ਅੱਜ ਮਿਤੀ 20/5/2022 ਨੂੰ ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਵਿੱਚ ਪੰਜਾਬ ਭਵਨ ਚੰਡੀਗੜ ਵਿੱਖੇ ਮਾਨਯੋਗ ਸੈਕਟਰੀ ਟਰਾਂਸਪੋਰਟ ਪੰਜਾਬ। ਮਾਨਯੋਗ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਅਤੇ ਵਿਭਾਗ ਦੇ ਉੱਚ ਅਧਿਕਾਰੀਆ ਦੇ ਨਾਲ ਹੋਈ। ਮੀਟਿੰਗ ਬਹੁਤ ਹੀ ਵਧੀਆਂ ਮਹੌਲ ਵਿੱਚ ਹੋਈ ਸੈਕਟਰੀ ਟਰਾਂਸਪੋਰਟ ਵੱਲੋ ਜਥੇਬੰਦੀ ਦੀਆਂ ਮੰਗਾਂ ਨੂੰ ਬਹੁਤ ਹੀ ਧਿਆਨ ਨਾਲ ਸੁਣਿਆਂ ਤੇ ਹਰ ਇੱਕ ਮੰਗ ਤੇ ਤਰਤੀਬਵਾਰ ਚਰਚਾ ਕੀਤੀ ਗਈ ਅਤੇ ਜਥੇਬੰਦੀ ਦੇ ਪੱਖ ਸੁਣ ਕੇ ਜਲਦ ਤੋ ਜਲਦ ਲਾਗੂ ਕਰਨ ਸੰਬੰਧੀ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਆਖਿਆ। ਮੁਲਾਜ਼ਮਾਂ ਨੂੰ ਤਨਖ਼ਾਹਾਂ 5 ਤਰੀਕ ਤੋਂ ਪਹਿਲਾਂ ਮਿਲ਼ਣ ਦਾ ਭਰੋਸਾ ਦਿੱਤਾ ਗਿਆ। ਡਾਟਾ ਐਂਟਰੀ ਉਪਰੇਟਰ ਅਤੇ ਅਡਵਾਸ ਬੁੱਕਰ ਨੂੰ 2500+30% ਵਾਧਾ ਦੇਣ ਸਬੰਧੀ ਸੈਕਟਰੀ ਸਾਹਿਬ ਨੇ ਇਸ ਨੂੰ ਏਜੰਡਾ ਬਣਾ ਕੇ ਜਲਦੀ ਵਿਚਾਰਨ ਦਾ ਵਿਸ਼ਵਾਸ ਦਿੱਤਾ ਅਤੇ ਰਿਪੋਰਟਾਂ ਵਾਲੇ ਮੁਲਾਜ਼ਮਾਂ ਨੂੰ ਬਹਾਲ ਕਰਨ ਤੇ ਅਤੇ ਸੰਘਰਸ਼ਾਂ ਦੋਰਾਨ ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਨ ਤੇ ਤਨਖਾਹ ਵਾਧਾ ਲਾਗੂ ਕਰਨ ਦੇ ਮੁੱਦੇ ਤੇ ਸੈਕਟਰੀ ਸਾਹਿਬ ਨੇ ਕਿਹਾ ਕਿ ਅਸੀਂ ਨਵੇਂ ਹਾਂ ਸਾਨੂੰ ਕੁੱਝ ਦਿਨ ਦਿਉ ਇਸ ਮੰਗ ਦਾ ਹੱਲ ਕੀਤਾ ਜਾਵੇਗਾ ,ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਲਈ ਪਾਲਸੀ ਬਣਾਉਣ ਜਾਂ ਸਰਵਿਸ ਰੂਲ ਲਾਗੂ ਕਰਨ ਲਈ ਅਤੇ ਨਵੀਂ ਆਉਟਸੋਰਸ ਭਰਤੀ ਸੰਬੰਧੀ ਨੂੰ ਰੱਦ ਕਰਨ ਤੇ ਯੂਨੀਅਨ ਦੇ ਵਿਰੋਧ ਨੂੰ ਦੇਖਦਿਆ  24/05/2022 ਮਿਤੀ ਨੂੰ ਪੰਜਾਬ ਦੇ ਸਾਰੇ ਬੱਸ ਅੱਡੇ ਬੰਦ ਕਰਨ ਦਾ ਪ੍ਰੋਗਰਾਮ ਪੋਸਟ ਪੋਨ ਕਰ ਦਿੱਤਾ ਗਿਆ ਪ੍ਰੰਤੂ ਸਾਰੇ 28-29 ਮਈ ਨੂੰ ਵਿਧਾਇਕਾਂ ਨੂੰ ਮੰਗ ਪੱਤਰ ਸੋਂਪਣ ਦਾ ਸ਼ਾਂਤੀ ਪੂਰਵਕ ਪ੍ਰੋਗਰਾਮ ਸਟੈਂਡ ਕਰਨ ਅਤੇ 8-9-10 ਜੂਨ ਦੀ ਹੜਤਾਲ ਦਾ ਫੈਸਲਾ ਮੁੱਖ ਮੰਤਰੀ ਪੰਜਾਬ ਜੀ ਦੀ ਮੀਟਿੰਗ ਤੱਕ ਸਟੈਂਡ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਯੂਨੀਅਨ ਆਗੂਆਂ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ,ਸੀ ਮੀਤ ਪ੍ਰਧਾਨ ਬਲਜੀਤ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂੰ, ਮੀਤ ਪ੍ਰਧਾਨ ਕੁਲਵੰਤ ਸਿੰਘ ਕੈਸ਼ੀਅਰ ਬਲਜਿੰਦਰ ਸਿੰਘ, ਜਸਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਉੱਚ ਅਧਿਕਾਰੀਆਂ ਵਲੋਂ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਜਾਵੇਗਾ

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।