ਏਪੀਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਦੇ ਪੀਜੀ ਡਿਪਾਰਟਮੈਂਟ ਆਫ ਕਮਰਸ ਐਂਡ ਮੈਨੇਜਮੈਂਟ ਦੇ ਮੈਕ ਫੋਰਮ ਵੱਲੋਂ ਤਿੰਨ
ਦਿਨਾ ਐਡ ਮੈਡ ਸ਼ੋਅ ਕਰਵਾਇਆ ਗਿਆ ਜਿਸ ਵਿੱਚ ਪਹਿਲੇ ਦਿਨ ਟੀਰਜ ,ਦੂਜੇ ਦਿਨ ਪਬਲੀਸਿਟੀ ਕੈਂਪੇਨ ਅਤੇ ਐਡ ਮੈਡ ਸ਼ੋਅ
ਦੇ ਨਾਲ ਮੈਕ ਫੌਰਮ ਦੀ ਇਨਵੈਸਟਚਰ ਸੈਰਾਮਨੀ ਵੀ ਕਰਵਾਈ ਗਈ।ਕਾਲਜ ਦੇ ਪ੍ਰਿੰਸੀਪਲ ਡਾਕਟਰ ਨੀਰਜਾ ਢੀਂਗਰਾ ਨੇ
ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਅੱਜ ਦੇ ਯੁੱਗ ਵਿੱਚ ਆਪਣੀ ਸ਼ਖਸੀਅਤ ਦੀ ਪਹਿਚਾਣ ਬਣਾਉਣ
ਲਈ ਵਿਗਿਆਪਨ ਦਾ ਸਾਥ ਬਹੁਤ ਜਰੂਰੀ ਹੈ ।ਵਿਗਿਆਪਨ ਦੇ ਇਸੇ ਮਹੱਤਵ ਤੋਂ ਜਾਣੂ ਕਰਾਉਣ ਲਈ ਵਿਦਿਆਰਥੀਆਂ ਲਈ
ਐਡ ਮੈਡ ਸ਼ੋਅ ਕਰਵਾਇਆ ਜਾਂਦਾ ਹੈ ,ਤਾਂ ਕਿ ਵਿਦਿਆਰਥੀ ਪ੍ਰਤੱਖ ਤੌਰ ਤੇ ਵਿਗਿਆਪਨ ਨਾਲ ਜੁੜ ਕੇ ਇਸਦੀ ਸਾਰਥਕਤਾ ਨੂੰ
ਸਮਝ ਸਕਣ। ਮੈਕ ਫੌਰਮ ਵਰਗੇ ਮੰਚ ਦਾ ਉਦੇਸ਼ ਨਾ ਕੇਵਲ ਵਿਦਿਆਰਥੀਆਂ ਨੂੰ ਆਪਣੀ ਜਿੰਮੇਵਾਰੀ ਨੂੰ ਇਮਾਨਦਾਰੀ ਨਾਲ
ਨਿਭਾਉਣਾ ਸਿੱਖਾਉਣਾ ਹੈ ਬਲਕਿ ਕਾਮਰਸ ਅਤੇ ਮੈਨਜਮੈਂਟ ਦੇ ਵਿਦਿਆਰਥੀਆਂ ਦੇ ਨਾਤੇ ਕਾਰਪੋਰੇਟ ਜਗਤ ਦੀਆਂ ਚੁਣੌਤੀਆਂ
ਦਾ ਸਾਹਮਣਾ ਕਰਨ ਦੇ ਲਈ ਵੀ ਉਨ੍ਹਾਂ ਨੂੰ ਸਮਰਥ ਬਣਾਉਣਾ ਹੈ।ਐਡ ਮੈਡ ਸ਼ੋਅ ਵਿੱਚ ਕਾਮਰਸ ਵਿਭਾਗ ਦੇ ਵਿਦਿਆਰਥੀਆ
ਦੀਆਂ 8 ਟੀਮਾ ਨੇ ਭਾਗ ਲਿਆ। ਜਿਸ ਵਿੱਚ ਚਮਤਕਾਰੀ ਚੂਰਨ ,ਚਿਕਨਾ ਚਾਰਮ, ਗਲੌ ਐਕਸ, ਸੈਨਸੇਸ਼ਨ, ਬਾਲ ਵਰਦਾਨ,
ਪ੍ਰੀਤੋ ਵਾਇਰਸ, ਵੈਨਮ ਵੈਂਚਰ, ਤਹਿਲਕਾ ਲਿਮਟਿਡ ਵਿਸ਼ਿਆਂ ਤੇ ਅਧਾਰਿਤ ਵਿਗਿਆਪਨ ਪੇਸ਼ ਕੀਤੇ ਗਏ। ਜਿਸ ਵਿੱਚ
ਵਿਗਿਆਪਨ ਦੇ ਮਾਧਿਅਮ ਨਾਲ ਜੀਵਨ ਤੇ ਕਟਾਕਸ਼ ਕੀਤਾ ਗਿਆ ਤੇ ਜੀਵਨ ਦੀਆਂ ਕੌੜੀਆਂ ਸੱਚਾਈਆਂ ਪੇਸ਼ ਕੀਤੀਆਂ
ਗਈਆਂ। ਵਿਦਿਆਰਥੀਆ ਨੇ ਇਸ ਦੁਆਰਾ ਇਹ ਸੰਦੇਸ਼ ਦਿਤਾ ਕਿ ਮੋਟਾਪਾ ਕਿਵੇਂ ਜਿੰਦਗੀ ਤੇ ਅਸਰ ਕਰਦਾ ਹੈ। ਇਸ ਤੋਂ
ਇਲਾਵਾ ਸਮਾਜ ਵਿੱਚ ਖੂਬਸੂਰਤ ਹੋਣਾ ਕਿੰਨਾ ਅਹਿਮ ਹੈ। ਜੇਤੂ ਰਹਿਣ ਵਾਲੀਆਂ ਟੀਮਾ

