
ਜਲੰਧਰ:- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂਆਂ ਸੂਬਾ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਚਾਹਲ, ਸਕੱਤਰ ਗੁਰਬਿੰਦਰ ਸਸਕੌਰ, ਕੈਰੀਅਰ ਪਿ੍ੰਸੀਪਲ ਅਮਨਦੀਪ ਸ਼ਰਮਾਂ ਨੇ ਬੀਤੇ ਦਿਨੀਂ ਸਰਕਾਰੀ ਪ੍ਰਾਇਮਰੀ ਸਕੂਲ ਮਾਛੀਵਾੜਾ ਖਾਮ ਵਿਖੇ ਗੈਸ ਸਲੰਡਰ ਲੀਕ ਹੋਣ ਤੇ ਅੱਗ ਲੱਗਣ ਕਾਰਨ ਮਿੱਡ ਡੇ ਮੀਲ ਵਰਕਰ ਮਨਜੀਤ ਕੌਰ ਦੀ ਹੋਈ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਨਜੀਤ ਕੌਰ ਦੇ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਵੀ ਪੰਜਾਬ ਵਿੱਚ ਇਸ ਤਰ੍ਹਾਂ ਦੇ ਕਈ ਹਾਦਸ਼ੇ ਹੋਣ ਕਾਰਨ ਬਹੁਤ ਵਰਕਰਾਂ ਦੀਆਂ ਜਾਨਾ ਜਾ ਚੁੱਕੀਆਂ ਹਨ ਪਰ ਸਰਕਾਰ ਵਲੋਂ ਕੁੱਕ ਵਰਕਰਾਂ ਦੀ ਸੁਰੱਖਿਆ ਲਈ ਕੋਈ ਯੋਗ ਕਦਮ ਨਹੀਂ ਚੁੱਕੇ ਗਏ। ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂਆਂ ਨੇ ਮੰਗ ਕੀਤੀ ਕਿ ਨਿਗੂਣੀਆਂ ਤਨਖਾਹਾਂ ਅਤੇ ਮਾਣ ਭੱਤੇ ਤੇ ਕੰਮ ਕਰ ਰਹੇ ਦਰਜਾ ਚਾਰ ਮੁਲਾਜ਼ਮਾਂ ਤੇ ਘੱਟੋ ਘੱਟ ਉਜਰਤ ਦਾ ਕਨੂੰਨ ਲਾਗੂ ਕੀਤਾ ਜਾਵੇ ਤੇ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ। ਸਕੂਲਾਂ ਵਿੱਚ ਰਸੋਈਆਂ ਵਿੱਚ ਅੱਗ ਰੋਕੂ ਯੰਤਰਾਂ ਦਾ ਪ੍ਰਬੰਧ ਕੀਤਾ ਜਾਵੇ, ਸਾਰੇ ਵਰਕਰਾਂ ਦਾ ਸਰਕਾਰ ਵਲੋਂ ਮੁਫਤ ਬੀਮਾਂ ਕੀਤਾ ਜਾਵੇ, ਸਾਲ ਵਿੱਚ ਗਰਮੀਆਂ ਤੇ ਸਰਦੀਆਂ ਦੀਆਂ ਵਰਦੀਆਂ ਮੁਹੱਈਆ ਕਰਵਾਈਆਂ ਜਾਣ ਆਦਿ। ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂ ਪਿ੍ੰਸੀਪਲ ਅਮਨਦੀਪ ਸ਼ਰਮਾਂ, ਕਰਨੈਲ ਫਿਲੌਰ, ਗੁਰਦੀਪ ਸਿੰਘ ਬਾਜਵਾ, ਜਗਜੀਤ ਸਿੰਘ ਮਾਨ, ਨਰਿੰਦਰ ਸਿੰਘ ਮਾਖਾ, ਮਨੋਹਰ ਲਾਲ ਸ਼ਰਮਾਂ, ਰਣਜੀਤ ਸਿੰਘ ਮਾਨ, ਪੁਸ਼ਪਿੰਦਰ ਹਰਪਾਲਪੁਰ, ਬਲਵਿੰਦਰ ਸਿੰਘ ਭੁੱਟੋ, ਪ੍ਰਭਜੀਤ ਸਿੰਘ ਰਸੂਲਪੁਰ, ਹਰਿੰਦਰ ਮੱਲੀਆਂ ਬਰਨਾਲਾ, ਸੁੱਚਾ ਸਿੰਘ ਟਰਪਈ ਅਮ੍ਰਿਤਸਰ, ਮਲਕੀਅਤ ਸਿੰਘ ਪੱਤੀ ਬਰਨਾਲਾ, ਤਜਿੰਦਰ ਸਿੰਘ ਤੇਜੀ ਬਰਨਾਲਾ, ਸੁਰਿੰਦਰ ਕੁਮਾਰ ਬਰਨਾਲਾ, ਰਵਿੰਦਰ ਸਿੰਘ ਪੱਪੀ ਮੁਹਾਲੀ, ਪਰਮਜੀਤ ਸਿੰਘ ਪਟਿਆਲਾ, ਗੁਰਦਾਸ ਸਿੰਘ ਮਾਨਸਾ, ਸਤੀਸ਼ ਕੁਮਾਰ ਮਾਨਸਾ, ਰਜੇਸ਼ ਕੁਮਾਰ ਫਤਹਿਗੜ੍ਹ ਸਾਹਿਬ, ਅਮਰਜੀਤ ਸਿੰਘ ਫਤਹਿਗੜ੍ਹ ਸਾਹਿਬ, ਸੰਦੀਪ ਕੁਮਾਰ ਪਟਿਆਲਾ, ਗੁਰਚਰਨ ਸਿੰਘ ਕਸਲੀ ਫਿਰੋਜ਼ਪੁਰ, ਰਣਜੋਧ ਸਿੰਘ ਲੁਧਿਆਣਾ, ਰਾਜੀਵ ਕੁਮਾਰ ਲੁਧਿਆਣਾ, ਅਮਨ ਖੇੜਾ ਲੁਧਿਆਣਾ, ਕੰਵਲਨੈਨ ਪਟਿਆਲਾ, ਬੱਗਾ ਸਿੰਘ ਸੰਗਰੂਰ, ਸਰਬਜੀਤ ਸਿੰਘ ਸੰਗਰੂਰ ਤੇ ਵਿਕਰਮਜੀਤ ਸਿੰਘ ਮੁਕਤਸਰ ਆਦਿ ਹਾਜ਼ਰ ਸਨ।