੱਲ ਲੋਕਤਾਂਤਰਿਕ ਤਰੀਕੇ ਨਾਲ ਕਰ ਸਕਦੇ ਹਨ। ਕੇਂਦਰ ਅਤੇ ਖੱਟੜ ਸਰਕਾਰ ਉਹਨਾ ਦਾ ਇਹ ਅਧਿਕਾਰ ਖੋਹ ਰਹੀ ਹੈ। ਐਡਵੋਕੇਟ ਬਲਦੇਵ ਪ੍ਰਕਾਸ਼ ਰੱਲ੍ਹ (ਸਾਬਕਾ ਪ੍ਰਧਾਨ,ਡੀ.ਬੀ.ਏ.ਜਲੰਧਰ) ਨੇ ਵੀ ਕਿਹਾ ਕਿ ਪੰਜਾਬ ਦੇ ਕਿਸਾਨਾ ਤੇ ਕੇਂਦਰ ਅਤੇ ਖੱਟੜ ਸਰਕਾਰ ਅਣਮਨੁੱਖੀ ਤਰੀਕੇ ਨਾਲ ਅੱਤਿਆਚਾਰ ਕਰ ਰਹੀ ਹੈ। ਇਸ ਮੋਕੇ ਤੇ ਐਡਵੋਕੇਟ ਮਧੁ ਰਚਨਾ ਨੇ ਕਿਹਾ ਕਿ ਹਰਿਆਣਾ ਸਰਕਾਰ ਪੰਜਾਬ ਦੇ ਕਿਸਾਨਾ ਤੇ ਜੋ ਕਿ ਨਿਹੱਥੇ ਲੋਕਤਾਂਤ੍ਰਿਕ ਤਰੀਕੇ ਨਾਲ ਦਿੱਲੀ ਜਾਣਾ ਚਾਹੁੰਦੇ ਹਨ, ਤੇ ਰਬੜ ਦੀਆਂ ਗੋਲੀਆਂ ਚਲਾ ਕੇ, ਜਹਰੀਲੇ ਅੱਥਰੂ ਗੈਸ ਦੇ ਗੋਲੇ ਚਲਾ ਕੇ ਪੰਜਾਬ ਦੇ ਕਿਸਾਨਾ ਨੂੰ ਭੜਕਾ ਰਹੇ ਹਨ। ਫੋਰਮ ਦੇ ਬਾਕੀ ਮੈਂਬਰਾਂ ਨੇ ਕਿਹਾ ਕਿ ਕੇਂਦਰ ਅਤੇ ਹਰਿਆਣਾ ਸਰਕਾਰ ਦਾ ਅਜਿਹਾ ਕੰਮ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਲਈ ਇੱਕ ਵੱਡਾ ਖਤਰਾ ਹੈ ਅਤੇ ਇਹ ਕਿਹਾ ਕਿ ਕੇਂਦਰ ਸਰਕਾਰ ਨੂੰ ਤੁਰੰਤ ਕਿਸਾਨਾ ਦੀਆਂ ਸਾਰੀਆਂ ਮੰਗਾ ਮੰਨ ਲੈਣੀਆਂ ਚਾਹੀਦੀਆਂ ਹਨ।
ਇਸ ਮੌਕੇ ਰਾਜੂ ਅੰਬੇਡਕਰ (ਜ.ਸਕੱਤਰ), ਸੰਨੀ ਕੌਲ, ਸਤਪਾਲ ਵਿਰਦੀ, ਮਧੂ ਰਚਨਾ, ਕਰਨ ਖੁੱਲਰ, ਬਲਦੇਵ ਪ੍ਰਕਾਸ਼ ਰੱਲ੍ਹ, ਪਵਨ ਵਿਰਦੀ, ਕੁਲਦੀਪ ਭੱਟੀ, ਜਗਜੀਵਨ ਰਾਮ, ਅੰਜਲੀ ਵਿਰਦੀ, ਰੂਬਲ, ਸੀਮਾ ਨੈਯਰ, ਕਿਰਨ, ਦੀਕਸ਼ਾਂ ਸਾਂਪਲਾ ਵਕੀਲ ਸਾਹਿਬਾਨ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।