ਵੈਨਮ ਵੈਂਚਰ ਟੀਮ ਨੇ ਪਹਿਲਾ ਸਥਾਨ ,

ਚਿਕਨਾ ਚਾਰਮ ਨੇ ਦੂਜਾ,ਚਮਤਕਾਰੀ ਚੂਰਨ ਨੇ ਤੀਜਾ,

ਤਹਿਲਕਾ ਲਿਮਟਿਡ ਤੇ ਬਾਲ ਵਰਦਾਨ ਨੇ ਕੰਸੋਲੇਸ਼ਨ ਇਨਾਮ ਪ੍ਰਾਪਤ ਕੀਤਾ। ਪਬਲੀਸਿਟੀ ਕੈਂਪੇਨ ਵਿੱਚ ਤਹਿਲਕਾ ਲਿਮਟਿਡ ਨੂੰ
ਪਹਿਲਾ, ਚਿਕਨਾ ਚਾਰਮ ਨੂੰ ਦੂਜਾ , ਚਮਤਕਾਰੀ ਚੂਰਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟੀਜਰ ਵਿੱਚ ਗਲੋਅ ਐਕਸ ਟੀਮ ਜੇਤੂ
ਰਹੀ।ਇਸ ਮੌਕੇ ਤੇ ਮੈਕ ਫੋਰਮ ਦੇ ਪ੍ਰੈਜੀਡੈਂਟ ਆਰਚਾ, ਵਾਇਸ ਪ੍ਰੈਜੀਡੈਂਟ ਸਾਨਿਆ ਤੇ ਬਾਕੀ ਟੀਮ ਮੈਂਬਰਾਂ ਨੂੰ ਬੈਜਸ ਦਿੱਤੇ ਗਏ
ਅਤੇ ਜੇਤੂ ਟੀਮਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਜੱਜਾਂ ਦੀ ਭੂਮਿਕਾ ਕਾਮਰਸ ਵਿਭਾਗ ਤੋਂ ਡਾ.ਮਨੀਸ਼ਾ
ਸ਼ਰਮਾ, ਡਾ.ਵੰਦਨਾ ਤੇ ਥੀਏਟਰ ਵਿਭਾਗ ਤੋਂ ਸ਼੍ਰੀ ਅਮਨਦੀਪ ਨੇ ਨਿਭਾਈ।

ਪ੍ਰਿੰਸੀਪਲ ਡਾਕਟਰ ਨੀਰਜਾ ਢੀਂਗਰਾ ਨੇ ਐਡ ਮੈਡ ਸ਼ੋਅ ਦੇ ਸਫਲ ਆਯੋਜਨ ਲਈ ਕਾਮਰਸ ਵਿਭਾਗ ਦੀ ਮੁਖੀ ਮੈਡਮ ਮੋਨਿਕਾ
ਅਰੋੜਾ ਅਤੇ ਮੈਕ ਫੋਰਮ ਦੇ ਇੰਚਾਰਜ ਮੈਡਮ ਗਰਿਮਾ ਅਰੋੜਾ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਵਿੱਖ ਵਿੱਚ
ਵੀ ਅਜਿਹੇ ਉਪਰਾਲੇ ਕਰਦੇ ਰਹਿਣ ਤਾਂ ਕਿ ਵਿਦਿਆਰਥੀ ਅੱਜ ਦੇ ਆਧੁਨਿਕ ਯੁੱਗ ਵਿੱਚ ਆਪਣੀ ਪਹਿਚਾਣ ਬਣਾ ਸਕਣ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।